ਲਾਲੂ ਯਾਦਵ ਦੀ ਸਲਾਮਤੀ ਲਈ ਰੋਜ਼ੇ ਰੱਖੇਗੀ ਬੇਟੀ ਰੋਹਿਣੀ, ਟਵੀਟ ਕਰ ਕੇ ਕਹੀ ਇਹ ਗੱਲ…

daughter rohini acharya will keep roza: ਚਾਰਾ ਘੋਟਾਲਾ ਮਾਮਲੇ ‘ਚ ਸਜ਼ਾ ਭੁਗਤ ਰਹੇ ਲਾਲੂ ਪ੍ਰਸ਼ਾਦ ਯਾਦਵ ਦੀ ਸਿਹਤ ਇਨ੍ਹੀਂ ਦਿਨੀਂ ਜਿਆਦਾ ਖਰਾਬ ਹੈ।ਖਰਾਬ ਸਿਹਤ ਕਾਰਨ ਉਨਾਂ੍ਹ ਨੇ ਫਿਲਹਾਲ ਦਿੱਲੀ ਦੇ ਏਮਜ਼ ‘ਚ ਰੱਖਿਆ ਗਿਆ ਹੈ।ਜਿੱਥੇ ਡਾਕਟਰਾਂ ਦੀ ਟੀਮ ਉਨਾਂ੍ਹ ਦਾ ਇਲਾਜ ਕਰ ਰਹੀ ਹੈ।ਇੱਧਰ, ਬੀਮਾਰ ਲਾਲੂ ਯਾਦਵ ਦੀ ਸਲਾਮਤੀ ਅਤੇ ਸਿਹਤ ‘ਚ ਸੁਧਾਰ ਲਈ ਉਨਾਂ੍ਹ ਦੀ ਬੇਟੀ ਰੋਹਿਣੀ ਅਚਾਰੀਆ ਨੇ ਰੋਜ਼ੇ ਰੱਖਣ ਦਾ ਫੈਸਲਾ ਲਿਆ ਹੈ।ਉਨਾਂ੍ਹ ਨੇ ਇਸ ਗੱਲ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ।ਉਨਾਂ੍ਹ ਨੇ ਟਵੀਟ ਕਰ ਕਿਹਾ, ਕੱਲ੍ਹ ਤੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਰਿਹਾ ਹੈ।ਇਸ ਸਾਲ ਅਸੀਂ ਵੀ ਫੈਸਲਾ ਕੀਤਾ ਹੈ ਕਿ ਪੂਰੇ ਮਹੀਨੇ ਆਪਣੇ ਪਾਪਾ ਦੇ ਸਿਹਤਯਾਬੀ ਅਤੇ ਸਲਾਮਤੀ ਲਈ ਰੋਜ਼ੇ ਰੱਖਾਂਗੀ।

daughter rohini acharya will keep roza

ਪਾਪਾ ਦੀ ਹਾਲਤ ‘ਚ ਸੁਧਾਰ ਹੋਵੇ ਅਤੇ ਜਲਦੀ ਨਿਆਂ ਮਿਲ ਸਕੇ।ਇਸਦੀ ਵੀ ਦੁਆ ਕਰਾਂਗੀ।ਨਾਲ ਹੀ ਮੁਲਕ ‘ਚ ਅਮਨ ਸ਼ਾਂਤੀ ਹੋਵੇ ਇਸ ਲਈ ਈਸ਼ਵਰ/ਅੱਲਾਹ ਤੋਂ ਕਾਮਨਾ ਕਰੂੰਗੀ।ਰੋਜ਼ਾ ਰੱਖਣ ਨੂੰ ਲੈ ਕੇ ਟਵੀਟ ਕਰਨ ਤੋਂ ਬਾਅਦ ਲੋਕਾਂ ਨੇ ਉਨਾਂ੍ਹ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ, ਜਿਸਦਾ ਉਨਾਂ੍ਹ ਨੇ ਪਲਟਵਾਰ ਕੀਤਾ।ਰੋਹਿਣੀ ਨੇ ਟਵੀਟ ਕਰ ਰਿਹਾ,”ਨਾਲ ਹੀ ਨਰਾਤੇ ਵੀ ਹਨ, ਮੇਰੇ ਅੰਦਰ ਇੰਨੀ ਹਿੰਮਤ ਹੈ ਕਿ ਮੈਂ ਦੋਵਾਂ ਪਵਿੱਤਰ ਤਿਉਹਾਰ ਪੂਰੀ ਨਿਸ਼ਠਾ ਦੇ ਨਾਲ ਪੂਰਾ ਕਰ ਸਕਦੀ ਹਾਂ।ਮੈਨੂੰ ਕਿਸੇ ਜ਼ਹਿਰੀਲੇ ਪਰਵਰਿਸ਼ ਦੀ ਨਫਰਤੀ ਸੋਚ ਤੋਂ ਕੋਈ ਫਰਕ ਨਹੀਂ ਪੈਂਦਾ।ਤੁਸੀਂ ਸਾਰੇ ਨੂੰ ਨਰਾਤਿਆਂ ਦੀ ਵੀ ਹਾਰਦਿਕ ਸ਼ੁੱਭਕਾਮਨਾਵਾਂ।’

‘ਦੱਸਣਯੋਗ ਹੈ ਕਿ ਇਸ ਸਾਲ ਰਮਜ਼ਾਨ 12 ਅਪ੍ਰੈਲ ਦਿਨ ਸੋਮਵਾਰ ਨੂੰ ਸ਼ੁਰੂ ਹੋ ਕੇ 12 ਮਈ ਤੱਕ ਰਹੇਗਾ।ਜੇਕਰ ਚੰਦ 12 ਅਪ੍ਰੈਲ ਨੂੰ ਚੰਦ ਨਹੀਂ ਦਿਖਾਈ ਦਿੰਦਾ ਹੈ, ਉਦੋਂ ਪਹਿਲਾ ਰੋਜ਼ਾ 14 ਅਪ੍ਰੈਲ ਨੂੰ ਰੱਖਿਆ ਜਾਵੇਗਾ।ਰਮਜ਼ਾਨ ਦਾ ਮਹੀਨਾ ਖੁਦ ਨੂੰ ਸੰਯਮ ਅਤੇ ਅਨੁਸਾਸ਼ਿਤ ਬਣਾਏ ਰੱਖਣ ਦਾ ਨਾਮ ਹੈ।ਮਹੀਨੇ ਦੇ ਆਖਿਰੀ ਦਸ ਦਿਨਾਂ ਦੌਰਾਨ ਪੰਜ ਵਿਸ਼ੇਸ਼ ਨੰਬਰ ਦੀਆਂ ਰਾਤਾਂ ‘ਚ ਇੱਕ ‘ਲੈਲਤੁਲ ਕਦਰ’ ਪੈਂਦਾ ਹੈ।ਰਮਜ਼ਾਨ ਦਾ ਮਹੀਨਾ ਖਤਮ ਹੋਣ ‘ਤੇ ਈਦ ਦਾ ਚੰਦ ਨਜ਼ਰ ਆਉਂਦਾ ਹੈ ਭਾਵ ਚੰਦ ਦੇ ਦਿਖਾਈ ਦੇਣ ਦੀ ਪੁਸ਼ਟੀ ਹੋਣ ‘ਤੇ ਈਦ ਦੀ ਤਾਰੀਖ ਦਾ ਐਲਾਨ ਹੁੰਦਾ ਹੈ।

Source link

Leave a Reply

Your email address will not be published. Required fields are marked *