ਮਜ਼ਦੂਰਾਂ ‘ਚ ਮੁੜ ਲੌਕਡਾਊਨ ਦੀ ਦਹਿਸ਼ਤ, ਪਿੱਤਰੀ ਰਾਜਾਂ ਵੱਲ ਪਲਾਇਨ ਸ਼ੁਰੂ

ਸੋਨੀਪਤ: ਪਿਛਲੇ ਸਾਲ ਨਵੰਬਰਦਸੰਬਰ ਵਿੱਚ ਕੋਰੋਨਾ ਦਾ ਪ੍ਰਕੋਪ ਘਟਣਾ ਸ਼ੁਰੂ ਹੋਇਆ, ਤਾਂ ਪ੍ਰਵਾਸੀ ਮਜ਼ਦੂਰ ਵਾਪਸ ਪਰਤਣੇ ਸ਼ੁਰੂ ਹੋ ਗਏ ਸੀ ਪਰ ਹੁਣ ਇੱਕ ਵਾਰ ਫਿਰ ਕੋਰੋਨਾ ਆਪਣੇ ਪੈਰ ਫੈਲਾ ਰਿਹਾ ਹੈ। ਇਸ ਕਾਰਨ ਮਜ਼ਦੂਰਾਂ ਨੂੰ ਫਿਰ ਤੋਂ ਲੌਕਡਾਊਨ ਦਾ ਡਰ ਸਤਾਉਣ ਲੱਗ ਗਿਆ ਹੈ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਉਦਯੋਗਕ ਖੇਤਰਾਂ ਤੋਂ ਮਜ਼ਦੂਰਾਂ ਦਾ ਪਲਾਈਨ ਸ਼ੁਰੂ ਹੋ ਗਿਆ ਹੈ।

ਮਜ਼ਦੂਰਾਂ ਦਾ ਇਹ ਕਦਮ ਇੱਕ ਵਾਰ ਫਿਰ ਉਦਯੋਗਾਂ ਲਈ ਬਹੁਤ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਮਜ਼ਦੂਰਾਂ ਦਾ ਸਪੱਸ਼ਟ ਤੌਰ ਤੇ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਕੋਰੋਨਾ ਦੇ ਕੇਸ ਵਧ ਰਹੇ ਹਨ, ਉਸ ਦੇ ਮੱਦੇਨਜ਼ਰ ਸਰਕਾਰ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੇਸ ਨਾ ਰੁਕੇ ਤਾਂ ਸਰਕਾਰ ਲੌਕਡਾਊਨ ਵੀ ਲਾ ਸਕਦੀ ਹੈ। ਇਸ ਲਈ ਉਹ ਭਵਿੱਖ ਵਿੱਚ ਕੋਈ ਜੋਖਮ ਲੈਣ ਲਈ ਤਿਆਰ ਨਹੀਂ। ਇਹੀ ਕਾਰਨ ਹੈ ਕਿ ਉਹ ਪਹਿਲਾਂ ਹੀ ਆਪਣੇ ਘਰ ਲਈ ਰਵਾਨਾ ਹੋ ਰਹੇ ਹਨ।

ਦੱਸ ਦਈੇ ਕਿ ਪਿਛਲੇ ਸਾਲ 24 ਮਾਰਚ ਨੂੰ ਲੌਕਡਾਊਨ ਦੇ ਐਲਾਨ ਤੋਂ ਬਾਅਦ ਮਜ਼ਦੂਰਾਂ ਵਿੱਚ ਅਚਾਨਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਤੇ ਆਵਾਜਾਈ ਬੰਦ ਹੋਣ ਕਾਰਨ ਮਜ਼ਦੂਰਾਂ ਨੂੰ ਘਰਾਂ ਨੂੰ ਪੈਦਲ ਹੀ ਜਾਣਾ ਪਿਆ ਸੀ। ਇੱਕ ਮਹੀਨੇ ਤਕ ਮਜ਼ਦੂਰਾਂ ਨੂੰ ਲੰਬਾ ਪੈਦਲ ਚੱਲਣਾ ਪਿਆ ਸੀ। ਇਸ ਦੇ ਨਾਲ ਹੀ ਇਸ ਦੌਰਾਨ ਮਜ਼ਦੂਰ ਵੱਖਵੱਖ ਹਾਦਸਿਆਂ ਦਾ ਵੀ ਸ਼ਿਕਾਰ ਹੋਏ ਸੀ। ਇਸ ਤੋਂ ਬਾਅਦ ਜਿਵੇਂ ਹੀ ਕੋਰੋਨਾ ਦਾ ਪ੍ਰਕੋਪ ਘਟਿਆ ਇਹ ਫਿਰ ਤੋਂ ਰੋਜ਼ੀਰੋਟੀ ਵੱਲ ਮੁੜ ਗਏ ਤੇ ਕੰਮ ਤੇ ਵਾਪਸ ਪਰਤੇ।


