Corona Breaking : ਪੰਜਾਬ ‘ਚ 3915 ਲੋਕ ਮਿਲੇ ਪਾਜ਼ੀਟਿਵ, ਹੋਈਆਂ 51 ਮੌਤਾਂ, ਜਾਣੋ ਕਿੱਥੋਂ ਕਿੰਨੇ ਮਾਮਲੇ ਆਏ ਸਾਹਮਣੇ

3915 people tested positive : ਪੰਜਾਬ ਵਿੱਚ ਕੋਰੋਨਾ ਹੁਣ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਇਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਤਾਂ ਪੰਜਾਬ ਹਰ ਦਿਨ ਇਸ ਦੇ ਮਾਮਲੇ ਪਹਿਲਾਂ ਨਾਲੋਂ ਵਧ ਹੀ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 3915 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਦਾ ਧਮਾਕਾ ਹੋਇਆ ਹੈ, ਜਿਥੇ 598 ਪਾਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਅੱਜ ਕੋਰੋਨਾ ਨਾਲ 51 ਲੋਕਾਂ ਦੀ ਮੌਤ ਹੋਈ। ਰਾਹਤ ਵਾਲੀ ਗੱਲ ਇਹ ਰਹੀ ਕਿ ਅੱਜ 3129 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ।

3915 people tested positive
3915 people tested positive
3915 people tested positive

ਅੱਜ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਕਰਕੇ ਅੰਮ੍ਰਿਤਸਰ ‘ਚ 7, ਬਠਿੰਡਾ ‘ਚ 3, ਫਰੀਦਕੋਟ ‘ਚ 1, ਫਤਿਹਗੜ੍ਹ ਸਾਹਿਬ ‘ਚ 2, ਫਿਰੋਜ਼ਪੁਰ ‘ਚ 2, ਗੁਰਦਾਸਪੁਰ ‘ਚ 4, ਹੁਸ਼ਿਆਰਪੁਰ ‘ਚ 3, ਜਲੰਧਰ ‘ਚ 3, ਕਪੂਰਥਲਾ ‘ਚ 3, ਲੁਧਿਆਣਾ ‘ਚ 6, ਮੋਹਾਲੀ ‘ਚ 2, ਮੁਕਤਸਰ ‘ਚ 1, ਪਟਿਆਲਾ ‘ਚ 3, ਰੋਪੜ ‘ਚ 3, ਸੰਗਰੂਰ ‘ਚ 5 ਤੇ ਤਰਨਤਾਰਨ ‘ਚ 3 ਲੋਕਾਂ ਨੇ ਦਮ ਤੋੜਿਆ।

3915 people tested positive
3915 people tested positive
3915 people tested positive
3915 people tested positive

ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਤੋਂ ਕੋਰੋਨਾ ਦੇ 290707 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 252190 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 30745 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 7772 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।

Source link

Leave a Reply

Your email address will not be published. Required fields are marked *