ਵਿਰੋਧੀ ਧਿਰ ਦਾ ਰਵੱਈਆ ਸੰਸਦ ਦਾ ਅਪਮਾਨ: ਮੋਦੀ

ਨਵੀਂ ਦਿੱਲੀ, 3 ਅਗਸਤ

ਮੁੱਖ ਅੰਸ਼

  • ਭਾਜਪਾ ਦੀ ਸੰਸਦੀ ਪਾਰਟੀ ਦੀ ਮੀਟਿੰਗ
  • ਪ੍ਰਧਾਨ ਮੰਤਰੀ ਨੇ ਪਾਰਟੀ ਆਗੂਆਂ ਨੂੰ ਸੰਜਮ ’ਚ ਰਹਿਣ ਲਈ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ’ਚ ਕਾਗਜ਼ ਪਾੜਨ ਤੇ ਉਸ ਦੇ ਟੁਕੜੇ ਹਵਾ ’ਚ ਸੁੱਟਣ ਅਤੇ ਬਿੱਲ ਪਾਸ ਕੀਤੇ ਜਾਣ ਦੇ ਢੰਗ ਲਈ ਇਤਰਾਜ਼ਯੋਗ ਟਿੱਪਣੀਆਂ ਕਰਨ ਲਈ ਅੱਜ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਤੇ ਦੋਸ਼ ਲਾਇਆ ਆਪਣੇ ਰਵੱਈਏ ਨਾਲ ਉਹ ਸੰਵਿਧਾਨ ਤੇ ਵਿਧਾਨ ਦਾ ਅਪਮਾਨ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਸੰਸਦੀ ਪਾਰਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੇ ਰਵੱਈਏ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਕਾਗਜ਼ ਪਾੜ ਕੇ ਹਵਾ ’ਚ ਸੁੱਟਣ ਨੂੰ ਗ਼ੈਰ-ਸੰਵਿਧਾਨਕ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਜਿਹੇ ਰਵੱਈਏ ਨੂੰ ਹੰਕਾਰ ਕਰਾਰ ਦਿੱਤਾ ਤੇ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਸੰਜਮ ’ਚ ਰਹਿਣ ਲਈ ਕਿਹਾ। ਜੋਸ਼ੀ ਤੇ ਇੱਕ ਹੋਰ ਕੇਂਦਰੀ ਮੰਤਰੀ ਵੀ ਮੁਰਲੀਧਰਨ ਨੇ ਬਿਨਾਂ ਕਿਸੇ ਆਗੂ ਦਾ ਨਾਂ ਲਏ ਕਿਹਾ ਕਿ ਵਿਰੋਧੀ ਧਿਰ ਦੇ ਇੱਕ ਆਗੂ ਵੱਲੋਂ ਬਿੱਲ ਪਾਸ ਕਰਨ ਦੇ ਢੰਗ ਬਾਰੇ ਕੀਤੀ ਗਈ ਟਿੱਪਣੀ ਤੋਂ ਵੀ ਪ੍ਰਧਾਨ ਮੰਤਰੀ ਨਾਰਾਜ਼ ਹਨ। ਜ਼ਿਕਰਯੋਗ ਹੈ ਕਿ ਟੀਐੱਮਸੀ ਦੇ ਸੰਸਦ ਮੈਂਬਰ ਡੈਰੇਕ’ਓ ਬ੍ਰਾਇਨ ਨੇ ਟਵੀਟ ਕੀਤਾ ਸੀ, ‘ਪਹਿਲੇ 10 ਦਿਨਾਂ ’ਚ ਸੰਸਦ ਅੰਦਰ ਮੋਦੀ-ਸ਼ਾਹ ਨੇ 12 ਬਿੱਲ ਪਾਸ ਕਰਵਾਏ ਤੇ ਇਸ ਦੀ ਔਸਤ ਸੱਤ ਮਿੰਟ ਪ੍ਰਤੀ ਬਿੱਲ ਹੈ। ਉਹ ਬਿੱਲ ਪਾਸ ਕਰਵਾ ਰਹੇ ਹਨ ਜਾਂ ਪਾਪੜੀ ਚਾਟ ਬਣਾ ਰਹੇ ਹਨ।’ -ਪੀਟੀਆਈ

