ਬਾਬਾ ਸਾਹਿਬ ਅੰਬੇਡਕਰ ਦੀ 130ਵੀਂ ਜਯੰਤੀ ਅੱਜ, ਰਾਸ਼ਟਰਪਤੀ ਕੋਵਿੰਦ ਤੇ PM ਮੋਦੀ ਸਣੇ ਇਨ੍ਹਾਂ ਨੇਤਾਵਾਂ ਨੇ ਕੀਤਾ ਨਮਨ

Ambedkar Jayanti 2021: ਪੂਰਾ ਦੇਸ਼ ਅੱਜ ‘ਭਾਰਤ ਰਤਨ’ ਭੀਮ ਰਾਓ ਅੰਬੇਡਕਰ ਦੀ ਜਯੰਤੀ ਮਨਾ ਰਿਹਾ ਹੈ । ਇਸ ਵਿਸ਼ੇਸ਼ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਨਮਨ ਕੀਤਾ ਅਤੇ ਸਮਾਜ ਦੇ ਵਾਂਝੇ ਵਰਗ ਲਈ ਉਨ੍ਹਾਂ ਦੇ ਸੰਘਰਸ਼ ਨੂੰ ਸਲਾਮ ਕੀਤਾ । 

Ambedkar Jayanti 2021

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਤ-ਸ਼ਤ ਨਮਨ । ਸਮਾਜ ਦੇ ਵਾਂਝੇ ਵਰਗਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਕੀਤਾ ਗਿਆ ਉਨ੍ਹਾਂ ਦਾ ਸੰਘਰਸ਼ ਹਰ ਪੀੜ੍ਹੀ ਲਈ ਇੱਕ ਮਿਸਾਲ ਬਣਿਆ ਰਹੇਗਾ ।

ਦੱਸ ਦੇਈਏ ਕਿ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਵਿੱਚ ਹੋਇਆ ਸੀ । ਭੀਮ ਰਾਓ ਅੰਬੇਡਕਰ ਨੂੰ ਭਾਰਤੀ ਸੰਵਿਧਾਨ ਦਾ ਪਿਤਾ ਕਿਹਾ ਜਾਂਦਾ ਹੈ, ਆਜ਼ਾਦੀ ਤੋਂ ਬਾਅਦ ਉਹ ਦੇਸ਼ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਬਣੇ ਸਨ । 

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ, ਉਨ੍ਹਾਂ ਨੇ ਲਿਖਿਆ ਕਿ ਬਾਬਾ ਸਾਹਿਬ ਨੇ ਸਖਤ ਪ੍ਰਸ਼ਨ ਪੁੱਛੇ, ਜਿਸ ਕਾਰਨ ਭਾਰਤ ਤਰੱਕੀ ਦੇ ਰਾਹ ‘ਤੇ ਅੱਗੇ ਵੱਧ ਸਕਿਆ।

ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰ ਲਿਖਿਆ ਕਿ ਭਾਰਤੀ ਸੰਵਿਧਾਨ ਦੇ ਮੁੱਖ ਆਰਕੀਟੈਕਟ, ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸ਼ਰਧਾਂਜਲੀ ! ਡਾ. ਅੰਬੇਡਕਰ ਨੇ ਨਿਆਂਪੂਰਨ ਸਮਾਜ ਬਣਾਉਣ ਲਈ ਜੀਵਨ ਭਰ ਸੰਘਰਸ਼ ਕੀਤਾ । ਅੱਜ ਅਸੀਂ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਤੋਂ ਸਿੱਖਿਆ ਲੈ ਕੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਆਚਰਨ ਵਿੱਚ ਢਾਲਣ ਦਾ ਸੰਕਲਪ ਲੈਣ।

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਸ ਮੌਕੇ ਟਵੀਟ ਕੀਤਾ ਹੈ । ਉਨ੍ਹਾਂ ਨੇ ਲਿਖਿਆ, ‘ਮਹਾਨ ਸੁਤੰਤਰਤਾ ਸੰਗਰਾਮ ਸੈਨਾਨੀ, ਸੰਵਿਧਾਨਕ ਕਾਰੀਗਰ, ਸਮਾਜਿਕ ਨਿਆਂ ਦੇ ਮੋਢੀ, ਵਿਲੱਖਣ ਨਿਆਇਕ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਨਮਨ । ਤੁਹਾਡੇ ਵੱਲੋਂ ਪੋਸ਼ਿਤ ਸਮਾਜਕ ਨਿਆਂ ਅਤੇ ਸਮਾਨਤਾਵਾਦੀ ਸਮਾਜ ਦਾ ਦੀਵਾ ਸਦਾ ਜਗਦਾ ਰਹੇਗਾ।’

ਇਹ ਵੀ ਦੇਖੋ: ਦੇਸੀ ਤਰੀਕਿਆਂ ਨਾਲ ਵਰਜਿਸ਼ ਕਰਕੇ ਸਟੀਲ ਬਾਡੀ ਬਣਾ ਲਈ ਗੁਰਦਾਸਪੁਰ ਦੇ ਇਸ ਨੌਜਵਾਨ ਨੇSource link

Leave a Reply

Your email address will not be published. Required fields are marked *