ਇਸ ਸੂਬੇ ਦੇ ਸਰਕਾਰੀ ਹਸਪਤਾਲ ‘ਚੋਂ ਕੋਵੈਕਸੀਨ ਦੀਆਂ 320 ਡੋਜ਼ ਹੋਈਆਂ ਚੋਰੀਆਂ, ਪੁਲਿਸ ਨੇ ਕੀਤਾ ਮਾਮਲਾ ਦਰਜ

Covaxin doses stolen : ਜੈਪੁਰ ਦੇ ਕਾਵਟਿਆ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਟੀਕੇ ਦੀ ਸੁਰੱਖਿਆ ਵਿੱਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੋਲਡ ਸਟੋਰੇਜ ਤੋਂ ਟੀਕੇ ਕੇਂਦਰ ਵੱਲ ਲਿਜਾਂਦੇ ਵੇਲੇ, ਵੈਕਸੀਨ ਦੀਆ 32 ਸ਼ੀਸ਼ੀਆਂ ਚੋਰੀ ਹੋ ਗਈਆਂ ਹਨ। ਕੋਵੈਕਸੀਨ ਦੀ ਇੱਕ ਸ਼ੀਸ਼ੀ ਵਿੱਚ 10 ਖੁਰਾਕਾਂ ਹੁੰਦੀਆਂ ਹਨ। ਮੁੱਖ ਮੈਡੀਕਲ ਅਫਸਰ ਨਰੋਤਮ ਸ਼ਰਮਾ ਦੇ ਨਿਰਦੇਸ਼ਾਂ ‘ਤੇ, ਜੈਪੁਰ ਦੇ ਕਾਵਟਿਆ ਹਸਪਤਾਲ ਦੇ ਸੁਪਰਡੈਂਟ ਨੇ ਹੁਣ ਥਾਣੇ ‘ਚ ਕੇਸ ਦਰਜ ਕਰਵਾਇਆ ਹੈ।

Covaxin doses stolen

ਜ਼ਿਕਰਯੋਗ ਹੈ ਕਿ ਜੈਪੁਰ ਵਿੱਚ ਕੋਰੋਨਾ ਵੈਕਸੀਨ ਖਤਮ ਹੋ ਗਈ ਹੈ ਅਤੇ ਟੀਕਾਕਰਨ ਰੋਕ ਦਿੱਤਾ ਗਿਆ ਹੈ। ਇਹ ਖਦਸ਼ਾ ਹੈ ਕਿ ਹਸਪਤਾਲ ਨੇ ਆਪਣੇ ਲੋਕਾਂ ਨੂੰ ਟੀਕੇ ਲਗਾ ਕੇ ਸਟਾਕ ਵਿੱਚ ਕਮੀ ਦਿਖਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਦੌਰਾਨ ਸਰਕਾਰੀ ਹਸਪਤਾਲ ਕਾਵਟਿਆ ਤੋਂ ਟੀਕੇ ਦੀਆਂ 320 ਖੁਰਾਕਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਦੇਖੋ : BIG BREAKING:ਪੰਜਾਬ ‘ਚ ਮੁੜ ਲੱਗੇਗਾ Lockdown ? 10ਵੀਂ-12ਵੀਂ ਦੀਆਂ ਪ੍ਰੀਖ਼ਿਆਵਾਂ ਹੋਣਗੀਆਂ ਮੁਲਤਵੀ ?

Source link

Leave a Reply

Your email address will not be published. Required fields are marked *