ਮੋਦੀ ਵੱਲੋਂ ਮੁਫਤ ਰਾਸ਼ਨ ਦੇ ਲਾਭਪਾਤਰੀਆਂ ਨਾਲ ਗੱਲਬਾਤ

ਅਹਿਮਦਾਬਾਦ: ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਸਸਤੇ ਰਾਸ਼ਨ ਨਾਲ ਸਬੰਧਤ ਯੋਜਨਾਵਾਂ ਆਜ਼ਾਦੀ ਮਿਲਣ ਦੇ ਸਮੇਂ ਤੋਂ ਚਲਾਈਆਂ ਜਾ ਰਹੀਆਂ ਹਨ ਪਰ ਮਾੜੀ ਵੰਡ ਪ੍ਰਣਾਲੀ ਤੇ ਸਵਾਰਥੀ ਤੱਤਾਂ ਕਾਰਨ ਸਸਤੇ ਤੇ ਮੁਫ਼ਤ ਰਾਸ਼ਨ ਦਾ ਲਾਭ ਲੋੜਵੰਦਾਂ ਨੂੰ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਹਰ ਸਾਲ ਅਨਾਜ ਦਾ ਭੰਡਾਰਨ ਤਾਂ ਵਧਿਆ ਪਰ ਭੁੱਖਮਰੀ ਤੇ ਕੁਪੋਸ਼ਣ ਨਹੀਂ ਘਟਿਆ। ਉਹ ਅੱਜ ਇੱਥੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਲਾਭਪਾਤਰੀਆਂ ਨਾਲ ਆਨਲਾਈਨ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਲੱਖਾਂ ਗਰੀਬਾਂ ਨੂੰ ਕਰੋਨਾ ਮਹਾਮਾਰੀ ਦੌਰਾਨ ਖੁਰਾਕ ਸੁਰੱਖਿਆ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਅਨਾਜ ਵੰਡਣ ਦੀ ਯੋਜਨਾ ਲਈ ਨਵੀਂ ਤਕਨੀਕ ਦੀ ਵਰਤੋਂ ਕੀਤੀ ਹੈ ਜਿਸ ਨਾਲ ਗਰੀਬਾਂ ਨੂੰ ਲਾਭ ਮਿਲਿਆ ਹੈ। -ਪੀਟੀਆਈ

‘ਪਾਪੜੀ-ਚਾਟ ਦੀ ਥਾਂ ਢੋਕਲਾ ਕਹਾਂ ਤਾਂ ਕੀ ਪ੍ਰਧਾਨ ਮੰਤਰੀ ਖ਼ੁਸ਼ ਹੋਣਗੇ?’

ਟੀਐੱਮਸੀ ਆਗੂ ਡੈਰੇਕ ਓ-ਬ੍ਰਾਿੲਨ ਚਾਟ-ਪਾਪੜੀ ਖਾਂਦੇ ਹੋਏ। -ਫੋਟੋ: ਪੀਟੀਆਈ

ਟੀਐਮਸੀ ਸੰਸਦ ਮੈਂਬਰ ਡੈਰੇਕ ਓ’ਬ੍ਰਾਈਨ ਨੇ ਅੱਜ ਕਿਹਾ ਕਿ ਸੰਸਦ ਵਿਚ ਬਿੱਲ ਪਾਸ ਕਰਨ ਦੀ ਰਫ਼ਤਾਰ ਬਾਰੇ ‘ਪਾਪੜੀ-ਚਾਟ’ ਦੀ ਥਾਂ ‘ਢੋਕਲਾ’ ਸ਼ਬਦ ਵੀ ਵਰਤਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਬ੍ਰਾਈਨ ਨੇ ਕਿਹਾ ਸੀ ਕਿ ਸੰਸਦ ਵਿਚ ਬਿੱਲ ਪਾਪੜੀ-ਚਾਟ ਬਣਾਉਣ ਵਾਂਗ ਕਾਹਲੀ ਨਾਲ ਪਾਸ ਕੀਤੇ ਜਾ ਰਹੇ ਹਨ। ‘ਢੋਕਲਾ’ ਮਸ਼ਹੂਰ ਗੁਜਰਾਤੀ ਪਕਵਾਨ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ, ਬ੍ਰਾਈਨ ਦੀ ਇਸ ਟਿੱਪਣੀ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਚੁਣੇ ਹੋਏ ਲੋਕ ਨੁਮਾਇੰਦਿਆਂ ਦਾ ਨਿਰਾਦਰ ਹੈ। ਇਸ ’ਤੇ ਬ੍ਰਾਈਨ ਨੇ ਕਿਹਾ ਕਿ ਜੇ ਉਹ ਢੋਕਲਾ ਸ਼ਬਦ ਵਰਤਣ ਤਾਂ ਕੀ ਪ੍ਰਧਾਨ ਮੰਤਰੀ ਖ਼ੁਸ਼ ਹੋਣਗੇ? ਦੱਸਣਯੋਗ ਹੈ ਕਿ ਸੰਸਦ ਮੈਂਬਰ ਬ੍ਰਾਇਨ ਨੇ ਅੱਜ ਮੀਡੀਆ ਕਰਮੀਆਂ ਨੂੰ ‘ਚਾਟ’ ਖੁਆਈ ਤੇ ਆਪ ਵੀ ਖਾਧੀ। -ਪੀਟੀਆਈ

Source link

Leave a Reply

Your email address will not be published. Required fields are marked *