ਪਟਿਆਲਾ: ਕੈਪਟਨ ਤੋਂ ਰੁਜ਼ਗਾਰ ਮੰਗਣ ਵਾਲੇ ਬੇਰੁਜ਼ਗਾਰ ਅਧਿਆਪਕਾਂ ’ਤੇ ਪੁਲੀਸ ਨੇ ਲਾਠੀਚਾਰਜ ਕੀਤਾ, ਭਜਾ-ਭਜਾ ਕੇ ਕੁੱਟੇ ਪ੍ਰਦਰਸ਼ਕਾਰੀ

ਰਵੇਲ ਸਿੰਘ ਭਿੰਡਰ

ਪਟਿਆਲਾ, 11 ਅਪਰੈਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਥੇ ਨਿਊ ਮੋਤੀ ਬਾਗ ਪੈਲੇਸ ਦੇ ਘਿਰਾਓ ਲਈ ਜਾ ਰਹੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਾਰਕੁਨਾਂ ਉੱਤੇ ਮੋਤੀ ਮਹਿਲ ਦੀ ਪਹਿਰੇਦਾਰੀ ਲਈ ਤਾਇਨਾਤ ਪੁਲੀਸ ਵੱਲੋਂ ਅੱਜ ਲਾਠੀਚਾਰਜ ਕੀਤਾ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਵੀ ਲੈ ਲਿਆ, ਜਿਨ੍ਹਾਂ ’ਚ ਕੁਝ ਬੇਰੁਜ਼ਗਾਰ ਮਹਿਲਾਵਾਂ ਵੀ ਹਨ। ਬੇਰੁਜ਼ਗਾਰ ਅਧਿਆਪਕ ਆਪਣੇ ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਾਫੀ ਚਿਰ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ। ਸੰਘਰਸ਼ ਦੀ ਕੜੀ ਵਜੋਂ ਅੱਜ ਪੈਲੇਸ ਦੇ ਘਿਰਾਓ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਜਿਉਂ ਹੀ ਬੇਰੁਜ਼ਗਾਰ ਠੀਕਰੀਵਾਲਾ ਚੌਕ ਤੋਂ ਪੈਲੇਸ ਵੱਲ ਵਧੇ ਤਾਂ ਰਸਤੇ ਵਿਚ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਾਠੀਚਾਰਜ ਸ਼ੁਰੂ ਕਰ ਦਿੱਤਾ। ਪੁਲੀਸ ਨੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਸਮੇਤ ਕੁਝ ਆਗੂ ਹਿਰਾਸਤ ਵਿੱਚ ਲੈ ਲਏ। ਰੋਸ ਪ੍ਰੋਗਰਾਮ ਵਿੱਚ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਯੂਨੀਅਨ, ਬੇਰੁਜ਼ਗਾਰ ਪੀਟੀਆਈ ਜੂਨੀਅਨ ,ਬੇਰੁਜ਼ਗਾਰ ਡੀਪੀਈ ਯੂਨੀਅਨ ਅਤੇ ਬੇਰੁਜ਼ਗਾਰ ਆਰਟ ਐਂਡ ਕਰਾਫਟ ਯੂਨੀਅਨ ਦੇ ਕਾਰਕੁਨ ਸ਼ਾਮਲ ਸਨ। 

Source link

Leave a Reply

Your email address will not be published. Required fields are marked *