ਸੋਨੂ ਸੂਦ ਦੇ ਦਫ਼ਤਰ ਪਹੁੰਚੀ ਇਨਕਮ ਟੈਕਸ ਵਿਭਾਗ ਦੀ ਟੀਮ, ਕੁੱਲ 6 ਥਾਵਾਂ ਤੇ ਮਾਰਿਆ ਛਾਪਾ

ਇਨਕਮ ਟੈਕਸ ਵਿਭਾਗ ਦੀ ਟੀਮ ਮੁੰਬਈ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਘਰ ਪਹੁੰਚੀ ਹੈ। ਜਾਣਕਾਰੀ ਅਨੁਸਾਰ ਵਿਭਾਗ ਦੀ ਟੀਮ ਨੇ ਸੋਨੂੰ ਦੇ ਘਰ ਦਾ ‘ਸਰਵੇਖਣ’ ਕੀਤਾ ਹੈ। ਆਈਟੀ ਵਿਭਾਗ ਮੁੰਬਈ ਵਿੱਚ ਅਦਾਕਾਰ ਸੋਨੂੰ ਸੂਦ ਦੇ 6 ਕੈਂਪਸਾਂ ਵਿੱਚ ਇੱਕ ਸਰਵੇਖਣ ਮੁਹਿੰਮ ਚਲਾ ਰਿਹਾ ਹੈ।

sonu sood home it department

ਮਹੱਤਵਪੂਰਣ ਗੱਲ ਇਹ ਹੈ ਕਿ ਕੋਵਿਡ ਮਹਾਮਾਰੀ ਦੇ ਦੌਰਾਨ, ਸੋਨੂੰ ਸੂਦ ਨੇ ਲੋਕਾਂ ਦੀ ਮਦਦ ਕਰਕੇ ਮੀਡੀਆ ਅਤੇ ਆਮ ਲੋਕਾਂ ਤੋਂ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਕੋਰੋਨਾ ਮਹਾਂਮਾਰੀ ਦੇ ਦੌਰਾਨ, ਸੋਨੂੰ ਨੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਵਿੱਚ ਆਰਥਿਕ ਸਹਾਇਤਾ ਕੀਤੀ ਸੀ। ਉਨ੍ਹਾਂ ਨੇ ਮਜ਼ਦੂਰਾਂ ਦੇ ਸਫ਼ਰ ਦੀ ਸਹੂਲਤ ਲਈ ਭੋਜਨ, ਵਾਹਨਾਂ ਆਦਿ ਦਾ ਪ੍ਰਬੰਧ ਵੀ ਕੀਤਾ ਸੀ।

ਇਹ ਵੀ ਪੜ੍ਹੋ : 1987 ‘ਚ ਯੂਪੀ ਵਿੱਚ ਹੋਏ ਸਿੱਖ ਦੰਗਿਆਂ ‘ਤੇ ਵੱਡੀ ਖਬਰ, 36 ਸਾਲਾਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ

ਇਹ ਟੈਕਸ ‘ਸਰਵੇਖਣ’ ਸੋਨੂੰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਦੇ mentorship ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਜਾਣ ਦੇ ਕੁੱਝ ਦਿਨਾਂ ਬਾਅਦ ਸਾਹਮਣੇ ਆਇਆ ਹੈ। ਸੀਐਮ ਅਰਵਿੰਦ ਕੇਜਰੀਵਾਲ ਵੱਲੋਂ ਇਸ ਦਾ ਐਲਾਨ ਕਰਨ ਲਈ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਸੋਨੂੰ ਨੇ ਕਿਹਾ ਸੀ ਕਿ ਫਿਲਹਾਲ ਉਨ੍ਹਾਂ ਦਾ ਰਾਜਨੀਤੀ ਵਿੱਚ ਆਉਣ ਦਾ ਇਰਾਦਾ ਨਹੀਂ ਹੈ।

ਇਹ ਵੀ ਦੇਖੋ : ਕਿਸਾਨਾਂ ਨੂੰ ਡੰਡੇ ਮਾਰਨ ਵਾਲੇ ਬੀਜੇਪੀ ਲੀਡਰ ਦੇ ਘਰ ਨੂੰ ਘੇਰ ਲਿਆ ਕਿਸਾਨਾਂ ਨੇ, ਕਹਿੰਦੇ ਜੇ ਹਿੱਮਤ ਹੈ ਤਾਂ ਮਾਰ ਡੰਡੇ

Source link

Leave a Reply

Your email address will not be published. Required fields are marked *