ਪਾਕਿਸਤਾਨ ਦੇ ਕਈ ਸ਼ਹਿਰਾਂ ‘ਚ ਹਿੰਸਾ, ਭਾਰਤੀ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਵਿਦੇਸ਼ ਮੰਤਰੀ ਨੇ ਦਿੱਤਾ ਇਹ ਬਿਆਨ

S Jaishankar Over Safety: ਪਾਕਿਸਤਾਨ ਵਿੱਚ ਧਾਰਮਿਕ ਯਾਤਰਾ ’ਤੇ ਗਏ 800 ਤੋਂ ਵਧੇਰੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਸਰਕਾਰ ਲਗਾਤਾਰ ਪਾਕਿਸਤਾਨ ਦੀ ਸਰਕਾਰ ਦੇ ਸੰਪਰਕ ਵਿੱਚ ਹੈ। ਲਾਹੌਰ ਸਮੇਤ ਗੁਆਂਢੀ ਦੇਸ਼ ਦੇ ਕੁਝ ਸ਼ਹਿਰਾਂ ਵਿੱਚ ਹਿੰਸਕ ਪ੍ਰਦਰਸ਼ਨਾਂ ਕਾਰਨ ਇਨ੍ਹਾਂ ਸ਼ਰਧਾਲੂਆਂ ਦਾ ਦੌਰਾ ਪ੍ਰਭਾਵਿਤ ਹੋਇਆ ਹੈ । ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਟਵੀਟ ਕਰਦਿਆਂ,”ਅਸੀਂ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ । ਪਾਕਿਸਤਾਨੀ ਅਧਿਕਾਰੀਆਂ ਅਤੇ ਸਿੱਖ ਜੱਥੇ ਦੇ ਸੰਪਰਕ ਵਿੱਚ ਹਾਂ। ਅਸੀਂ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੀ ਸਲਾਮਤ ਘਰ ਵਾਪਸੀ ਲਈ ਪੂਰੀ ਕੋਸ਼ਿਸ਼ਾਂ ਕਰਾਂਗੇ।’

S Jaishankar Over Safety

ਦਰਅਸਲ, ਵਿਦੇਸ਼ ਮੰਤਰੀ ਜੈਸ਼ੰਕਰ ਦਾ ਇਹ ਟਵੀਟ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਪਾਕਿਸਤਾਨ ਵਿੱਚ ਵੱਧਦੀ ਹਿੰਸਾ ਵਿਚਾਲੇ  ਲਾਹੌਰ ਜਾਣ ਵਾਲੇ ਸਿੱਖ ਸ਼ਰਧਾਲੂਆਂ ਬਾਰੇ ਟਵੀਟ ਕਰਨ ਤੋਂ ਬਾਅਦ ਆਇਆ ਹੈ । ਜ਼ਿਕਰਯੋਗ ਹੈ ਕਿ ਵੈਸਾਖੀ ਮੌਕੇ 800 ਤੋਂ ਵੱਧ ਸਿੱਖ ਸ਼ਰਧਾਲੂ ਪਾਕਿਸਤਾਨ ਵਿਖੇ ਗੁਰਦੁਆਰਾ ਪੰਜਾ ਸਾਹਿਬ ਨਤਸਮਤਕ ਹੋਣ ਲਈ ਗਏ ਸੀ। ਇਹ ਸਿੱਖ ਸ਼ਰਧਾਲੂ 25 ਬੱਸਾਂ ਵਿੱਚ ਸਵਾਰ ਹੋ ਕੇ ਗੁਰਦੁਆਰਾ ਪੰਜਾ ਸਾਹਿਬ ਲਈ ਰਵਾਨਾ ਹੋਇਆ ਸੀ । ਉਨਾਂ ਨਾਲ ਪਾਕਿਸਤਾਨ ਅਤੇ ਰੇਂਜਰਸ ਵੀ ਸੁਰੱਖਿਆ ਵਿੱਚ ਤਾਇਨਾਤ ਸਨ।

S Jaishankar Over Safety

ਦੱਸ ਦੇਈਏ ਕਿ ਪਾਕਿਸਤਾਨ ਵਿੱਚ ਇੱਕ ਕੱਟੜਪੰਥੀ ਇਸਲਾਮੀ ਰਾਜਨੀਤਕ ਦਲ ਦੇ ਨੇਤਾ ਸਾਦ ਰਿਜ਼ਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋ ਗਏ। ਤਹਿਰੀਕ-ਏ-ਲਬੇਕ ਪਾਕਿਸਤਾਨ ਦੇ ਨੇਤਾ ਰਿਜ਼ਵੀ ਨੇ ਸਰਕਾਰ ਨੂੰ ਧਮਕੀ ਦਿੱਤੀ ਗਈ ਸੀ । ਉਸ ਨੇ ਧਮਕੀ ਦਿੰਦਿਆਂ ਕਿਹਾ ਸੀ ਕਿ ਜੇਕਰ ਪੈਗੰਬਰ ਮੁਹੰਮਦ ਦੇ ਕਾਰਟੂਨ ਬਣਾਉਣ ਦੇ ਮੁੱਦੇ ’ਤੇ ਫਰਾਂਸ ਦੇ ਰਾਜਦੂਤ ਨੂੰ ਦੇਸ਼ ਵਿੱਚੋਂ ਬਾਹਰ ਨਹੀਂ ਕੱਢਿਆ ਗਿਆ ਤਾਂ ਇਨ੍ਹਾਂ ਵੱਲੋਂ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ।

ਇਹ ਵੀ ਦੇਖੋ: Harjeet Grewal ਦਾ ਵੱਡਾ ਬਿਆਨ , Kisan ਭਾਲਦੇ ਮਸਲੇ ਦਾ ਹੱਲ, ਪਰ Kisan Leader ਨਹੀਂ ਚਾਹੁੰਦੇ …..

Source link

Leave a Reply

Your email address will not be published. Required fields are marked *