ਪੰਜਾਬ ਪੁਲਿਸ ਦੇ 2 IAS ਅਧਿਕਾਰੀਆਂ ਦੇ ਹੋਏ ਟਰਾਂਸਫਰ, ਪੜ੍ਹੋ ਵੇਰਵੇ

Transfer of 2 : ਪੰਜਾਬ ਸਰਕਾਰ ਵੱਲੋਂ 2 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼੍ਰੀਮਤੀ ਰਵਨੀਤ ਕੌਰ, ਆਈ.ਏ.ਐੱਸ. (1988) ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ, ਜੰਗਲਾਤ ਅਤੇ ਜੰਗਲੀ ਜੀਵਣ ਅਤੇ ਪ੍ਰਿੰਸੀਪਲ ਰਿਹਾਇਸ਼ੀ ਕਮਿਸ਼ਨਰ, ਪੰਜਾਬ ਭਵਨ ਨਵੀਂ ਦਿੱਲੀ ਨੂੰ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ, ਰੈਵੇਨਿਊ ਅਤੇ ਵਸੇਬਾ ਨੂੰ ਖਾਲੀ ਪਈ ਅਸਾਮੀ ਦੇ ਵਿਰੁੱਧ ਤਬਦੀਲ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਸ੍ਰੀ ਅਨਿਰੁਧ ਤਿਵਾੜੀ, ਆਈ.ਏ.ਐੱਸ. (1990) ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ, ਵਿਕਾਸ ਅਤੇ ਵਧੀਕ ਮੁੱਖ ਸਕੱਤਰ, ਫੂਡ ਪ੍ਰੋਸੈਸਿੰਗ ਅਤੇ ਵਧੀਕ ਮੁੱਖ ਸਕੱਤਰ, ਬਾਗਬਾਨੀ ਅਤੇ ਵਧੀਕ ਮੁੱਖ ਸਕੱਤਰ ਪ੍ਰਸ਼ਾਸਨ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਨੂੰ ਵਧੀਕ ਚੀਫ਼ ਸਕੱਤਰੇਤ ਕਮ ਵਿੱਤ ਕਮਿਸ਼ਨਰ ਵਿਕਾਸ, ਵਧੀਕ ਮੁੱਖ ਸਕੱਤਰ, ਫੂਡ ਪ੍ਰੋਸੈਸਿੰਗ ਅਤੇ ਵਾਧੂ ਵਧੀਕ ਮੁੱਖ ਸਕੱਤਰ, ਬਾਗਬਾਨੀ, ਵਧੀਕ ਮੁੱਖ ਸਕੱਤਰ, ਪ੍ਰਸ਼ਾਸਨ ਸੁਧਾਰਾਂ ਅਤੇ ਲੋਕ ਸ਼ਿਕਾਇਤਾ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ, ਜੰਗਲਾਤ ਵਿਭਾਗ ਸ਼੍ਰੀਮਤੀ ਰਵਨੀਤ ਕੌਰ ਆਈ.ਏ.ਐੱਸ ਦੀ ਥਾਂ ‘ਤੇ ਤਬਦੀਲ ਕੀਤਾ ਗਿਆ ਹੈ।

Source link

Leave a Reply

Your email address will not be published. Required fields are marked *