ਬਸਪਾ ਦਾ ਭਾਜਪਾ ਤੇ ਕਾਂਗਰਸੀ ਆਗੂਆਂ ‘ਤੇ ਹਮਲਾ- ਬੰਦ ਕਰੋ ‘ਲਵ ਲੈਟਰ’ ਭੇਜਣ ਦੀ ਸਿਆਸਤ, ਕੈਪਟਨ ਦੇ ‘ਸ਼ੈਫ’ ਬਣਨ ‘ਤੇ ਵੀ ਕੀਤੀ ਟਿੱਚਰ

ਫਗਵਾੜਾ : ਪੰਜਾਬ ਦੇ ਕਈ ਸ਼ਹਿਰਾਂ ਨੂੰ ਜ਼ਿਲ੍ਹੇ ਬਣਾਉਣ ਦੇ ਨਾਮ ‘ਤੇ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ‘ਲਵ ਲੈਟਰਾਂ’ ਦੀ ਸਿਆਸਤ ਨੂੰ ਦੋਵੇਂ ਪਾਰਟੀਆਂ ਦੇ ਆਗੂਆਂ ਵੱਲੋਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕਿਉਂਕਿ ਜੇ ਸੱਤਾ ਦੇ ਵਿੱਚ ਰਹਿੰਦਿਆਂ ਵੀ ਕਾਂਗਰਸੀ ਜ਼ਿਲ੍ਹਾ ਬਣਾਉਣ ਦੀ ਮੰਗ ਹੀ ਕਰ ਰਹੇ ਹਨ ਤਾਂ ਸਮਝਿਆ ਜਾ ਸਕਦਾ ਹੈ ਕਾਂਗਰਸ ਅਤੇ ਕਾਂਗਰਸੀਆਂ ਦੀ ਨੀਅਤ ਕਿੰਨੀਂ ਕੁ ਸਾਫ ਹੈ।

BSP attacks BJP and Congress

ਨਾਲ ਹੀ ਭਾਜਪਾ ਦੇ ਜਿਹੜੇ ਆਗੂ ਹੁਣ ਚਿੱਠੀਆਂ ਲਿਖ ਕੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਹਨ, ਉਹ ਖੁਦ ਪੰਜਾਬ ਦੀ ਸੱਤਾ ਵਿੱਚ ਰਹੇ ਉਸ ਸਮੇਂ ਉਨ੍ਹਾਂ ਆਗੂਆਂ ਨੇ ਫਗਵਾੜਾ ਨੂੰ ਜ਼ਿਲ੍ਹਾ ਕਿਉਂ ਨਹੀਂ ਬਣਾਇਆ? ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਫ ਹੁੰਦਾ ਹੈ ਕਿ ਇਹ ਆਗੂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਰਹੇ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵੀਰਵਾਰ ਨੂੰ ਫਗਵਾੜਾ ਵਿਖੇ ਕੀਤਾ। ਉਹ ਫਗਵਾੜਾ ਵਿਖੇ ਬਸਪਾ ਦੇ ਵਰਕਰਾਂ ਦੀ ਮੀਟਿੰਗ ਦੌਰਾਨ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਤ ਕਰ ਰਹੇ ਸਨ ਜਿੱਥੇ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸੀ।

BSP attacks BJP and Congress
BSP attacks BJP and Congress

ਇੱਥੇ ਦੱਸ ਦੇਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬੀਤੇ ਦਿਨੀਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਭੇਜੀ ਗਈ ਸੀ, ਜਦਕਿ ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਉਨ੍ਹਾਂ ਇਹ ਚਿੱਠੀ ਅਗਸਤ ਮਹੀਨੇ ਦੀ ਭੇਜੀ ਹੋਈ ਹੈ।

ਉਧਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਵੀ ਬੁੱਧਵਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਸੀ ਜਿਸ ‘ਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੂੰ ਲੰਬੇ ਹੱਥੀਂ ਲੈਂਦਿਆਂ ਇਸ ਨੂੰ ‘ਲਵ ਲੈਟਰਾਂ’ ਦੀ ਸਿਆਸਤ ਦੱਸਦੇ ਹੋਏ ਖੂਬ ਸ਼ਬਦੀ ਹਮਲੇ ਬੋਲੇ ਹਨ।

ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕਾਂਗਰਸੀਆਂ ਨੇ ਝੂਠੇ ਵਾਅਦੇ ਕੀਤੇ, ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਪਰ ਪੂਰਾ ਇੱਕ ਵੀ ਨਹੀਂ ਕੀਤਾ ਤੇ ਹੁਣ ਕੈਪਟਨ ਸਾਹਿਬ ‘ਕੁਕਿੰਗ ਡਿਪਲੋਮੇਸੀ’ ਕਰਦੇ ਹੋਏ ਡਰਾਮੇਬਾਜ਼ੀਆਂ ਕਰ ਰਹੇ ਹਨ ਜਦਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਲਈ ਤਾਂ ਕੁਝ ਬਣਾਇਆ ਜਾਂ ਨਹੀਂ ਇਸ ਗੱਲ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਪਰ ਪੰਜਾਬ ਦੇ ਲੋਕਾਂ ਨੂੰ ਮੂਰਖ ਜ਼ਰੂਰ ਬਣਾਇਆ। ਇਸ ਗੱਲ ਦਾ ਸਾਡਾ ਪੰਜਾਬ ਗਵਾਹ ਬਣਿਆ ਬੈਠਾ ਹੈ।

BSP attacks BJP and Congress
BSP attacks BJP and Congress

ਉਨ੍ਹਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਥੋੜਾ ਹੀ ਸਮਾਂ ਰਹਿ ਗਿਆ ਹੈ ਅਤੇ ਪੰਜਾਬ ਦੇ ਲੋਕ ਅਕਾਲੀ-ਬਸਪਾ ਦੀ ਸਰਕਾਰ ਪੰਜਾਬ ਵਿੱਚ ਬਣਾਉਣ ਜਾ ਰਹੇ ਹਨ ਅਤੇ ਉਹ ਗਠਜੋੜ ਵਿੱਚ ਭਾਈਵਾਲ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਇਹ ਐਲਾਨ ਕਰਦੇ ਹਨ ਕਿ ਪੰਜਾਬ ਵਿੱਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ‘ਮੁੱਖ ਸ਼ੈਫ’ ਨਿਯੁਕਤ ਕਰਦੇ ਹੋਏ ਨਿਯੁਕਤੀ ਪੱਤਰ ਵੀ ਪਹਿਲ ਦੇ ਆਧਾਰ ‘ਤੇ ਦਿੱਤਾ ਜਾਵੇਗਾ ਅਤੇ ਇਸ ਗੱਲ ਨੂੰ ਪ੍ਰਮਾਣ ਦੀ ਲੋੜ ਨਹੀਂ ਕਿ ਬਸਪਾ ਆਪਣੇ ਕੀਤੇ ਵਾਅਦਿਆਂ ਤੋਂ ਮੁਨਕਰ ਨਹੀਂ ਹੁੰਦੀ।

ਇਹ ਵੀ ਪੜ੍ਹੋ : ਸਿੱਧੂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਫਿਰ ਘੇਰੀ ਕੇਂਦਰ ਸਰਕਾਰ, ਕੱਢਿਆ NDA ਦਾ ਨਵਾਂ ਮਤਲਬ

ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੋਂ ਇਲਾਵਾ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਵੀ ਵਰਕਰਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਸੁਸ਼ਾਸਨ ਦੀ ਲੋੜ ਹੈ ਅਤੇ ਉਹ ਸਿਰਫ ਅਕਾਲੀ-ਬਸਪਾ ਦੀ ਸਰਕਾਰ ਹੀ ਦੇ ਸਕਦੀ ਹੈ। ਉਨ੍ਹਾਂ ਸਾਰੇ ਹੀ ਵਰਕਰਾਂ ਨੂੰ ਦਿਨ-ਰਾਤ ਇੱਕ ਕਰਕੇ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਅਕਾਲੀ-ਬਸਪਾ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕਿਹਾ।

ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਥਾਨਕ ਆਗੂਆਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਮੱਖਣ ਟਿੱਬੀ, ਅਸ਼ੋਕ ਸਰਪੰਚ, ਚਰਨਜੀਤ ਚੱਕ ਹਕੀਮ, ਪ੍ਰਵੀਨ ਬੰਗਾ, ਅਮਰਜੀਤ ਖੁੱਤਣ, ਨਿਰਮਲ ਸਿੰਘ ਮਲਕਪੁਰ, ਭਾਵਨਾ ਮਲਕਪੁਰ, ਸੁਰਜੀਤ ਸਿੰਘ ਰਿਹਾਣਾ ਜੱਟਾਂ, ਹਰਭਜਨ ਨੰਗਲ ਸਰਪੰਚ, ਗੁਰਮੀਤ ਸੁੰਨੜਾ, ਅਸ਼ੋਕ ਰਾਮਪੁਰਾ, ਲੇਖਰਾਜ ਸਰਪੰਚ ਕਾਂਸ਼ੀ ਨਗਰ, ਮੇਜਰ ਸਿੰਘ, ਅਮਰਜੀਤ ਪੰਡਵਾ, ਨਰਿੰਦਰ ਪੰਡਵਾ, ਜੋਗਿੰਦਰ ਖਲਵਾੜਾ, ਰਾਜਿੰਦਰ ਖੋਥੜਾਂ, ਨੀਲਮ ਸਹਿਜਲ, ਮਨਜੀਤ ਕੌਰ ਕੋਟਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Source link

Leave a Reply

Your email address will not be published. Required fields are marked *