ਹੁਣ, ਮਾਰਚ ਦੇ ਆਖਰੀ ਹਫ਼ਤੇ ਤੋਂ ਇੱਕ ਵਾਰ ਫਿਰ ਕੋਰੋਨਾ ਕੇਸਾਂ ਦੀ ਗਿਣਤੀ ਅਚਾਨਕ ਵਧਣੀ ਸ਼ੁਰੂ ਹੋ ਗਈ ਹੈ। ਕੋਰੋਨਾ ਦੇ ਕੇਸਾਂ ਨੂੰ ਵਧਾਉਣ ਦੀ ਇਹ ਪ੍ਰਕਿਰਿਆ ਪਹਿਲਾਂ ਨਾਲੋਂ ਵਧੇਰੇ ਹੋ ਰਹੀ ਹੈ, ਜਿਸ ਕਾਰਨ ਖ਼ਾਸਕਰ ਪ੍ਰਵਾਸੀ ਮਜ਼ਦੂਰਾਂ ਨੂੰ ਖਦਸ਼ਾ ਹੈ ਕਿ ਇਸ ਵਾਰ ਵੀ ਸਰਕਾਰ ਜਿਸ ਸਖ਼ਤੀ ਨਾਲ ਸਰਕਾਰ ਪੇਸ਼ ਆ ਰਹੀ ਹੈ ਤਾਂ ਸਮਾਂ ਆਉਣ ਤੇ ਲੌਕਡਾਊਨ ਵੀ ਲਾ ਸਕਦੀ ਹੈ।

ਪਹਿਲਾਂ ਕੋਰੋਨਾ, ਫਿਰ ਕਿਸਾਨ ਅੰਦੋਲਨ ਤੇ ਹੁਣ ਫਿਰ ਕੋਰੋਨਾ ਦੇ ਵੱਧ ਰਹੇ ਕੇਸਾਂ ਨਾਲ ਕੁੰਡਲੀ, ਰਾਏ ਤੇ ਵੱਡੇ ਇਲਾਕਿਆਂ ਦੇ ਮਜ਼ਦੂਰਾਂ ਦੇ ਸਾਹਮਣੇ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਕੋਰੋਨਾ ਤੋਂ ਰਾਹਤ ਮਿਲਣ ਤੇ ਕੰਮ ਤੇ ਪਰਤੇ ਮਜ਼ਦੂਰਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਮੁੜ ਸ਼ੁਰੂ ਹੋ ਜਾਵੇਗੀ, ਪਰ ਹੁਣ ਪਿਛਲੇ 4 ਮਹੀਨਿਆਂ ਤੋਂ ਕਿਸਾਨਾਂ ਵੱਲੋਂ ਕੁੰਡਲੀ ਸਰਹੱਦਾਂ ਤੇ ਡੱਟਣ ਕਾਰਨ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਜਿਸ ਦੀ ਸਿੱਧਾ ਅਸਰ ਮਜ਼ਦੂਰਾਂ ਤੇ ਵੀ ਪਿਆ।

ਇਹ ਵੀ ਪੜ੍ਹੋ: ਵਿਆਹ ਮਗਰੋਂ Geeta Basra ਨੇ ਕਿਉਂ ਛੱਡਿਆ ਬਾਲੀਵੁੱਡ? ਕ੍ਰਿਕੇਟਰ Harbhajan ਦੀ ਪਤਨੀ ਨੇ ਦੱਸਿਆ ਕਾਰਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Source link

Leave a Reply

Your email address will not be published. Required fields are marked *