ਅਸਾਮ ‘ਚ 14 ਵਿਆਕਤੀ ਤਾਲਿਬਾਨ ਪੱਖੀ ਪੋਸਟਾਂ ਪਾਉਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ, UAPAਵੀ ਲੱਗਿਆ

ਅਸਾਮ ਪੁਲਿਸ ਨੇ ਸੋਸ਼ਲ ਮੀਡੀਆ ਉੱਪਰ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੀ ਹਮਾਇਤ ਕਰਨ ਦੇ ਇਲਜ਼ਾਮ ਤਹਿਤ 14 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਹ ਗ੍ਰਿਫ਼ਤਾਰੀਆਂ ਸ਼ੁੱਕਰਾਵਾਰ ਰਾਤ ਨੂੰ ਕੀਤੀਆਂ ਗਈਆਂ। ਗ੍ਰਿਫ਼ਤਾਰ ਲੋਕਾਂ ਉੱਪਰ ਯੂਏਪੀਏ, ਆਈਟੀ ਐਕਟ ਅਤੇ ਸੀਆਰਪੀਸੀ ਦੀਆਂ ਵੱਖੋ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ। ਪੁਲਿਸ ਦੇ ਡੀਆਈਜੀ ਵਾਲੇਟ ਬਰੂਆ ਨੇ ਦੱਸਿਆ ਕਿ ਅਸਾਮ ਪੁਲਿਸ ਸੋਸ਼ਲ ਮੀਡੀਆ ਉੱਪਰ ਕੌਮੀ ਸੁਰੱਖਿਆ ਲਈ ਨੁਕਸਾਨਦੇਹ ਤਾਲਿਬਾਨ ਪੱਖੀ ਟਿੱਪਣੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਅਜਿਹੇ ਲੋਕਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।

Real EstatePrevious articleਭਾਜਪਾਈਆਂ ਦੀ ਫੋਟੋਆਂ ਵਾਲੇ ਝੋਲੇ ਸਾੜਨ ਦੇ ਦੋਸ਼ ਹੇਠ ਕਈ ਕਿਸਾਨ ਨਾਮਜ਼ਦ


Source link

Leave a Reply

Your email address will not be published. Required fields are marked *