IPL 2021 :ਅੱਜ ਹੋਵੇਗਾ ਇੱਕ ਵੱਡਾ ਮੁਕਾਬਲਾ, ਕੋਹਲੀ ‘ਤੇ ਵਾਰਨਰ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

Srh vs rcb ipl 2021 : ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ, ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਆਈਪੀਐਲ 14 ਦੇ ਅੱਜ ਦੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨਾਲ ਹੋਵੇਗਾ। ਮੈਚ ਅੱਜ ਸ਼ਾਮ 7.30 ਵਜੇ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਵਿਰਾਟ ਕੋਹਲੀ ਦੀ ਕਪਤਾਨੀ ਹੇਠ ਆਰਸੀਬੀ ਦੀ ਟੀਮ ਨੇ ਸੀਜ਼ਨ ਦੇ ਪਹਿਲੇ ਮੈਚ ਵਿੱਚ ਹੀ ਜਿੱਤ ਹਾਸਿਲ ਕੀਤੀ ਹੈ, ਅਜਿਹੀ ਸਥਿਤੀ ਵਿੱਚ ਟੀਮ ਦਾ ਹੌਂਸਲਾ ਵੀ ਬੁਲੰਦ ਹੋਵੇਗਾ।

Srh vs rcb ipl 2021

ਅੱਜ ਦੇ ਮੈਚ ਵਿੱਚ ਕੋਹਲੀ ਦੀ ਟੀਮ ਜੇਤੂ ਰੱਥ ਨੂੰ ਜਾਰੀ ਰੱਖਣਾ ਚਾਹੇਗੀ। ਇਸ ਦੇ ਨਾਲ ਹੀ ਹੈਦਰਾਬਾਦ ਦੀ ਟੀਮ, ਪਹਿਲੇ ਮੈਚ ਵਿੱਚ ਹਾਰ ਤੋਂ ਬਾਅਦ, ਅੱਜ ਪਹਿਲੀ ਜਿੱਤ ਲਈ ਮੈਦਾਨ ‘ਤੇ ਉੱਤਰੇਗੀ। ਪਹਿਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾ ਕੇ ਸੀਰੀਜ਼ ਵਿੱਚ ਜਿੱਤ ਨਾਲ ਆਪਣਾ ਸਫਰ ਸ਼ੁਰੂ ਕੀਤਾ ਸੀ। ਅੱਜ ਦੇ ਆਈਪੀਐਲ ਮੈਚ ਵਿੱਚ ਹੈਦਰਾਬਾਦ ਦੇ ਦੋ ਖਿਡਾਰੀਆਂ ‘ਤੇ ਸਭ ਦੀ ਨਜ਼ਰ ਰਹੇਗੀ, ਜੋਪ ਕਪਤਾਨ ਡੇਵਿਡ ਵਾਰਨਰ ਅਤੇ ਰਾਸ਼ਿਦ ਖਾਨ ਹਨ। ਇਹ ਦੋਵੇਂ ਖਿਡਾਰੀ ਆਪਣੇ ਦਮ ‘ਤੇ ਕਿਸੇ ਵੀ ਮੈਚ ਦੇ ਰੁਖ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ।

ਇਹ ਵੀ ਦੇਖੋ : ਕੀ ਸਿਆਸਤ ‘ਚ ਜਾਣਗੇ ਕੁੰਵਰ ਵਿਜੈ ਪ੍ਰਤਾਪ? ਜਾਣੋ ਕਿਥੋਂ ਲੜਨਗੇ ਚੋਣ?

Source link

Leave a Reply

Your email address will not be published. Required fields are marked *