ਪੰਜਾਬ ਪੁਲਿਸ ਵੱਲੋਂ MP ਤੋਂ ਚਲਾਏ ਜਾ ਰਹੇ ਗੈਰ-ਕਾਨੂੰਨੀ ਹਥਿਆਰ ਬਣਾਉਣ ਤੇ ਤਸਕਰੀ ਮਾਡਿਊਲ ਦਾ ਪਰਦਾਫਾਸ਼, 3 ਕੀਤੇ ਕਾਬੂ

Punjab Police busts illegal : ਚੰਡੀਗੜ : ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਅੱਜ ਮੱਧ ਪ੍ਰਦੇਸ਼ ਆਧਾਰਤ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਗੈਰ ਕਾਨੂੰਨੀ ਹਥਿਆਰ ਬਣਾਉਣ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਵੱਡੇ ਪੱਧਰ ’ਤੇ ਹਥਿਆਰ ਬਣਾਉਣ ਅਤੇ ਮੱਧ ਪ੍ਰਦੇਸ਼ ਤੋਂ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਹਥਿਆਰ ਸਪਲਾਈ ਕਰ ਰਹੇ ਸਨ। ਮੁਲਜ਼ਮਾਂ ਦੀ ਪਛਾਣ ਕਰੋੜ ਸਿੰਘ ਅਤੇ ਰਾਮ ਸਿੰਘ ਪਟਵਾ ਵਜੋਂ ਹੋਈ ਹੈ, ਜੋ ਦੋਵੇਂ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲੇ ਦੇ ਪਿੰਡ ਪਚੌਰੀ ਦੇ ਵਸਨੀਕ ਹਨ ਅਤੇ ਚੰਦਰ ਪਾਲ ਉਕਤ ਜ਼ਿਲੇ ਦੇ ਪਿੰਡ ਖਖਨਾਰ ਨਾਲ ਸਬੰਧਤ ਹੈ। ਦੋਸ਼ੀ ਵਿਅਕਤੀਆਂ ਨੂੰ 15 ਅਪ੍ਰੈਲ, 2021 ਨੂੰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲੇ ਵਿੱਚ ਕੀਤੇ ਗਏ ਇੱਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦੋਸ਼ੀਆਂ ਕੋਲੋਂ 30 ਗੈਰ ਕਾਨੂੰਨੀ ਪਿਸਤੌਲ ਵੀ ਬਰਾਮਦ ਕੀਤੇ ਹਨ ਜਿਨਾਂ ਵਿੱਚ ਪੱਚੀ .32 ਬੋਰ ਪਿਸਤੌਲ, ਪੰਜ .30 ਬੋਰ ਪਿਸਤੌਲ ਅਤੇ 32 ਮੈਗਜ਼ੀਨਾਂ ਤੋਂ ਇਲਾਵਾ ਇੱਕ ਆਲਟੋ ਕਾਰ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

Punjab Police busts illegal

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਏ.ਐਸ.ਪੀ. ਮਜੀਠਾ ਅਭਿਮਨਿਊ ਰਾਣਾ ਅਤੇ ਡੀਐਸਪੀ ਡਿਟੈਕਟਿਵ ਗੁਰਿੰਦਰ ਨਾਗਰਾ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਦੀ ਇੱਕ ਪੁਲਿਸ ਟੀਮ ਨੇ 10 ਅਪ੍ਰੈਲ ਨੂੰ ਬੁਰਹਾਨਪੁਰ ਦੇ ਬੱਸ ਸਟੈਂਡ ਨੇੜੇ ਕਰੋੜ ਸਿੰਘ ਅਤੇ ਚੰਦਰ ਪਾਲ ਨੂੰ ਗ੍ਰਿਫਤਾਰ ਕੀਤਾ। ਉਨਾਂ ਦੇ ਕਬਜ਼ੇ ’ਚੋਂ ਦਸ 32 ਬੋਰ ਪਿਸਤੌਲਾਂ ਅਤੇ 10 ਮੈਗਜ਼ੀਨ ਬਰਾਮਦ ਕੀਤੇ ਗਏ, ਜਦੋਂ ਕਿ ਤੀਜੇ ਦੋਸ਼ੀ ਰਾਮ ਸਿੰਘ ਪਟਵਾ ਨੂੰ ਪੰਦਰਾਂ 32 ਬੋਰ ਦੀਆਂ ਪਿਸਤੌਲਾਂ, ਪੰਜ 30 ਬੋਰ ਪਿਸਤੌਲਾਂ ਅਤੇ 22 ਮੈਗਜ਼ੀਨਾਂ ਸਮੇਤ ਬੁਰਹਾਨਪੁਰ ਵਿੱਚ ਗੁਰੂਦੁਆਰਾ ਬਦੀ ਸੰਗਤ ਨੇੜਿਓਂ ਕਾਬੂ ਕੀਤਾ ਗਿਆ ਸੀ। ਡੀਜੀਪੀ ਨੇ ਦੱਸਿਆ ਕਿ ਰਾਮ ਸਿੰਘ ਪਟਵਾ ਨੇ ਖੁਲਾਸਾ ਕੀਤਾ ਕਿ ਹਥਿਆਰਾਂ ਦੀ ਖੇਪ ਉਸ ਨੂੰ ਰਾਹੁਲ ਦੁਆਰਾ ਸਪਲਾਈ ਕੀਤੀ ਗਈ ਸੀ, ਜੋ ਮੱਧ ਪ੍ਰਦੇਸ਼ ਅਧਾਰਤ ਹਥਿਆਰ ਨਿਰਮਾਤਾ ਅਤੇ ਤਸਕਰ ਹੈ, ਜਿਸ ਦਾ ਨਾਮ ਪੰਜਾਬ ਪੁਲਿਸ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਬਰਮਾਦ ਕੀਤੀਆਂ ਗਈਆਂ ਵੱਖ-ਵੱਖ ਹਥਿਆਰਾਂ ਦੀਆਂ ਖੇਪਾਂ ਵਿੱਚ ਵੀ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਜਨਵਰੀ, 2021 ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 32 ਬੋਰ ਦੇ 12 ਪਿਸਤੌਲਾਂ ਅਤੇ 15 ਮੈਗਜ਼ੀਨਾਂ ਦੀ ਖੇਪ ਦੇ ਮੁੱਖ ਸਪਲਾਇਰ ਵਜੋਂ ਰਾਹੁਲ ਦੀ ਪਛਾਣ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਪਟਿਆਲਾ ਪੁਲਿਸ ਵੱਲੋਂ ਸਤੰਬਰ, 2020 ਵਿਚ ਬਰਾਮਦ ਕੀਤੇ ਗਏ ਛੇ .32 ਬੋਰ ਪਿਸਤੌਲਾਂ ਦੀ ਇਕ ਖੇਪ ਵਿੱਚ ਉਹ ਮੁੱਖ ਸਰਗਨਾ ਸੀ।

