ਲੁਧਿਆਣਾ ਦੇ ਮਸ਼ਹੂਰ ਰੈਸਟੋਰੈਂਟ ਦੇ ਮੈਨੇਜਰ ਦਾ ਸ਼ਰਮਨਾਕ ਕਾਰਾ- ਖਾਣਾ ਖਾਣ ਆਈ ਕੁੜੀ ਨੂੰ ਪ੍ਰੇਮ ਜਾਲ ‘ਚ ਫਸਾ ਕੇ ਕੀਤਾ ਬਲਾਤਕਾਰ

ਲੁਧਿਆਣਾ ਸ਼ਹਿਰ ਦੇ ਫੁਹਾਰਾ ਚੌਕ ਵਿੱਚ ਸਥਿਤ ਮਸ਼ਹੂਰ ਬਸੰਤ ਰੈਸਟੋਰੈਂਟ ਦੇ ਮੈਨੇਜਰ ਨੇ ਇਥੇ ਖਾਣਾ ਖਾਣ ਆਈ ਇੱਕ ਕੁੜੀ ਨੂੰ ਪਹਿਲਾਂ ਪ੍ਰੇਮ ਜਾਲ ਵਿੱਚ ਫਸਾਇਆ ਅਤੇ ਬਾਅਦ ਵਿੱਚ ਉਸਨੂੰ ਹੋਟਲ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਪੁਲਸ ਨੇ ਲੜਕੀ ਦੀ ਸ਼ਿਕਾਇਤ ‘ਤੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ ਅਤੇ ਮੈਨੇਜਰ ਨੂੰ ਗ੍ਰਿਫਤਾਰ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ।

Shameful act of

ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਵਿਸਾਖਾ ਸਿੰਘ ਨੇ ਦੱਸਿਆ ਕਿ ਦਰੇਸੀ ਗ੍ਰਾਊਂਡ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਫਵਾਰਾ ਚੌਕ ਸਥਿਤ ਬਸੰਤ ਰੈਸਟੋਰੈਂਟ ਵਿੱਚ ਖਾਣਾ ਖਾਣ ਗਈ ਸੀ। ਇਸ ਦੌਰਾਨ ਮੈਨੇਜਰ ਦੀਪਕ ਕੁਮਾਰ ਨੇ ਉਥੋਂ ਉਸ ਦਾ ਮੋਬਾਈਲ ਨੰਬਰ ਲੈ ਲਿਆ ਅਤੇ ਦੋਵਾਂ ਨੇ ਆਪਸ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹ ਅਕਸਰ ਉਸ ਨਾਲ ਗੱਲਬਾਤ ਕਰਦਾ ਸੀ।

Shameful act of
Shameful act of

8 ਅਗਸਤ ਨੂੰ ਉਹ ਉਸਦੇ ਰੈਸਟੋਰੈਂਟ ਵਿੱਚ ਗਈ। ਇਥੋਂ ਉਹ ਉਸ ਨੂੰ ਹੋਟਲ ਸਿਲਵਰ ਹਜ ਮਾਲ ਰੋਡ ਲੈ ਗਿਆ ਅਤੇ ਆਪਣੇ ਦੋਸਤ ਨਾਲ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ। ਇੰਨਾ ਹੀ ਨਹੀਂ, ਉਸਨੇ ਆਪਣੇ ਮੋਬਾਈਲ ਤੋਂ ਸਾਰੀਆਂ ਚੈਟਸ ਵੀ ਡਿਲੀਟ ਕਰ ਦਿੱਤੀਆਂ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

ਇਹ ਵੀ ਪੜ੍ਹੋ : ਨੂਰਮਹਿਲ ਤੋਂ ਵੱਡੀ ਖਬਰ : ਘਰ ‘ਚ ਵੜ ਗੋਲੀਆਂ ਨਾਲ ਭੁੰਨ ਕੇ ਨੌਜਵਾਨ ਕੀਤਾ ਕਤਲ

ਲੜਕੀ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਮੈਨੇਜਰ ਦੀਪਕ ਕੁਮਾਰ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਗ੍ਰਿਫਤਾਰੀ ਦੇ ਯਤਨ ਸ਼ੁਰੂ ਕਰ ਦਿੱਤੇ ਹਨ।

Source link

Leave a Reply

Your email address will not be published. Required fields are marked *