ਬਾਰਨਗਾਰੂ ਸਮੁੰਦਰੀ ਕਿਨਾਰੇ ਉਪਰ 11 ਕਿਲੋਮੀਟਰ ਸਿਡਨੀ ਹਾਰਬਰ ਵਾਲੇ ਰਾਹ ਦੇ ਆਖਰੀ ਚਰਣ ਦਾ ਉਦਾਘਾਟਨ | ਪੰਜਾਬੀ ਅਖ਼ਬਾਰ | Australia & New Zealand Punjbai News

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੇ ਅੱਜ ਬਾਰਨਗਾਰੂ ਸਮੁੰਦਰੀ ਤਟ ਉਪਰ ਵੂਲੁਮੂਲੂ ਤੋਂ ਐਨਜੈਕ ਬ੍ਰਿਜ ਤੱਕ ਦੀ 11 ਕਿਲੋਮੀਟਰ ਦੇ ‘ਫੋਰਸ਼ੋਰ ਵਾਕ’ ਦੇ ਆਖਰੀ ਚਰਣ (300 ਮੀਟਰ ਦਾ ਰਸਤਾ ਜੋ ਕਿ ਉਸਾਰੀ ਅਧੀਨ ਸੀ) ਦਾ ਉਦਘਾਟਨ ਕਰ ਦਿੱਤਾ ਅਤੇ ਇਸ ਰਾਹ ਨੂੰ ਜਨਤਕ ਤੌਰ ਤੇ ਸਾਈਕਲ ਚਲਾਉਣ ਵਾਲਿਆਂ ਅਤੇ ਪੈਦਲ ਚਲਣ ਵਾਲਿਆਂ ਵਾਸਤੇ ਖੋਲ੍ਹ ਦਿੱਤਾ। ਇਸ ਮੌਕੇ ਉਪਰ ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਇਸ ਨਾਲ ਆਸਾਨੀ ਹੋ ਜਾਵੇਗੀ ਕਿਉਂਕਿ ਉਕਤ ਰਾਹ ਬਾਰਨਗਾਰੂ ਦੀਆਂ ਕੁਦਰਤੀ ਨਜ਼ਾਰਿਆਂ ਵਾਲੀਆਂ ਥਾਵਾਂ ਨੂੰ ਦੱਖਣ ਵਾਲੇ ਪਾਸੇ ਅਤੇ ਹੋਰ ਬਿਜਨਸ ਆਦਿ ਵਾਲੀਆਂ ਥਾਵਾਂ ਨਾਲ ਜੋੜਦਾ ਹੈ ਅਤੇ ਲੋਕਾਂ ਨੂੰ ਸਿਡਨੀ ਹਾਰਬਰ ਉਪਰ ਪੈਦਲ ਚਲਣ ਅਤੇ ਕੁਦਤਰੀ ਨਜ਼ਾਰਿਆਂ ਨੂੰ ਮਾਣਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਇਹ ਰਾਹ 15 ਮੀਟਰ ਚੌੜਾ ਹੈ ਅਤੇ ਇਸਨੂੰ ਤਿੰਨ ਲੇਨਾਂ ਵਿੱਚ ਵੰਡਿਆ ਗਿਆ ਹੈ। ਇਸ ਰਾਹ ਨੂੰ ਆਰਕੀਟੈਕਟ ਪੀਟਰ ਵਾਕਰ ਨੇ ਡਿਜ਼ਾਈਨ ਕੀਤਾ ਹੈ ਜਿਨ੍ਹਾਂ ਨੂੰ ਕਿ ਬਾਰਾਨਗਾਰੂ ਰਿਜ਼ਰਵ ਨੂੰ ਵੀ ਡਿਜ਼ਾਈਨ ਕਰਨ ਦਾ ਮਾਣ ਪ੍ਰਾਪਤ ਹੈ। ਇਹ ਖੇਤਰ ਪਹਿਲਾਂ ਅਣਗੌਲਿਆ ਹੀ ਪਿਆ ਸੀ ਅਤੇ ਕਿਸੇ ਦਾ ਵੀ ਇਸ ਪਾਸੇ ਵੱਲ ਧਿਆਨ ਨਹੀਂ ਸੀ ਕਿ ਇਸ ਖੇਤਰ ਵਿੱਚ ਵਧੀਆ ਕਾਰਜ ਕਰਕੇ ਜਨਤਕ ਤੌਰ ਤੇ ਇੱਥੇ ਅਜਿਹੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ।
ਪਲਾਨਿੰਗ ਅਤੇ ਸਥਾਨਕ ਥਾਵਾਂ ਦੇ ਮੰਤਰੀ ਰੋਬ ਸਟੋਕਸ ਨੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੀਤੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਅਸੀਂ ਵਾਟਰਮੈਨ ਕੋਵ ਨੂੰ ਜਨਤਕ ਤੌਰ ਤੇ ਅਰਪਣ ਕੀਤਾ ਸੀ ਅਤੇ ਅੱਜ ਇਹ 300 ਮੀਟਰ ਦਾ ਰਾਹ ਖੋਲ੍ਹ ਕੇ ਜਨਤਕ ਸੇਵਾਵਾਂ ਵਿੱਚ ਇਜ਼ਾਫਾ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਇਸੇ ਖੇਤਰ ਵਿੱਚ 100 ਤੋਂ ਵੀ ਜ਼ਿਆਦਾ ਦਰਖ਼ਤ ਲਗਾਏ ਗਏ ਹਨ ਜੋ ਕਿ ਸਰਕਾਰ ਦੇ 2022 ਤੱਕ ਰਾਜ ਅੰਦਰ ਇੱਕ ਮਿਲੀਅਨ ਦਰਖ਼ਤ ਲਗਾਉਣ ਦੇ ਟੀਚੇ ਵਾਲੇ ਪ੍ਰੋਗਰਾਮ ਦੇ ਤਹਿਤ ਲਗਾਏ ਗਏ ਹਨ।

Source link

Leave a Reply

Your email address will not be published. Required fields are marked *