CM ਚੰਨੀ ਨੇ ਕੱਲ੍ਹ ਸੱਦੀ ਕੈਬਨਿਟ ਦੀ ਬੈਠਕ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਵਿਚਾਰ-ਚਰਚਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 29 ਸਤੰਬਰ ਨੂੰ ਸਵੇਰੇ 10.30 ਵਜੇ ਪੰਜਾਬ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਬੁਲਾਈ ਹੈ। ਇਸ ਦੀ ਅਧਿਕਾਰਤ ਤੌਰ ‘ਤੇ ਮੰਤਰੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਮੀਟਿੰਗ ਦਾ ਏਜੰਡਾ ਮੌਕੇ ‘ਤੇ ਮੁਹੱਈਆ ਕਰਵਾਇਆ ਜਾਵੇਗਾ।

ਕਿਆਸ ਲਗਾਏ ਜਾ ਰਹੇ ਹਨ ਕਿ ਇਸ ਕੈਬਨਿਟ ਮੀਟਿੰਗ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਸਦੇ ਸਲਾਹਕਾਰ ਸਾਬਕਾ ਪੁਲਿਸ ਅਧਿਕਾਰੀ ਮੁਹੰਮਦ ਮੁਸਤਫਾ ਦੀ ਪਤਨੀ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਅਸਤੀਫ਼ੇ ਬਾਰੇ ਵੀ ਵਿਚਾਰਿਆ ਜਾਵੇਗਾ ਤੇ ਪੰਜਾਬ ਦੇ ਹੋਰ ਪੰਜਾਬ ਪੱਖੀ ਮਾਮਲਿਆਂ ਤੇ ਮੋਹਰ ਲਾਈ ਜਾਵੇਗੀ ।ਦੱਸਣਯੋਗ ਹੈ ਕਿ ਅੱਜ ਪਹਿਲਾਂ ਹੀ ਮੁੱਖ ਮੰਤਰੀ ਹਫ਼ਤਾਵਾਰੀ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਕਰ ਚੁੱਕੇ ਹਨ ।

ਇਹ ਵੀ ਪੜ੍ਹੋ : ਕੈਪਟਨ ਦਾ ਸਿੱਧੂ ‘ਤੇ ਵਾਰ ਕਿਹਾ-ਕਾਂਗਰਸ ਹਾਈ ਕਮਾਂਡ ਨੂੰ ਤੁਰੰਤ Sidhu ਦਾ ਅਸਤੀਫਾ ਸਵੀਕਾਰ ਕਰਨਾ ਚਾਹੀਦਾ ਹੈ

The post CM ਚੰਨੀ ਨੇ ਕੱਲ੍ਹ ਸੱਦੀ ਕੈਬਨਿਟ ਦੀ ਬੈਠਕ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਵਿਚਾਰ-ਚਰਚਾ appeared first on Daily Post Punjabi.

Source link

Leave a Reply

Your email address will not be published. Required fields are marked *