ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਕਿਹਾ-“ਹਰ ਭਾਰਤੀ ਦੇ ਦਿਲ ‘ਚ ਵਸਦੇ ਹਨ ਸ. ਭਗਤ ਸਿੰਘ”

ਭਾਰਤ ਦੇ ਸੁਤੰਤਰਤਾ ਸੈਨਾਨੀਆਂ ਵਿੱਚੋਂ ਇੱਕ ਭਗਤ ਸਿੰਘ ਦੀ ਅੱਜ 114ਵਾਂ ਜਨਮ ਦਿਹਾੜਾ ਹੈ। ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਖਿਲਾਫ਼ ਲੜਾਈ ਲੜਨ ਵਾਲੇ ਮਹਾਨ ਕ੍ਰਾਂਤੀਕਾਰੀ ਸ. ਭਗਤ ਸਿੰਘ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਸਨ।

PM Modi pays tribute to Bhagat Singh

ਇਸ ਮੌਕੇ ਦੇਸ਼ ਆਪਣੇ ਹੀਰੋ ਨੂੰ ਯਾਦ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਹਰ ਕੋਈ ਭਗਤ ਸਿੰਘ ਨੂੰ ਸਲਾਮ ਕਰ ਰਿਹਾ ਹੈ। ਦੇਸ਼ ਦੇ ਕਈ ਦਿੱਗਜਾਂ ਵੱਲੋਂ ਵੀ ਭਗਤ ਸਿੰਘ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਚੰਨੀ ਸਰਕਾਰ ਨੇ ਅਮਰ ਪ੍ਰੀਤ ਸਿੰਘ ਦਿਓਲ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਕੀਤਾ ਨਿਯੁਕਤ

ਪ੍ਰਧਾਨ ਮੰਤਰੀ ਮੋਦੀ ਨੇ ਵੀ ਟਵੀਟ ਕਰ ਸ. ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ । ਉਨ੍ਹਾਂ ਨੇ ਸ਼ਰਧਾਂਜਲੀ ਦਿੰਦਿਆਂ ਲਿਖਿਆ,”ਆਜ਼ਾਦੀ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ।” ਪੀਐੱਮ ਮੋਦੀ ਨੇ ਭਗਤ ਸਿੰਘ ਨੂੰ ਬਹਾਦੁਰੀ ਤੇ ਸਾਹਸ ਦਾ ਪ੍ਰਤੀਕ ਦੱਸਿਆ ਹੈ।

PM Modi pays tribute to Bhagat Singh
PM Modi pays tribute to Bhagat Singh

ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਭਗਤ ਸਿੰਘ ਜੀ ਨੂੰ ਆਪਣੇ ਪ੍ਰਾਣਾਂ ਤੋਂ ਜ਼ਿਆਦਾ ਦੇਸ਼ ਦੀ ਆਜ਼ਾਦੀ ਪਿਆਰੀ ਸੀ। ਉਹ ਛੋਟੀ ਉਮਰ ਵਿੱਚ ਹੀ ਆਪਣੇ ਸਾਹਸ ਤੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਨਾ ਸਿਰਫ ਭਾਰਤੀ ਆਜ਼ਾਦੀ ਅੰਦੋਲਨ ਦੇ ਪ੍ਰਤੀਕ ਬਣੇ ਬਲਕਿ ਉਨ੍ਹਾਂ ਦੇ ਦੇਸ਼ ਪ੍ਰਤੀ ਪਿਆਰ ਨੇ ਸਾਰੇ ਦੇਸ਼ ਨੂੰ ਇੱਕ ਕੀਤਾ।”

PM Modi pays tribute to Bhagat Singh

ਦੱਸ ਦੇਈਏ ਕਿ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਸਥਿਤ ਬੰਗਾ ਪਿੰਡ ਵਿੱਚ ਹੋਇਆ ਸੀ। ਭਾਰਤ ਨੂੰ ਆਜ਼ਾਦੀ ਦਿਵਾਉਣ ਵਿੱਚ ਭਗਤ ਸਿੰਘ ਨੇ ਅਹਿਮ ਯੋਗਦਾਨ ਨਿਭਾਇਆ। 

ਇਹ ਵੀ ਦੇਖੋ: 5 ਫੁੱਟ ਦੀ ਕੁੜੀ ਤੇ 6 ਫੁੱਟ ਲੰਮੇ ਵਾਲ, ਹਰ ਸਾਲ ਵੱਧਦੇ 7 ਇੰਚ , ਵੇਖੋ ਕਿਵੇਂ..| hair growth tips | hair growth

Source link

Leave a Reply

Your email address will not be published. Required fields are marked *