ਹਸਪਤਾਲਾਂ ‘ਚ ਆਕਸੀਜ਼ਨ ਦੀ ਘਾਟ ਨੂੰ ਲੈ PM ਮੋਦੀ ਨੇ ਕੀਤੀ ਸਮੀਖਿਆ ਬੈਠਕ

pm narendra modi review meeting: ਕੋਰੋਨਾ ਦੇ ਕਾਰਨ ਦੇਸ਼ ਆਕਸੀਜ਼ਨ ਸੰਕਟ ਤੋਂ ਵੀ ਜੂਝ ਰਿਹਾ ਹੈ।ਹਸਪਤਾਲਾਂ ‘ਚ ਆਕਸੀਜ਼ਨ ਨਹੀਂ ਮਿਲ ਰਹੀ ਹੈ।ਇਸ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ।ਆਕਸੀਜ਼ਨ ਦੀ ਉਪਲੱਬਧਤਾ ਦੀ ਸਥਿਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਮੀਖਿਆ ਬੈਠਕ ਕੀਤੀ।ਇਸਦੇ ਨਾਲ ਹੀ ਪੀਐੱਮ ਮੋਦੀ ਦੇ 12 ਸਭ ਤੋਂ ਵੱਧ ਕੇਸ ਲੋਡ ਵਾਲੇ ਪ੍ਰਦੇਸ਼ਾਂ ਤੋਂ ਆ ਰਹੀ ਆਕਸੀਜ਼ਨ ਡਿਮਾਂਡ ਨੂੰ ਪੂਰਾ ਕਰਨ ਦਾ ਨਿਰਦੇਸ਼ ਦਿੱਤਾ।ਸਮੀਖਿਆ ਬੈਠਕ ਦੌਰਾਨ ਪੀਅੇੱਮ ਨਰਿੰਦਰ ਮੋਦੀ ਨੇ ਕਿਹਾ ਕਿ ਮੰਤਰਾਲਿਆਂ ਅਤੇ ਸੂਬਾ ਸਰਕਾਰਾਂ ਦੇ ਵਿਚਾਲੇ ਤਾਲਮੇਲ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ, ਪੀਐੱਮ ਨੂੰ ਸਿਹਤ, ਡੀਪੀਆਈਆਈਟੀ, ਇਸਪਾਤ, ਸੜਕ ਆਵਾਜਾਈ ਆਦਿ ਮੰਤਰਾਲਿਆਂ ਦੇ ਇਨਪੁੱਟ ‘ਤੇ ਜਾਣਕਾਰੀ ਦਿੱਤੀ ਗਈ।

pm narendra modi review meeting

ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼,ਦਿੱਲੀ, ਛੱਤੀਸਗੜ, ਕਰਨਾਟਕ, ਕੇਰਲ, ਤਾਮਿਲਨਾਡੂ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਆ ਰਹੀ ਡਿਮਾਂਡ ਦੀ ਸਮੀਖਿਆ ਕੀਤੀ ਗਈ।ਪੀਐੱਮ ਨਰਿੰਦਰ ਮੋਦੀ ਨੂੰ ਦੱਸਿਆ ਗਿਆ ਕਿ ਕੇਂਦਰ ਅਤੇ ਸੂਬਾ ਨਿਯਮਿਤ ਸੰਪਰਕ ‘ਚ ਹੈ ਅਤੇ ਆਕਸੀਜ਼ਨ ਦੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ।20 ਅਪ੍ਰੈਲ, 25 ਅਪ੍ਰੈਲ ਨੂੰ ਆਈ ਮੰਗ ਨੂੰ ਪੂਰਾ ਕਰਨ ਲਈ ਇਨਾਂ੍ਹ 12 ਸੂਬਿਆਂ ਨੂੰ ਕ੍ਰਮਸ਼ 4,880 ਮੀਟ੍ਰਿਕ ਟਨ, 5,619 ਮੀਟ੍ਰਿਕ ਟਨ ਅਤੇ 6593 ਮੀਟ੍ਰਿਕ ਟਨ ਆਕਸੀਜ਼ਨ ਵੰਡੀ ਗਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਕਸੀਜ਼ਨ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਸਮਰੱਥਾ ਦੇ ਬਾਰੇ ‘ਚ ਜਾਣਕਾਰੀ ਦਿੱਤੀ ਗਈ।ਪੀਐੱਮ ਨੇ ਹਰ ਯੰਤਰ ਦੀ ਸਮਰੱਥਾ ਅਨੁਸਾਰ ਆਕਸੀਜ਼ਨ ਉਤਪਾਦਨ ਵਧਾਉਣ ਦਾ ਸੁਝਾਅ ਦਿੱਤਾ।

Amritsar : ਘਰਵਾਲੀ ਨਾਲ ਲੜੇ ਪਤੀ ਨੇ ਆਪਣੇ ਘਰ ਸਣੇ ਫੂਕੇ ਗੁਆਂਢੀਆਂ ਦੇ ਵੀ ਘਰ, ਵੇਖੋ ਪਏ ਖਿਲਾਰੇ Live ਅਪਡੇਟ !

Source link

Leave a Reply

Your email address will not be published. Required fields are marked *