ਸਿੱਖ ਕੋਮ ਲਈ ਵੱਡੇ ਮਾਣ ਵਾਲੀ ਗੱਲ, ਖਾਲਸਾ ਸਾਜਣ ਦਿਵਸ ਨੂੰ ਕਾਂਗਰੇਸ਼ਨਲ ਰਿਕਾਰਡ ’ਚ ਕਰਵਾਇਆ ਦਰਜ | ਪੰਜਾਬੀ ਅਖ਼ਬਾਰ | Australia & New Zealand Punjbai News

ਵਾਸ਼ਿੰਗਟਨ, ਡੀ. ਸੀ. -117ਵੇਂ ਕਾਂਗਰਸ ਦੇ ਪਹਿਲੇ ਸੈਸ਼ਨ ’ਚ ਅੱਜ ਫਾਈਨਾਂਸ ਕਮੇਟੀ ਦੇ ਕਾਂਗਰਸਮੈਨ ਚੇਅਰਮੈਨ ਰਿਚਰਡ ਈ. ਨੀਲ ਨੇ ਖਾਲਸਾ ਸਾਜਨਾ ਦਿਵਸ ਨੂੰ ਕਾਂਗਰੇਸ਼ਨਲ ਰਿਕਾਰਡ ’ਚ ਦਰਜ ਕਰਵਾਇਆ। ‘ਖਾਲਸਾ ਸਾਜਨਾ ਦਿਵਸ’ ਪੂਰੇ ਸੰਸਾਰ ’ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ ।13 ਅਪ੍ਰੈਲ 1699 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਨੇ ਖਾਲਸੇ ਨੂੰ ਇੱਕ ਵੱਖਰਾ ਨਿਆਰਾ ਪੰਥ ਬਣਾਇਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਭੇਦਭਾਵ, ਜਾਤ-ਪਾਤ ਸਭ ਦਾ ਖਾਤਮਾ ਕਰ ਕੇ ਪੰਜਾਂ ਸਿੰਘਾਂ ਨੂੰ ਇੱਕ ਬਾਟੇ ’ਚ ਅੰਮ੍ਰਿਤ ਛਕਾ ਕੇ ਸਮੁੱਚੀ ਕੌਮ ਨੂੰ ਜਬਰ-ਜ਼ੁਲਮ ਖ਼ਿਲਾਫ਼ ਮਜ਼ਲੂਮਾਂ ਦੇ ਹੱਕ ’ਚ ਡਟਣ ਵਾਲੇ ਸੰਤ ਅਤੇ ਸਿਪਾਹੀ ਬਣਾ ਦਿੱਤਾ ਸੀ।ਕੌਮ ਲਈ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਖਾਲਸੇ ਦੇ ਨਿਆਰੇਪਣ ਨੂੰ ਦੁਨੀਆ ਪਛਾਣ ਰਹੀ ਹੈ । ਅਮਰੀਕਾ ਦੀ ਰਾਜਧਾਨੀ ਵਸ਼ਿੰਗਟਨ ਡੀ. ਸੀ. ’ਚੋਂ ਕਾਂਗਰੇਸ਼ਨਲ ਰਿਕਾਰਡ ’ਚ ਖਾਲਸੇ ਦੇ ਸਾਜਨਾ ਦਿਵਸ ਦੇ ਮਹੱਤਵ ਨੂੰ ਸਮਝਣਾ ਇੱਕ ਕੌਮ ਦੇ ਭਵਿੱਖ ਲਈ ਬਹੁਤ ਵੱਡੀ ਗੱਲ ਹੈ, ਉਹ ਵੀ ਉਸ ਸਮੇਂ, ਜਦੋਂ ਭਾਰਤ ਵਰਗੇ ਮੁਲਕ ’ਚ ਸਮੁੱਚਾ ਪੰਥ ਬਿਪਰਵਾਦੀ ਤਾਕਤਾਂ ਨਾਲ ਮੱਥਾ ਲਾ ਰਿਹਾ ਹੈ। ਇਹ ਯਤਨ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਤੇ ਮੈਸਾਚੁਸੈਟ ਸਟੇਟ ਤੋਂ ਭਾਈ ਗੁਰਨਿੰਦਰ ਸਿੰਘ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਅਮਰੀਕਾ ਦੇ ਕਾਂਗਰਸ ਨੁਮਾਇੰਦਿਆਂ ਨਾਲ ਕੀਤੀਆਂ ਮੀਟਿੰਗਾਂ ਸਦਕਾ ਸੰਭਵ ਹੋਏ ਹਨ। ਰਿਚਰਡ ਈ. ਨੀਲ ਚੇਅਰਮੈਨ ਕਮੇਟੀ ਆਨ ਵੇਜ ਐਂਡ ਮੀਨਜ਼ ਨਾਲ ਹੋਈ ਮੀਟਿੰਗ ’ਚ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਵਲੋਂ ਵਿਸਾਖੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ, ਇਸ ਉੱਦਮ ਲਈ ਰਿਚਰਡ ਈ. ਨੀਲ ਦਾ ਧੰਨਵਾਦ ਵੀ ਕੀਤਾ ਗਿਆ।

Source link

Leave a Reply

Your email address will not be published. Required fields are marked *