Punjab Police busts illegal
Punjab Police busts illegal

ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਅੰਮਿ੍ਰਤਸਰ ਦਿਹਾਤੀ ਧਰੁਵ ਦਹੀਆ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਹੁਲ ਅਤੇ ਮੱਧ ਪ੍ਰਦੇਸ਼ ਦੇ ਹੋਰ ਹਥਿਆਰ ਤਸਕਰ ਦੇਸੀ ਹਥਿਆਰਾਂ ਦੀ ਨਾਜਾਇਜ਼ ਸਪਲਾਈ ਲਈ ਪੰਜਾਬ ਵਿੱਚ ਵਿਸ਼ਾਲ ਨੈੱਟਵਰਕ ਸਥਾਪਤ ਕਰਨ ਵਾਸਤੇ ਵਟਸਐਪ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ। ਐਸਐਸਪੀ ਦਹੀਆ ਨੇ ਦੱਸਿਆ ਕਿ ਇਹ ਹਥਿਆਰ ਸਪਲਾਇਰ ਸੂਬੇ ਦੀਆਂ ਵੱਖ ਵੱਖ ਜੇਲਾਂ ਵਿਚ ਬੰਦ ਨੌਜਵਾਨਾਂ, ਅੱਤਵਾਦੀ ਅਨਸਰਾਂ, ਗੈਂਗਸਟਰਾਂ ਅਤੇ ਕੱਟੜਪੰਥੀਆਂ ਨੂੰ ਹਥਿਆਰ ਸਪਲਾਈ ਕਰਨ ਲਈ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਰਾਹੁਲ ਦੇ ਸਬੰਧ ਅੰਮ੍ਰਿਤਸਰ ਜੇਲ ਵਿੱਚ ਬੰਦ ਇਕ ਦੋਸ਼ੀ ਨਾਲ ਵੀ ਸਾਹਮਣੇ ਆਏ ਹਨ ਜਿਸ ਨੂੰ ਪੰਜਾਬ ਪੁਲਿਸ ਵੱਲੋਂ 2019 ਵਿੱਚ ਡਰੋਨ ਮਡਿਊਲ ਕੇਸ ਵਿੱਚ ਕਾਬੂ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਹਥਿਆਰਾਂ ਦੇ ਨਿਰਮਾਣ, ਤਸਕਰੀ ਅਤੇ ਸਪਲਾਈ ਦੇ ਨੈਟਵਰਕ ਦਾ ਪਤਾ ਲਗਾਉਣ ਦੇ ਨਾਲ ਨਾਲ ਪੰਜਾਬ ਵਿਚ ਹੋਈਆਂ ਬਰਾਮਦਗੀਆਂ ਅਤੇ ਪੁਰਾਣੀਆਂ ਖੇਪਾਂ ਨਾਲ ਜੁੜੇ ਵਿਅਕਤੀਗਤ ਅਤੇ ਵਿੱਤੀ ਲੈਣ-ਦੇਣ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

Source link

Leave a Reply

Your email address will not be published. Required fields are marked *