ਫਗਵਾੜਾ: ਸਹੁਰੇ ਵੱਲੋਂ ਚਲਾਈਆਂ ਗਈਆਂ ਗੋਲੀਆਂ, ਨੂੰਹ ਦੀ ਭੈਣ ਦੀ ਮੌਕੇ ‘ਤੇ ਮੌਤ

Phagwara murder: ਫਗਵਾੜਾ ‘ਚ ਸਹੁਰੇ ਵਲੋਂ ਚਲਾਈਆਂ ਗੋਲੀਆਂ ਕਾਰਨ ਨੂੰਹ ਦੀ ਭੈਣ ਦੀ ਮੌਕੇ ‘ਤੇ ਮੌਤ ਗਈ ਹੈ। ਜਦਕਿ ਨੂੰਹ ਦੇ ਪਿਤਾ ਗੰਭੀਰ ਜ਼ਖਮੀ ਹੋ ਗਏ ਹਨ। ਫਗਵਾੜਾ ‘ਚ ਸ਼ਾਮ ਨੂੰ ਹੋਈ ਘਟਨਾ ਵਿਚ ਪਟਿਆਲਾ ਤੋਂ ਆਪਣੀ ਲੜਕੀ ਦੇ ਘਰ ਆਏ ਪਰਿਵਾਰਿਕ ਮੈਂਬਰਾਂ ਉਪਰ ਲੜਕੀ ਦੇ ਸਹੁਰੇ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਲੜਕੀ ਦੀ ਭੈਣ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਲੜਕੀ ਦਾ ਪਿਤਾ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ।

Phagwara murder

ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ। ਮਾਮਲਾ ਫਗਵਾੜਾ ਦੇ ਮੁਹੱਲਾ ਗ੍ਰੀਨ ਏਵੀਨਿਊ ਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਚ.ਓ ਥਾਣਾ ਸਦਰ ਸੰਜੀਵ ਕੁਮਾਰ ਨੇ ਦੱਸਿਆ ਕਿ ਫੈਮਲੀ ਡਿਸਪਿਊਟ ਦੇ ਚੱਲਦਿਆਂ ਪਟਿਆਲਾ ਤੋਂ ਆਪਣੀ ਲੜਕੀ ਦੇ ਘਰ ਆਏ ਪਰਿਵਾਰ ਤੇ ਸਹੁਰੇ ਵਲੋਂ ਆਪਣੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪੁਲਿਸ ਨੇ ਆਰੋਪੀ ਸੁਰੇਸ਼ ਗੋਗਨਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਰਿਵਾਲਵਰ ਵੀ ਕਬਜੇ ‘ਚ ਲੈ ਲਿਆ। ਮ੍ਰਿਤਿਕ ਲੜਕੀ ਦਾ ਨਾਮ ਮੇਹਰਜੋਤ ਕੌਰ ਅਤੇ ਜਖਮੀ ਦਾ ਨਾਮ ਅਮਰੀਕ ਸਿੰਘ ਵਾਸੀ ਪਟਿਆਲਾ ਇਹ ਸਾਰਾ ਮਾਮਲਾ ਪੁਲਿਸ ਦੀ ਹਾਜਰੀ ਵਿਚ ਹੋਇਆ ਕਿਉਕਿ ਡਿਸਪਿਊਟ ਤੋਂ ਬਾਅਦ ਲੜਕੀ ਵਾਲਿਆ ਵਲੋਂ 112 ਨੰਬਰ ‘ਤੇ ਕਾਲ ਕੀਤੀ ਗਈ ਸੀ ਪਰ ਪੁਲਿਸ ਦੀ ਮੌਜੂਦਗੀ ‘ਚ ਲੜਕੀ ਦੇ ਸਹੁਰੇ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ।

The post ਫਗਵਾੜਾ: ਸਹੁਰੇ ਵੱਲੋਂ ਚਲਾਈਆਂ ਗਈਆਂ ਗੋਲੀਆਂ, ਨੂੰਹ ਦੀ ਭੈਣ ਦੀ ਮੌਕੇ ‘ਤੇ ਮੌਤ appeared first on Daily Post Punjabi.

Source link

Leave a Reply

Your email address will not be published. Required fields are marked *