ਤਾਲਿਬਾਨ ਦੀ ਘਿਨੌਣੀ ਹਰਕਤ, ਕੌਮੀ ਪੱਧਰ ਦੀ ਵਾਲੀਬਾਲ ਖਿਡਾਰਨ ਦਾ ਸਿਰ ਵੱਢਿਆ

ਤਾਲਿਬਾਨ ਅੱਤਵਾਦੀਆਂ ਨੇ ਅਫਗਾਨਿਸਤਾਨ ਦੀ ਕੌਮੀ ਜੂਨੀਅਰ ਮਹਿਲਾ ਵਾਲੀਬਾਲ ਟੀਮ ਦੀ ਖਿਡਾਰਨ ਦਾ ਸਿਰ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਇਹ ਜਾਣਕਾਰੀ ਟੀਮ ਦੇ ਕੋਚ ਵੱਲੋਂ ਦਿੱਤੀ ਗਈ ਹੈ।

ਮਹਿਜਾਬਿਨ ਹਕੀਮੀ ਨਾਂ ਦੀ ਇਸ ਖਿਡਾਰਨ ਦੀ ਹੱਤਿਆ ਅਕਤੂਬਰ ਮਹੀਨੇ ਦੇ ਸ਼ੁਰੂ ਵਿੱਚ ਕੀਤੀ ਗਈ ਸੀ। ਮੀਡੀਆ ਨੂੰ ਇੰਟਰਵਿਊ ਦਿੰਦਿਆਂ ਕੋਚ ਨੇ ਦੱਸਿਆ ਕਿ ਤਾਲਿਬਾਨ ਨੇ ਇਸ ਖਿਡਾਰਨ ਦਾ ਸਿਰ ਵੱਢ ਦਿੱਤਾ ਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੱਤੀ ਸੀ ਕਿ ਇਸ ਹੱਤਿਆ ਬਾਰੇ ਕਿਸੇ ਨਾਲ ਗੱਲ ਨਾ ਕੀਤੀ ਜਾਵੇ। ਇਸ ਕਾਰਨ ਸਮੇਂ ਸਿਰ ਹੱਤਿਆ ਦਾ ਖੁਲਾਸਾ ਨਹੀਂ ਹੋ ਸਕਿਆ ਸੀ।

ਵੀਡੀਓ ਲਈ ਕਲਿੱਕ ਕਰੋ -:

ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !

ਮਹਿਜਾਬਿਨ ਹਕੀਮੀ ਨੇ ਕਾਬੁਲ ਮਿਊਂਸਪਲ ਵਾਲੀਬਾਲ ਕਲੱਬ ਲਈ ਮੈਚ ਖੇਡੇ ਸਨ ਤੇ ਉਹ ਕਲੱਬ ਦੀ ਸਟਾਰ ਖਿਡਾਰਨ ਸੀ।ਕੁਝ ਦਿਨ ਪਹਿਲਾਂ ਉਸ ਦੇ ਕਟੇ ਹੋਏ ਸਿਰ ਤੇ ਖੂਨ ਨਾਲ ਲੱਥਪੱਥ ਗਰਦਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਮਹਿਜਾਬਿਨ ਹਜਾਰਾ ਜਾਤੀ ਸਮੂਹ ਨਾਲ ਸਬੰਧ ਰੱਖਦੀ ਸੀ। ਹਜਾਰਾ ਅਫਗਾਨਿਸਤਾਨ ਵਿਚ ਘੱਟ-ਗਿਣਤੀ ਹੈਅਤੇ ਤਾਲਿਬਾਨ ਵੀ ਉਨ੍ਹਾਂ ਤੋਂ ਨਫਰਤ ਕਰਦਾ ਹੈ। ਤਾਲਿਬਾਨ ਸ਼ਾਸਨ ਵਿਚ ਔਰਤਾਂ ਲਈ ਕਈ ਬੰਦਿਸ਼ਾਂ ਹਨ। ਉਨ੍ਹਾੰ ਨੂੰ ਬੁਰਕਾ ਪਹਿਨਣ ਲਈ ਕਿਹਾ ਜਾਂਦਾ ਹੈ ਤੇ ਨਾਲ ਹੀ ਘਰ ਤੋਂ ਬਾਹਰ ਨਿਕਲਣ ਤੇ ਖੇਡਣ ‘ਤੇ ਵੀ ਰੋਕ ਹੈ।

ਅਗਸਤ ਵਿਚ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ, ਫਿਰ ਟੀਮ ਦੇ ਸਿਰਫ ਇਕ ਜਾਂ ਦੋ ਮੈਂਬਰ ਹੀ ਦੇਸ਼ ਤੋਂ ਬਾਹਰ ਨਿਕਲ ਸਕੇ ਸਨ। ਇਸ ਦੌਰਾਨ ਮਹਿਜਬੀਨ ਬਾਹਰ ਨਹੀਂ ਨਿਕਲ ਸਕੀ ਸੀ।

The post ਤਾਲਿਬਾਨ ਦੀ ਘਿਨੌਣੀ ਹਰਕਤ, ਕੌਮੀ ਪੱਧਰ ਦੀ ਵਾਲੀਬਾਲ ਖਿਡਾਰਨ ਦਾ ਸਿਰ ਵੱਢਿਆ appeared first on Daily Post Punjabi.

Source link

Leave a Reply

Your email address will not be published. Required fields are marked *