ਕਿਸਾਨਾਂ ਤੇ ਆੜ੍ਹਤੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਹਰ ਹਥਕੰਡਾ ਅਪਨਾ ਰਹੀ ਪੰਜਾਬ ਸਰਕਾਰ : ਪਰਮਬੰਸ ਸਿੰਘ ਰੋਮਾਣਾ

ਚੰਡੀਗੜ੍ਹ : ਪਰਮਬੰਸ ਸਿੰਘ ਰੋਮਾਣਾ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਜੇਕਰ ਚੰਨੀ ਸਰਕਾਰ ਨੇ ਝੋਨੇ ਦੀ ਖਰੀਦ ਦੇ ਮਾਮਲੇ ‘ਚ ਆੜ੍ਹਤੀਆਂ ਤੇ ਸ਼ੈਲਰ ਵਾਲਿਆਂ ਨੂੰ ਜਾਰੀ ਕੀਤੇ ਨੋਟਿਸ 48 ਘੰਟਿਆਂ ਦੇ ਅੰਦਰ ਵਾਪਸ ਨਾ ਲਏ ਤਾਂ ਉਹ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਓ ਕਰਨਗੇ।

ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਚੰਨੀ ਸਰਕਾਰ ਜੋ ਕਿ ਖੁਦ ਨੂੰ ਆਮ ਲੋਕਾਂ ਦੀ ਪਾਰਟੀ ਦੱਸਦੀ ਹੈ, ਨੇ ਕਿਸਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਹਰ ਹਥਕੰਡਾ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਆੜ੍ਹਤੀਆਂ ਨੂੰ ਨੋਟਿਸ ਜਾਰੀ ਕਰਕੇ ਝੋਨੇ ਦੀ ਖਰੀਦ ਬੰਦ ਕਰਨ ਦੀ ਧਮਕੀ ਦਿੱਤੀ ਹੈ ਤੇ ਅਜਿਹੀ ਧਮਕੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਮਲੋਹ ਮੰਡੀ ਦੇ ਆੜ੍ਹਤੀਆਂ ਨੂੰ ਜਾਰੀ ਕੀਤੇ ਨੋਟਿਸ ਦਿਖਾਉਂਦੇ ਹੋਏ ਰੋਮਾਣਾ ਨੇ ਕਿਹਾ ਕਿ ਇਨ੍ਹਾਂ ਨੋਟਿਸਾਂ ‘ਚ ਸਪੱਸ਼ਟ ਧਮਕੀ ਦਿੱਤੀ ਗਈ ਹੈ ਕਿ ਜੇਕਰ ਆੜ੍ਹਤੀਆਂ ਨੇ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਖਰੀਦਿਆ ਤਾਂ ਖਰੀਦ ਕੇਂਦਰ ਬੰਦ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ ਦੋ ਹੋਰ ਆਈ. ਪੀ. ਐੱਸ. ਅਧਿਕਾਰੀਆਂ ਦੇ ਹੋਏ ਤਬਾਦਲੇ

ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਨੋਟਿਸ ਅਸਲ ਵਿਚ ਕਿਸਾਨਾਂ ਨੂੰ ਡਰਾਉਣ ਤੇ ਧਮਕਾਉਣ ਦੇ ਨਾਲ-ਨਾਲ ਉਨ੍ਹਾਂ ਦੀ ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਖਰੀਦਣ ਤੋਂ ਇਨਕਾਰ ਕਰਨ ਦਾ ਬਹਾਨਾ ਹੈ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤੇ ਸਰਕਾਰ ਦੇ ਕਿਸੇ ਵੀ ਤਾਨਾਸ਼ਾਹੀ ਫਰਮਾਨ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਰੋਮਾਣਾ ਨੇ ਇਹ ਵੀ ਦੱਸਿਆ ਕਿ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨਾਂ ਦੀ ਡਿਊਟੀ ਮੰਡੀਆਂ ‘ਚ ਕਿਸਾਨਾਂ ਤੇ ਆੜ੍ਹਤੀਆਂ ਨਾਲ ਲਗਾਈ ਹੈ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਵਰਕਰ ਸਰਕਾਰ ਦੇ ਹਰ ਕਿਸਾਨ ਤੇ ਆੜ੍ਹਤੀ ਵਿਰੋਧੀ ਕਦਮ ਦਾ ਪੁਰਜ਼ੋਰ ਵਿਰੋਧ ਕਰਨਗੇ। ਸ. ਰੋਮਾਣਾ ਨੇ ਕਿਹਾ ਕਿ ਅਸੀਂ 48 ਘੰਟੇ ਦਾ ਨੋਟਿਸ ਦਿੱਤਾ ਹੈ, ਜੇਕਰ ਸਰਕਾਰ ਨੇ ਆਪਣਾ ਫਰਮਾਨ ਵਾਪਸ ਨਾ ਲਿਆ ਤਾਂ ਅਸੀਂ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਓ ਕਰਾਂਗੇ ਤੇ ਕਿਸਾਨ ਤੇ ਆੜ੍ਹਤੀ ਵਿਰੋਧੀ ਸਰਕਾਰ ਨੂੰ ਬੇਨਕਾਬ ਕਰਾਂਗੇ। ਇਸ ਮੌਕੇ ਪਰਮਿੰਦਰ ਸਿੰਘ ਬੋਹਾਰਾ, ਸ. ਪ੍ਰਭਜੋਤ ਸਿੰਘ ਧਾਲੀਵਾਲ, ਸ. ਸਰਬਜੋਤ ਸਿੰਘ ਝਿੰਜਰ, ਰਵਿੰਦਰ ਸਿੰਘ ਖੇੜਾ, ਗੁਰਦੀਪ ਸਿੰਘ ਗੋਸਾ, ਸੁਰਿੰਦਰ ਸਿੰਘ ਬੱਬੂ, ਲਵਜੀਤ ਸ਼ਾਹਦੀਨ, ਮਨਪ੍ਰੀਤ ਸਿੰਘ ਮੰਨਾ, ਸੰਦੀਪ ਸਿੰਘ ਕਲੋਤਾ ਆਦਿ ਸ਼ਾਮਲ ਸਨ।

ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food

The post ਕਿਸਾਨਾਂ ਤੇ ਆੜ੍ਹਤੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਹਰ ਹਥਕੰਡਾ ਅਪਨਾ ਰਹੀ ਪੰਜਾਬ ਸਰਕਾਰ : ਪਰਮਬੰਸ ਸਿੰਘ ਰੋਮਾਣਾ appeared first on Daily Post Punjabi.

Source link

Leave a Reply

Your email address will not be published. Required fields are marked *