ਹਾਦਸੇ ਤੋਂ ਬਾਅਦ ਕੋਮਾ ‘ਚ ਪਹੁੰਚੀ ਕੈਨੇਡਾ ਗਈ ਕੁੜੀ, ਬੇਵਸ ਪਿਤਾ ਮੰਗ ਰਿਹੈ ਵੀਜ਼ਾ

ਨਾਭਾ ਤੋਂ ਸਟੱਡੀ ਵਾਸਤੇ ਕੈਨੇਡਾ ਗਈ ਜਸਪ੍ਰੀਤ ਸਿੰਘ ਦੇ ਪਰਿਵਾਰ ‘ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਕੈਨੇਡਾ ਰਹਿੰਦੀ ਉਨ੍ਹਾਂ ਦੀ ਧੀ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਿਸ ਕਾਰਨ ਉਹ ਪਿਛਲੇ 13 ਦਿਨਾਂ ਤੋਂ ਕੋਮਾ ਵਿਚ ਹੈ।

ਉਹ ਬੀਤੀ 26 ਜੁਲਾਈ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਦੇ ਮਿਸੀਸਾਗਾ ਗਈ ਸੀ। ਉਹ 9 ਅਗਸਤ ਨੂੰ ਬੱਸ ਦਾ ਇੰਤਜ਼ਾਰ ਕਰਦੀ ਹੋਈ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਤੇ ਹੁਣ ਉਹ ਕੋਮਾ ਵਿਚ ਹੈ ਤੇ ਜੀਵਨ ਤੇ ਮੌਤ ਦੀ ਲੜਾਈ ਲੜ ਰਹੀ ਹੈ। ਉਸਦੇ ਪਿਤਾ ਦੀ ਮੰਗ ਹੈ ਕਿ ਭਾਰਤ ਸਰਕਾਰ ਉਸ ਨੂੰ ਜਲਦੀ ਤੋਂ ਜਲਦੀ ਵੀਜ਼ਾ ਦੇਵੇ ਤਾਂਕਿ ਉਹ ਉਸਦੀ ਦੇਖਭਾਲ ਲਈ ਕੈਨੇਡਾ ਜਾ ਸਕੇ, ਪਰ ਉਸ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਹੈ।

The girl who went

ਜਸਪ੍ਰੀਤ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 9 ਅਗਸਤ ਦੀ ਰਾਤ ਨੂੰ ਉਸਦੀ ਇਕ ਸਹੇਲੀ ਦਾ ਫੋਨ ਆਇਆ ਕਿ ਕਿਸੇ ਤੇਜ਼ ਰਫਤਾਰ ਚਾਲਕ ਨੇ ਕਾਰ ਦੁਆਰਾ ਬੱਸ ਦਾ ਇੰਤਜ਼ਾਰ ਕਰ ਰਹੀ ਜਸਪ੍ਰੀਤ ਕੌਰ ਨੂੰ ਲਪੇਟ ਵਿਚ ਲੈ ਲਿਆ ਹੈ ਜਿਸ ਨੂੰ ਬਰੰਮਟਨ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬਲਜੀਤ ਸਿੰਘ ਨੇ ਦੱਸਿਆ ਕਿ 10 ਅਗਸਤ ਨੂੰ ਜਸਪ੍ਰੀਤ ਕੌਰ ਦਾ ਜਨਮ ਦਿਨ ਸੀ, ਜਿਸ ਨੂੰ ਉਸ ਨੇ ਉੱਥੇ ਸੈਲੀਬ੍ਰੇਟ ਕਰਨਾ ਸੀ ਉਸ ਤੋਂ ਪਹਿਲੇ ਹੀ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਜਸਪ੍ਰੀਤ ਕੌਰ ਪਿਛਲੇ 13 ਦਿਨਾਂ ਤੋਂ ਕੋਮਾ ਵਿਚ ਹੈ ਤੇ ਜਸਪ੍ਰੀਤ ਦੇ ਸਿਰ ਦੇ ਦੋ ਆਪ੍ਰੇਸ਼ਨ ਹੋਏ ਹਨ।

The girl who went

ਬਲਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਸਰਕਾਰ ਦੇ ਦੂਤਾਵਾਸ ਨੇ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰ ਲਈ ਹੈ ਤੇ ਬਲਜੀਤ ਸਿੰਘ ਨੂੰ ਦਸਤਾਵੇਜ਼ ਭੇਜ ਦਿੱਤੇ ਹਨ ਕਿ ਉਹ ਆਪਣੀ ਧੀ ਦੀ ਦੇਖਭਾਲ ਲਈ ਆ ਸਕਦੇ ਹਨ। ਬਲਜੀਤ ਸਿੰਘ ਨੂੰ ਅਜੇ ਤਕ ਭਾਰਤ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ ਹੈ, ਇਸ ਤੋਂ ਪੀੜਤ ਪਰਿਵਾਰ ਕਾਫੀ ਪਰੇਸ਼ਾਨ ਹੈ। ਪੀੜਤ ਜਸਪ੍ਰੀਤ ਕੌਰ ਦੇ ਪਰਿਵਾਰ ਨੇ ਭਾਰਤ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਂਸਦ ਪਰਨੀਤ ਕੌਰ ਤੋਂ ਉਨ੍ਹਾਂ ਨੂੰ ਵੀਜ਼ਾ ਦੇਣ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਆਕਸੀਜਨ ਲੈਵਲ ਘਟਿਆ, ਚੰਡੀਗੜ੍ਹ PGI ‘ਚ ਕਰਵਾਇਆ ਗਿਆ ਭਰਤੀ

Source link

Leave a Reply

Your email address will not be published. Required fields are marked *