ਕੈਦੀ ਦੇ ਇਸ਼ਕ ‘ਚ ਪਈ ਮਹਿਲਾ ਜੇਲ੍ਹਰ ਨੇ ਬਣਵਾਇਆ ਟੈਟੂ, ਖੁਦ ਵੀ ਪਹੁੰਚੀ ਜੇਲ੍ਹ

Tattooed by a female jailer : ਲੰਡਨ: ਜਦੋਂ ਇੱਕ ਮਹਿਲਾ ਜੇਲ੍ਹਰ ਨੂੰ ਹੀ ਇੱਕ ਕੈਦੀ ਨਾਲ ਪਿਆਰ ਹੋ ਜਾਵੇ ਤਾਂ ਕੀ ਹੋਵੇਗਾ? ਬਦਲੇ ਵਿੱਚ ਉਸਨੂੰ ਵੀਵੀਆਈਪੀ ਸਹੂਲਤਾਂ ਮੁਹੱਈਆ ਕਰਵਾਏ, ਇਹੀ ਨਹੀਂ ਬਿਟੇਨ ਵਿੱਚ ਤਾਂ ਇੱਕ ਮਹਿਲਾ ਜੇਲਰ ਨੇ ਕੈਦ ਦਾ ਨੰਬਰ ਹੀ ਟੈਟੂ ਕਰਵਾ ਲਿਆ, ਜਦੋਂ ਇਸ ਗੱਲ ਦਾ ਖੁਲਾਸਾ ਹੋਇਆ, ਤਾਂ ਉਸ ਨੂੰ ਨਾ ਸਿਰਫ ਮੁਅੱਤਲ ਕੀਤਾ ਗਿਆ, ਬਲਕਿ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਸੁਣਾਈ ਗਈ ਹੈ।

Tattooed by a female jailer

ਮਹਿਲਾ ਜੇਲ੍ਹਰ ਦਾ ਨਾਮ ਸਕਾਰਲੇਟ ਐਲਡਰਿਕ ਹੈ, ਜਿਸ ਨੂੰ ਇੱਕ ਕੈਦੀ ਨਾਲ ਇਸ਼ਕ ਹੋ ਗਿਆ। ਬਦਲੇ ਵਿਚ ਉਸ ਨੇ ਕੈਦੀ ਲਈ ਜੇਲ੍ਹ ਵਿਚ ਹੀ ਮੋਬਾਈਲ ਅਤੇ ਸਿਮ ਕਾਰਡ ਦਾ ਪ੍ਰਬੰਧ ਕੀਤਾ। ਡੇਲੀ ਮਰਕਰੀ ਦੀ ਖ਼ਬਰ ਅਨੁਸਾਰ ਸਕਾਰਲੇਟ ਦੀ ਇਹ ਕਾਰਵਾਈ ਉਸ ਸਮੇਂ ਸਾਹਮਣੇ ਆਈ ਜਦੋਂ ਉਸਦੀ ਡਾਕਟਰੀ ਜਾਂਚ ਹੋਈ। ਜਿਸ ਵਿਚ ਉਸਦੀ ਲੱਤ ‘ਤੇ ਇਕ ਰਹੱਸਮਈ ਟੈਟੂ ਪਾਇਆ ਗਿਆ, ਜਿਸ ਵਿਚ ਕੈਦੀ ਦਾ ਨੰਬਰ ਵੀ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਪੂਰਾ ਮਾਮਲਾ ਸਾਹਮਣੇ ਆਇਆ।

Tattooed by a female jailer
Tattooed by a female jailer

ਸਕਾਰਲੇਟ ਐਲਡਰਿਕ ਦਾ ਪਿਤਾ ਵੀ ਇਕ ਪੁਲਿਸ ਅਧਿਕਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਕਾਰਲੇਟ ਜਦੋਂ ਜੇਲ੍ਹਰ ਨਹੀਂ ਬਣੀ ਸੀ, ਉਦੋਂ ਤੋਂ ਉਸ ਦਾ ਇਸ ਕੈਦੀ ਦੇ ਪਿਆਰ ਵਿਚ ਸੀ। ਉਹ ਅਕਸਰ ਅਪਰਾਧੀ ਦੀ ਮਦਦ ਕਰਦੀ ਸੀ। ਇਸ ਸਮੇਂ ਦੌਰਾਨ ਪਤਾ ਲੱਗਿਆ ਹੈ ਕਿ ਉਹ ਆਪਣੇ ਪ੍ਰੇਮੀ ਨੂੰ ਵੀ ਚਿੱਠੀ ਲਿਖਦੀ ਸੀ।

Tattooed by a female jailer
Tattooed by a female jailer

ਬ੍ਰਿਟੇਨ ਦੇ ਜੱਜ ਨੇ ਸਕਾਰਲੇਟ ਨੂੰ ਇਸ ਅਪਰਾਧ ਲਈ 10 ਮਹੀਨੇ ਕੈਦ ਦੀ ਸਜਾ ਸੁਣਾਈ। ਜੱਜ ਨੇ ਕਿਹਾ ਕਿ ਇਸ ਕਾਰਵਾਈ ਨਾਲ ਨਾ ਸਿਰਫ ਕੈਦੀ ਨੂੰ ਫਾਇਦਾ ਹੋਇਆ, ਬਲਕਿ ਜੇਲ੍ਹ ਦੀ ਸੁਰੱਖਿਆ ਲਈ ਵੀ ਖ਼ਤਰਾ ਪੈਦਾ ਹੋਇਆ। ਬਾਅਦ ਵਿਚ, ਦੂਜੇ ਕੈਦੀਆਂ ਨੇ ਦੱਸਿਆ ਕਿ ਸਕਾਰਲੇਟ ਉਸ ਕੈਦੀ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਰਹੰਦੀ ਸੀ ਅਤੇ ਅਕਸਰ ਉਸ ਨਾਲ ਗੱਲ ਕਰਦੇ ਦੇਖਿਆ ਗਿਆ ਸੀ।

Source link

Leave a Reply

Your email address will not be published. Required fields are marked *