ਅਦਾਕਾਰ Parmish Verma ਜਲਦ ਲੈ ਕੇ ਆ ਰਹੇ ਹਨ ਨਵੀ ਫਿਲਮ ‘ ਮੈਂ ਤੇ ਬਾਪੂ ‘ , ਵਾਇਰਲ ਹੋ ਰਿਹਾ ਹੈ ਪੋਸਟਰ

parmish verma new movie : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਪਰਮੀਸ਼ ਵਰਮਾ ਜਿਹਨਾਂ ਨੇ ਹੁਣ ਤੱਕ ਇੰਡਸਟਰੀ ਨੂੰ ਬਹੁਤ ਸਾਰੀਆਂ ਫ਼ਿਲਮਾਂ ਦਿੱਤੀਆਂ ਹਨ ਤੇ ਗੀਤ ਵੀ ਦਿੱਤੇ ਹਨ। ਜਲਦ ਹੀ ਆਪਣੀ ਨਵੀ ਫਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਫਿਲਮ ਦਾ ਨਾਮ ਹੈ ‘ ਮੈਂ ਤੇ ਬਾਪੂ ‘ .ਜਾਣਕਾਰੀ ਅਨੁਸਾਰ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ।

ਇਸ ਫਿਲਮ ਦੇ ਵਿੱਚ ਅਸਲ ਪਿਓ ਤੇ ਪੁੱਤ ਨਜ਼ਰ ਆਉਣਗੇ। ਪਰਮੀਸ਼ ਵਰਮਾ ਦੀ ਇਸ ਫਿਲਮ ਬਾਰੇ ਕੁੱਝ ਸਮਾਂ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਹੁਣ ਇਸ ਫਿਲਮ ਦੀ ਸ਼ੂਟਿੰਗ ਵੀ ਪੂਰੀ ਹੋ ਗਈ ਹੈ। ਇਸ ਫਿਲਮ ਨੂੰ ਜਗਰੀਪ ਵਾਰਰਿੰਗ ਵਲੋਂ ਲਿਖਿਆ ਗਿਆ ਹੈ। ਜਿਸ ਨੂੰ ਡਾਇਰੈਕਟ ਉਦੇ ਪ੍ਰਤਾਪ ਵਲੋਂ ਕੀਤਾ ਗਿਆ ਹੈ। ਪਰਮੀਸ਼ ਵਰਮਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹਨਾਂ ਦੇ ਬਹੁਤ ਸਾਰੇ ਹਿੱਟ ਗੀਤ ਆ ਚੁਕੇ ਹਨ।

parmish verma new movie

ਪਰਮੀਸ਼ ਵਰਮਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਹਨ। ਸੋਸ਼ਲ ਮੀਡੀਆ ਤੇ ਵੀ ਉਹ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ। ਪਰਮੀਸ਼ ਵਰਮਾ ਲਗਾਤਾਰ ਚਰਚਾ ਦੇ ਵਿੱਚ ਹਨ ਤੇ ਜਿਸ ਤੇ ਉਹਨਾਂ ਦੇ ਫੈਨਜ਼ ਨੇ ਉਹਨਾਂ ਨੂੰ ਮੰਗਣੀ ਲਈ ਵਧਾਈ ਵੀ ਦਿੱਤੀ ਸੀ ਤੇ ਬਹੁਤ ਸਾਰੇ ਗਾਇਕਾਂ ਨੇ ਵੀ।

ਇਹ ਵੀ ਦੇਖੋ : ਕਿਸਾਨਾਂ ਨੂੰ ਡੰਡੇ ਮਾਰਨ ਵਾਲੇ ਬੀਜੇਪੀ ਲੀਡਰ ਦੇ ਘਰ ਨੂੰ ਘੇਰ ਲਿਆ ਕਿਸਾਨਾਂ ਨੇ, ਕਹਿੰਦੇ ਜੇ ਹਿੱਮਤ ਹੈ ਤਾਂ ਮਾਰ ਡੰਡੇ

Source link

Leave a Reply

Your email address will not be published. Required fields are marked *