ਵੱਡੀ ਖ਼ਬਰ! ਚੰਡੀਗੜ੍ਹ ‘ਚ ਪਟਾਕੇ ਵੇਚਣ ਤੇ ਚਲਾਉਣ ‘ਤੇ ਲੱਗੀ ਰੋਕ, ਨਿਯਮ ਤੋੜਨਾ ਪਵੇਗਾ ਮਹਿੰਗਾ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੀਵਾਲੀ ‘ਤੇ ਪਟਾਕਿਆਂ ਦੀ ਵਿਕਰੀ ਅਤੇ ਇਨ੍ਹਾਂ ਨੂੰ ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਦੂਜੇ ਪਾਸੇ ਪੰਜਾਬ ਤੇ ਹਰਿਆਣਾ ਵਿਚ ਦੀਵਾਲੀ ‘ਤੇ ਪਟਾਕੇ ਚਲਾਉਣ ਨੂੰ ਹਰੀ ਝੰਡੀ ਮਿਲ ਗਈ ਹੈ।

ਅਜਿਹੇ ਵਿਚ ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਮੋਹਾਲੀ ਤੇ ਪੰਚਕੂਲਾ ਵਿਚ ਵੀ ਦੀਵਾਲੀ ‘ਤੇ ਪਟਾਕੇ ਚੱਲਣਗੇ। ਇਸ ਸਬੰਧੀ ਐਡਵਾਈਜ਼ਰ ਧਰਮਪਾਲ ਨੇ ਮੰਗਲਵਾਰ ਨੂੰ ਡੀ. ਸੀ. ਮਨਦੀਪ ਸਿੰਘ ਬਰਾੜ ਤੇ ਦੂਜੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਦੁਪਹਿਰ ਨੂੰ ਹੋਈ ਬੈਠਕ ‘ਚ ਇਹ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ : ਰਣਜੀਤ ਸਿੰਘ ਕਤਲ ਮਾਮਲੇ ‘ਚ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ

ਪਿਛਲੇ ਸਾਲ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਡਰਾਅ ਜ਼ਰੀਏ ਲਾਇਸੈਂਸ ਤਾਂ ਪਟਾਕੇ ਵਿਕ੍ਰੇਤਾ ਨੂੰ ਜਾਰੀ ਕੀਤੇ ਸਨ ਪਰ ਬਾਅਦ ਵਿਚ ਕੋਰੋਨਾ ਤੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਪਟਾਕੇ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਜਦਕਿ ਇਸ ਵਾਰ ਪਹਿਲਾਂ ਤੋਂ ਹੀ ਪ੍ਰਸ਼ਾਸਨ ਇਨ੍ਹਾਂ ਸਾਰੇ ਪਹਿਲੂਆਂ ‘ਤੇ ਗੌਰ ਕਰਕੇ ਫੈਸਲਾ ਲੈਣ ਦੀ ਸੋਚ ਰਿਹਾ ਹੈ। ਐਡਵਾਈਜ਼ਰ ਧਰਮਪਾਲ ਨੇ ਅਧਿਕਾਰੀਆਂ ਦੀ ਹਾਈ ਪ੍ਰੋਫਾਈਲ ਮੀਟਿੰਗ ਬੁਲਾਈ ਸੀ। ਇਸ ਵਿਚ ਉਨ੍ਹਾਂ ਨੇ ਕਈ ਵਿਭਾਗਾਂ ਨਾਲ ਜੁੜੇ ਮਾਮਲਿਆਂ ਬਾਰੇ ਅਪਡੇਟ ਲਈ। ਬਜਟ ਖਰਚੇ ‘ਤੇ ਜਾਣਕਾਰੀ ਲੈਣ ਤੋਂ ਬਾਅਦ ਉਨ੍ਹਾਂ ਨੇ ਸਾਰੇ ਐੱਚ. ਓ. ਡੀ. ਤੋਂ ਆਪਣੇ ਪੱਧਰ ‘ਤੇ ਚੈੱਕ ਕਰਨ ਦੇ ਹੁਕਮ ਵੀ ਦਿੱਤੇ।

ਹੁਕਮਾਂ ਦੀ ਉਲੰਘਣਾ ਕਰਨ ‘ਤੇ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 51 ਤੋਂ 60 ਤਹਿਤ ਦੰਡਾਵਾਲੀ ਤੋਂ ਇਲਾਵਾ IPS ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੇਖੋ ਵੀਡੀਓ :

Chana Recipe | ਨਰਾਤਿਆਂ ‘ਚ ਭੋਗ ਲਈ ਮਸਾਲੇਦਾਰ ਚਨੇ | Black Chana Masala | Easy Chana Masala

This image has an empty alt attribute; its file name is image-45.png

The post ਵੱਡੀ ਖ਼ਬਰ! ਚੰਡੀਗੜ੍ਹ ‘ਚ ਪਟਾਕੇ ਵੇਚਣ ਤੇ ਚਲਾਉਣ ‘ਤੇ ਲੱਗੀ ਰੋਕ, ਨਿਯਮ ਤੋੜਨਾ ਪਵੇਗਾ ਮਹਿੰਗਾ appeared first on Daily Post Punjabi.

Source link

Leave a Reply

Your email address will not be published. Required fields are marked *