ਸੁਖਬੀਰ ਬਾਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ‘ਚ ਅੱਜ ਪਹੁੰਚਣਗੇ ਮਲੋਟ ਹਲਕੇ ‘ਚ – Daily Post Punjabi

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਗੱਲ ਪੰਜਾਬ ਦੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 23 ਅਗਸਤ ਨੂੰ ਮਲੋਟ ਹਲਕੇ ਵਿਚ ਪੁੱਜ ਰਹੇ ਹਨ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਲੋਟ ਪੁੱਜਣ ਸਬੰਧੀ ਮਲੋਟ ਹਲਕੇ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਵੱਲੋਂ ਪਿੰਡਾਂ ਅਤੇ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪਿੰਡ ਮਲੋਟ ਵਿਖੇ ਹੋਈ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਅਤੇ ਹੋਰ ਆਗੂ ਪੁੱਜੇ।

ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸੁਆਗਤ ਵਿਚ ਸਵੇਰੇ 9 ਵਜੇ ਮੋਟਰਸਾਈਕਲ ਰੈਲੀ ਕੀਤੀ ਜਾਵੇਗੀ ਅਤੇ ਕਾਫ਼ਲੇ ਦੇ ਰੂਪ ਵਿੱਚ ਸਰਦਾਰ ਬਾਦਲ ਦਾਣਾ ਮੰਡੀ ਪਹੁੰਚਣਗੇ। ਇੱਥੇ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਸਿਟੀ ਵਿੱਚ ਸਾਢੇ ਦਸ ਵਜੇ, ਬਾਰ ਐਸੋਸ਼ੀਏਸ਼ਨ ਵਿੱਚ ਸਾਢੇ ਗਿਆਰਾਂ ਵਜੇ, ਕ੍ਰਿਸ਼ਨਾ ਮੰਦਿਰ ਅਤੇ ਗਊਸ਼ਾਲਾ ਵਿਚ ਸਵਾ 12 ਵਜੇ, ਗੁਰੂ ਰਵਿਦਾਸ ਭਵਨ ਵਿਖੇ 2 ਵਜੇ ਦੁਪਹਿਰ, Punjab Palace ਵਿਚ ਤਿੰਨ ਵਜੇ, ਐਮ ਸੀ ਹਰਬੰਸ ਬਰਾੜ ਦੇ ਘਰ ਚਾਰ ਵਜੇ, ਸ਼ਾਮ ਪੰਜ ਵਜੇ ਧਰਮਸ਼ਾਲਾ ਜੰਡੀਵਾਲਾ, 6 ਵਜੇ ਚੇਅਰਮੈਨ ਰਾਜ ਰੱਸੇ ਵੱਟ ਦੇ ਘਰ ਅਤੇ ਅਖੀਰ ਵਿੱਚ ਸ਼ਾਮ 7 ਵਜੇ ਐਮਸੀ ਸੁਰੇਸ਼ ਸ਼ਰਮਾ ਦੇ ਘਰ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਨਗੇ।

ਜਨਰਲ ਸਕੱਤਰ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹੋ ਰਹੀਆਂ ਮੀਟਿੰਗਾਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਤਾਂ ਜੋ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾ ਸਕੇ ਇਸ ਮੌਕੇ ਪ੍ਰਧਾਨ ਨਿੱਪੀ ਔਲਖ ਸ਼ਹਿਰੀ ਪ੍ਰਧਾਨ ਕੌਂਸਲਰ ਹਰਬੰਸ ਸਿੰਘ ਬਰਾੜ ਪ੍ਰਧਾਨ ਪ੍ਰਿਤਪਾਲ ਸਿੰਘ ਮਾਨ ਸਤਪਾਲ ਭੂੰਦੜ ਤੇ ਹੋਰ ਆਗੂ ਵੀ ਇਸ ਮੌਕੇ ਮੌਜੂਦ ਰਹੇ।

Source link

Leave a Reply

Your email address will not be published. Required fields are marked *