ਅਮਰਨਾਥ ਯਾਤਰਾ ਲਈ ਅੱਜ ਤੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ, 28 ਜੂਨ ਤੋਂ ਸ਼ੁਰੂ ਹੋਵੇਗੀ ਯਾਤਰਾ

Amarnath Yatra 2021: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਭਿਆਨਕ ਰੂਪ ਧਾਰਨ ਕਰ ਰਹੀ ਹੈ। ਇਸੇ ਵਿਚਾਲੇ ਅੱਜ ਤੋਂ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਅਮਰਨਾਥ ਸ਼ਰਾਈਨ ਬੋਰਡ ਨੂੰ ਇਸ ਸਾਲ 6 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ । 56 ਦਿਨਾਂ ਤੱਕ ਚੱਲਣ ਵਾਲੀ ਇਹ ਸਲਾਨਾ ਯਾਤਰਾ ਇਸ ਵਾਰ ਦੋਵਾਂ ਰੂਟਾਂ ‘ਤੇ ਇੱਕੋ ਸਮੇਂ ਸ਼ੁਰੂ ਹੋਵੇਗੀ। ਇਸ ਸਾਲ ਇਹ ਯਾਤਰਾ 28 ਜੂਨ ਨੂੰ ਸ਼ੁਰੂ ਹੋਵੇਗੀ ਅਤੇ 22 ਅਗਸਤ ਨੂੰ ਖਤਮ ਹੋਵੇਗੀ।

Amarnath Yatra 2021

ਇਸ ਸਬੰਧੀ ਅਮਰਨਾਥ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੀਤੀਸ਼ਵਰ ਕੁਮਾਰ ਨੇ ਦੱਸਿਆ ਕਿ ਅੱਜ ਤੋਂ ਸ਼ਰਧਾਲੂਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਸ਼ੁਰੂ ਹੋ ਗਈ ਹੈ । ਅਮਰਨਾਥ ਯਾਤਰਾ ਲਈ ਸ਼ਰਧਾਲੂ ਘਰ ਤੋਂ ਹੀ ਬੋਰਡ ਦੀ ਵੈਬਸਾਈਟ ‘ਤੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਯਾਤਰਾ ਰਜਿਸਟ੍ਰੇਸ਼ਨ ਲਈ ਬੋਰਡ ਦੀ ਵੈਬਸਾਈਟ http://jksasb.nic.in ‘ਤੇ ਜਾ ਕੇ ਬਿਨੈ ਕਰਨ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਨਿਤੀਸ਼ਵਰ ਕੁਮਾਰ ਨੇ ਕਿਹਾ, “ਯਾਤਰੀਆਂ ਨੂੰ ਆਨਲਾਈਨ ਬਿਨੈ ਪੱਤਰ ਵਿੱਚ ਆਪਣੀ ਸਾਰੀ ਜਾਣਕਾਰੀ ਅਤੇ ਫੋਟੋਆਂ ਆਨਲਾਈਨ ਹੈਲਥ ਸਰਟੀਫਿਕੇਟ ਵੀ ਦੇਣਾ ਹੋਵੇਗਾ।” ਨਾਲ ਹੀ ਇਸ ਯਾਤਰਾ ਲਈ 13 ਸਾਲ ਤੋਂ ਘੱਟ ਉਮਰ ਅਤੇ 75 ਸਾਲ ਤੋਂ ਵੱਧ ਉਮਰ ਦੇ ਲੋਕ ਰਜਿਸਟਰਡ ਨਹੀਂ ਹੋਣਗੇ।

