MP ਮਨੀਸ਼ ਤਿਵਾੜੀ ਨੇ CM ਚੰਨੀ ਨੂੰ ਚਿੱਠੀ ਲਿਖ ਕੇ ਨੂਰਪੁਰ ਬੇਦੀ ਨੂੰ ਵੱਖਰੀ ਤਹਿਸੀਲ ਬਣਾਉਣ ਦੀ ਕੀਤੀ ਮੰਗ

ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇੱਕ ਚਿੱਠੀ ਲਿਖ ਕੇ ਰੂਪਨਗਰ ਜ਼ਿਲ੍ਹੇ ਦੀ ਨੂਰਪੁਰ ਬੇਦੀ ਸਬ-ਤਹਿਸੀਲ ਨੂੰ ਵੱਖਰੀ ਤਹਿਸੀਲ ਬਣਾਏ ਜਾਣ ਦੀ ਮੰਗ ਕੀਤੀ, ਜਿਹੜੀ ਇਲਾਕੇ ਦੇ ਲੋਕਾਂ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਹੈ।

ਗੌਰਤਲਬ ਹੈ ਕਿ ਅੱਜ ਮੁੱਖ ਮੰਤਰੀ ਚੰਨੀ ਵੱਲੋਂ ਕੈਬਨਿਟ ਦੀ ਬੈਠਕ ਬੁਲਾਈ ਗਈ ਸੀ ਜਿਸ ਵਿਚ ਕਈ ਵੱਡੇ ਫੈਸਲੇ ਕੀਤੇ ਗਏ। ਪਾਣੀ ਦੇ ਬਿੱਲਾਂ ਨੂੰ ਲੈ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿੰਦੇ ਲੋਕਾਂ ਦਾ ਪਾਣੀ ਦਾ ਬਿੱਲ ਸਿਰਫ 50 ਰੁਪਏ ਆਵੇਗਾ, ਜੋ ਪਹਿਲਾਂ ਘੱਟੋ-ਘੱਟ 166 ਰੁਪਏ ਪ੍ਰਤੀ ਮਹੀਨਾ ਸੀ।

ਵੀਡੀਓ ਲਈ ਕਲਿੱਕ ਕਰੋ -:

ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ

ਮੁੱਖ ਮੰਤਰੀ ਚੰਨੀ ਨੇ ਵੱਡਾ ਐਲਾਨ ਕਰਦਿਆਂ ਸ਼ਹਿਰਾਂ ਦਾ ਪਾਣੀ ਦਾ ਬਕਾਇਆ ਬਿੱਲ ਮੁਆਫ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਸ਼ਹਿਰਾਂ ਦਾ 700 ਕਰੋੜ ਦਾ ਪਾਣੀ ਦਾ ਬਕਾਇਆ ਬਿੱਲ ਮੁਆਫ ਕੀਤਾ ਹੈ। ਇਸ ਦੇ ਨਾਲ ਹੀ ਪਿੰਡਾਂ ਦੀਆ ਪੰਚਾਇਤਾ ਨੂੰ ਰਾਹਤ ਦਿੰਦਿਆਂ ਸਰਕਾਰ 1168 ਕਰੋੜ ਦਾ ਬਿਜਲੀ ਦਾ ਬਕਾਇਆ ਮੁਆਫ਼ ਕਰਨ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ ਚੰਨੀ ਨੇ ਕਿਹਾ ਕਿ ਠੇਕੇ ‘ਤੇ ਭਰਤੀ ਬੰਦ ਕੀਤੀ ਜਾ ਰਹੀ ਹੈ। ਨਾਲ ਹੀ, ਕਲਾਸ ਡੀ ਯਾਨੀ ਚੌਥਾ ਦਰਜਾ ਮੁਲਾਜ਼ਮਾਂ ਨੂੰ ਹੁਣ ਕੱਚੇ ਨਹੀਂ ਸਗੋਂ ਪੱਕੇ ਭਰਤੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਕ ਪ੍ਰੋਗਰਾਮ ਵਿਚ ਵੀ ਚੰਨੀ ਨੇ ਇਸ ਦਰਜੇ ਦੇ ਮੁਲਾਜ਼ਮਾਂ ਦੀ ਠੇਕੇ ‘ਤੇ ਹੋ ਰਹੀ ਭਰਤੀ ਨੂੰ ਲੈ ਕੇ ਚਿੰਤਾ ਜਤਾਈ ਸੀ।

The post MP ਮਨੀਸ਼ ਤਿਵਾੜੀ ਨੇ CM ਚੰਨੀ ਨੂੰ ਚਿੱਠੀ ਲਿਖ ਕੇ ਨੂਰਪੁਰ ਬੇਦੀ ਨੂੰ ਵੱਖਰੀ ਤਹਿਸੀਲ ਬਣਾਉਣ ਦੀ ਕੀਤੀ ਮੰਗ appeared first on Daily Post Punjabi.

Source link

Leave a Reply

Your email address will not be published. Required fields are marked *