ਦੇਸ਼ ‘ਚ ਕਰੋਨਾ ਦੇ 152879 ਨਵੇਂ ਮਾਮਲੇ ਤੇ 839 ਮੌਤਾਂ: ਪੰਜਾਬ ‘ਚ 58 ਮਰੀਜ਼ਾਂ ਦੀ ਜਾਨ ਗਈ

ਨਵੀਂ ਦਿੱਲੀ, 11 ਅਪਰੈਲ

 

ਇਕੋ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 152879 ਨਵੇਂ ਕੇਸਾਂ ਨਾਲ ਲਾਗ ਦੇ ਕੁੱਲ ਮਾਮਲੇ 13358805 ਹੋ ਗਏ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਅੱਠ ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵੱਧ ਕੇ 169275 ਹੋ ਗਈ ਹੈ। ਮਹਾਮਾਰੀ ਕਾਰਨ ਇਕ ਦਿਨ ਵਿਚ 839 ਲੋਕਾਂ ਦੀ ਮੌਤ ਹੋ ਗਈ। 18 ਅਕਤੂਬਰ 2020 ਤੋਂ ਬਾਅਦ ਇਸ ਕਾਰਨ ਇਕ ਦਿਨ ਵਿਚ ਆਪਣੀ ਜਾਨ ਗੁਆਉਣ ਵਾਲਿਆਂ ਦੀ ਇਹ ਸਭ ਤੋਂ ਵੱਧ ਸੰਖਿਆ ਹੈ। ਬੀਤੇ ਚੌਵੀ ਘੰਟਿਆਂ ਵਿੱਚ ਕਰੋਨਾ ਕਾਰਨ 58 ਲੋਕਾਂ ਦੀ ਜਾਨ ਗਈ ਤੇ ਇਸ ਤਰ੍ਹਾਂ ਰਾਜ ਵਿੱਚ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 7448 ਹੋ ਗਈ ਹੈ।

Real EstatePrevious articleਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ
Next articleਕੈਪਟਨ ਤੋਂ ਰੁਜ਼ਗਾਰ ਮੰਗਣ ਵਾਲੇ ਬੇਰੁਜ਼ਗਾਰ ਅਧਿਆਪਕਾਂ ’ਤੇ ਪੁਲੀਸ ਨੇ ਲਾਠੀਚਾਰਜ ਕੀਤਾ


Source link

Leave a Reply

Your email address will not be published. Required fields are marked *