Amarnath Yatra 2021
Amarnath Yatra 2021

ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਦੇ ਸਲਾਹਕਾਰ ਬਸੀਰ ਅਹਿਮਦ ਖਾਨ ਨੇ ਗਾਂਦਰਬਲ ਦਾ ਦੌਰਾ ਕਰ ਬਾਬਾ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ । ਉਨ੍ਹਾਂ ਨੇ ਗਾਂਦਰਬਲ ਦੇ ਡਿਪਟੀ ਕਮਿਸ਼ਨਰ ਨੂੰ ਬਾਬਾ ਅਮਰਨਾਥ ਯਾਤਰਾ ਨੂੰ ਲੈ ਕੇ ਸਾਰੇ ਲੋੜੀਂਦੇ ਪ੍ਰਬੰਧਾਂ ਨੂੰ ਸਮੇਂ ਸਿਰ ਪੂਰਾ ਕਰਨ ਕਰਨ ਦੇ ਆਦੇਸ਼ ਦਿੱਤੇ ਹਨ । ਉਪ ਰਾਜਪਾਲ ਦੇ ਸਲਾਹਕਾਰ ਨੇ ਯਾਤਰਾ ਦੌਰਾਨ ਬਿਜਲੀ, ਪਾਣੀ, ਮੈਡੀਕਲ ਸਹੂਲਤਾਂ, ਕੰਟਰੋਲ ਰੂਮ ਸਥਾਪਿਤ ਕਰਨ, ਕੈਂਪਾਂ ਲਈ ਅਧਿਕਾਰੀਆਂ ਨੂੰ ਅਧਿਕਾਰਤ ਕਰਨ, ਮੈਡੀਕਲ ਯੋਜਨਾਵਾਂ ਤਿਆਰ ਕਰਨ, ਆਫ਼ਤ ਪ੍ਰਬੰਧਨ ਦੀਆਂ ਯੋਜਨਾਵਾਂ, ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ, ਸਾਫ਼-ਸਫ਼ਾਈ ਸਮੇਤ ਹੋਰ ਸਾਰੇ ਪ੍ਰਬੰਧਾਂ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਹਨ।

Amarnath Yatra 2021

ਦੱਸ ਦੇਈਏ ਕਿ ਪਿਛਲੇ ਸਾਲ ਕੋਰੋਨਾ ਦੇ ਮੱਦੇਨਜ਼ਰ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸਾਰੀ ਯਾਤਰਾ ਦੌਰਾਨ ਸਿਰਫ ਪ੍ਰਤੀਕ ਪੂਜਾ ਕੀਤੀ ਗਈ ਸੀ। ਪਰ ਇਸ ਸਾਲ, ਸਰਕਾਰ ਨੇ ਪ੍ਰਸ਼ਾਸਨ ਨੂੰ 6 ਲੱਖ ਯਾਤਰੀਆਂ ਦੇ ਆਉਣ ਦੀ ਉਮੀਦ ਕਰਦਿਆਂ ਪ੍ਰਸ਼ਾਸਨ ਨੂੰ ਤਿਆਰੀ ਕਰਨ ਦੇ ਆਦੇਸ਼ ਦਿੱਤੇ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ ਦੱਸਿਆ ਕਿ  ਇਸ ਸਾਲ ਦੀ ਯਾਤਰਾ ਵਿੱਚ ਦੇਸ਼ ਭਰ ਦੀਆਂ ਸਾਰੀਆਂ ਅਖਾੜਾ ਕੌਂਸਲਾਂ ਨੂੰ ਵੀ ਬੁਲਾਇਆ ਗਿਆ ਹੈ ਅਤੇ ਇਸ ਸਾਲ ਦੀ ਯਾਤਰਾ ਸ਼ਾਨਦਾਰ ਹੋਵੇਗੀ। 

ਇਹ ਵੀ ਦੇਖੋ: ਸਿੰਘ ਨੇ ਖੋਲ੍ਹਿਆ ਹਸਪਤਾਲ, ਕਹਿੰਦੇ ” ਗਰੀਬ ਇਲਾਜ਼ ਦੁੱਖੋਂ ਮਾਰ ਜਾਂਦੇ, ਪਤਾ ਨਹੀਂ ਹਸਪਤਾਲ ਵਾਲਿਆਂ ਨੂੰ ਰਾਤ ਨੂੰ …

The post ਅਮਰਨਾਥ ਯਾਤਰਾ ਲਈ ਅੱਜ ਤੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ, 28 ਜੂਨ ਤੋਂ ਸ਼ੁਰੂ ਹੋਵੇਗੀ ਯਾਤਰਾ appeared first on Daily Post Punjabi.

Source link

Leave a Reply

Your email address will not be published. Required fields are marked *