ਪੰਜਾਬੀ ਗੀਤਕਾਰ ਤੇ ਕਾਂਗਰਸੀ ਆਗੂ ਮਹਿਕਮ ਸਿੰਘ ਬਰਾੜ ਨੇ ਕੀਤੀ ਖੁਦਕੁਸ਼ੀ

Mehkam Singh brar death: ਗੀਤਕਾਰ ਤੇ ਕਾਂਗਰਸੀ ਆਗੂ ਮਹਿਕਮ ਸਿੰਘ ਬਰਾੜ ਵੱਲੋਂ ਵਾਸੀ ਪਿੰਡ ਗਿਲਜੇਵਾਲਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਬੀਤੀ ਰਾਤ ਮਹਿਕਮ ਸਿੰਘ ਬਰਾੜ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਲਾਈਵ ਹੋ ਕੇ ਜ਼ਿੰਦਗੀ ਤੋਂ ਨਿਰਾਸ਼ਾ ਦਾ ਵੱਡਾ ਪ੍ਰਗਟਾਵਾ ਕਰਦਿਆਂ ਨਹਿਰ ਵਿੱਚ ਛਾਲ ਮਾਰਨ ਤੇ ਇਸ ਲਈ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾਉਣ ਦਾ ਵੀ ਉਨ੍ਹਾਂ ਨੇ ਜ਼ਿਕਰ ਕੀਤਾ ਸੀ। ਪਰ ਰਾਤ ਹੀ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਉਹ ਆਪਣੇ ਪਿੱਛੇ ਇਕ ਮਾਸੂਮ ਪੁੱਤਰ ਤੇ ਮਾਂ ਛੱਡ ਗਿਆ ਹੈ। ਮੋਹਕਮ ਸਿੰਘ ਬਰਾੜ ਨੇ ਦਿੱਲੀ ਸੰਘਰਸ਼ ਵੀ ਕਈ ਤਿੰਨ ਸੌ ਸ਼ਮੂਲੀਅਤ ਕੀਤੀ ਸੀ ਅਤੇ ਇਸ ਸਬੰਧੀ ਗੀਤ ਵੀ ਲਿਖੇ ਸਨ। ਅੱਜ ਪਿੰਡ ਗਿਲਜੇਵਾਲਾ ਦੇ ਸ਼ਮਸ਼ਾਨਘਾਟ ਵਿਖੇ ਮੋਹਕਮ ਸਿੰਘ ਬਰਾਡ਼ ਦਾ ਅੰਤਿਮ ਸਸਕਾਰ ਕੀਤਾ ਗਿਆ।

ਇਸ ਮੌਕੇ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ, ਰਾਜਾ ਵੜਿੰਗ, ਹਰਚਰਨ ਸਿੰਘ, ਸੋਧਾਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸ੍ਰੀ ਮੁਕਤਸਰ ਸਾਹਿਬ ਨਰਿੰਦਰ ਸਿੰਘ ਕਾਉਣੀ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਜ਼ਿਲਾ ਨਿਰਮਲ ਸਿੰਘ, ਸਰਪੰਚ ਪਿੰਡ ਗਿਲਜੇਵਾਲਾ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਰਿਸ਼ਤੇਦਾਰਾਂ ਤੇ ਆਦਿ ਮੌਜੂਦ ਸਨ।

Source link

Leave a Reply

Your email address will not be published. Required fields are marked *