ਪਾਕਿਸਤਾਨੀ ਕਪਤਾਨ ਬਾਬਰ ਦੀ ਗਰਲਫ੍ਰੈਂਡ ਨੇ ਕੁਰਾਨ ਦੀ ਕਸਮ ਖਾ ਕੀਤਾ ਵੱਡਾ ਖੁਲਾਸਾ

ਪਾਕਿਸਤਾਨ ਕਪਤਾਨ ਬਾਬਰ ਆਜ਼ਮ ਦੀ ