ਯਾਤਰੀਆਂ ਨੂੰ ਰਾਹਤ! ਰੇਲਵੇ ਨੇ ਦਿੱਲੀ-ਹੁਸ਼ਿਆਰਪੁਰ ਐਕਸਪ੍ਰੈਸ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਲਿਆ ਫੈਸਲਾ

ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਹੋਣ ਕਾਰਨ ਹੁਣ ਰੇਲ ਗੱਡੀਆਂ ਦਾ ਸੰਚਾਲਨ ਟਰੈਕ ‘ਤੇ ਵਾਪਸ ਆਉਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਰੇਲਵੇ ਵੱਲੋਂ ਜਲੰਧਰ ਅਤੇ ਹੁਸ਼ਿਆਰਪੁਰ ਦੇ ਲੋਕਾਂ ਲਈ ਖੁਸ਼ਖਬਰੀ ਆਈ ਹੈ। ਡੇਢ ਸਾਲ ਤੋਂ ਜ਼ਿਆਦਾ ਸਮੇਂ ਤੱਕ ਮਹਿੰਗਾ ਕਿਰਾਇਆ ਦੇ ਕੇ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਵਾਲੀ ਖਬਰ ਆਈ ਹੈ।

ਭਾਰਤੀ ਰੇਲਵੇ ਨੇ ਦਿੱਲੀ-ਹੁਸ਼ਿਆਪੁਰ ਐਕਸਪ੍ਰੈਸ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ-ਹੁਸ਼ਿਆਰਪੁਰ ਐਕਸਪ੍ਰੈਸ ਸਪੈਸ਼ਲ ਟ੍ਰੇਨ ਨੰਬਰ 04011 ਇਕ ਅਕਤੂਬਰ ਤੋਂ ਚਲਾਈ ਜਾ ਰਹੀ ਹੈ। ਹਾਲਾਂਕਿ, ਟ੍ਰੇਨ ਦੇ ਸਮੇਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਇਹ ਟਰੇਨ ਦਿੱਲੀ ਤੋਂ 5.25 ਦੀ ਬਜਾਏ ਸ਼ਾਮ 6.30 ਵਜੇ ਚੱਲੇਗੀ ਅਤੇ ਹੁਸ਼ਿਆਰਪੁਰ ਸਵੇਰੇ 5.35 ਵਜੇ ਪਹੁੰਚੇਗੀ।

ਇਹ ਰੇਲਗੱਡੀ ਦਿੱਲੀ ਤੋਂ ਰਵਾਨਾ ਹੋ ਕੇ ਪਾਣੀਪਤ 8.46 ਵਜੇ, ਕਰਨਾਲ 9.13 ਵਜੇ ਅਤੇ ਅੰਬਾਲਾ ਕੈਂਟ ਤੋਂ 10.40 ਵਜੇ ਪਹੁੰਚੇਗੀ। ਇਹ ਚੰਡੀਗੜ੍ਹ 11.25 ਵਜੇ, ਲੁਧਿਆਣਾ 02.50 ਵਜੇ, ਫਗਵਾੜਾ 03.27 ਵਜੇ, ਜਲੰਧਰ ਸ਼ਹਿਰ 04.00 ਵਜੇ, ਜਲੰਧਰ ਕੈਂਟ 04.36 ਵਜੇ, ਖੁਰਦਪੁਰ 04.53 ਵਜੇ ਅਤੇ ਫਿਰ ਹੁਸ਼ਿਆਰਪੁਰ ਸਵੇਰੇ 5.35 ਵਜੇ ਪਹੁੰਚੇਗੀ।

ਇਹ ਵੀ ਪੜ੍ਹੋ : CM ਕੇਜਰੀਵਾਲ ਦਾ ਲੁਧਿਆਣਾ ਪੁੱਜਣ ‘ਤੇ ਲੋਕਾਂ ਵੱਲੋਂ ਵਿਰੋਧ, ਕਿਸਾਨਾਂ ਨਾਲ ਧੋਖਾ ਕਰਨ ਦੇ ਲਗਾਏ ਦੋਸ਼

The post ਯਾਤਰੀਆਂ ਨੂੰ ਰਾਹਤ! ਰੇਲਵੇ ਨੇ ਦਿੱਲੀ-ਹੁਸ਼ਿਆਰਪੁਰ ਐਕਸਪ੍ਰੈਸ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਲਿਆ ਫੈਸਲਾ appeared first on Daily Post Punjabi.

Source link

Leave a Reply

Your email address will not be published. Required fields are marked *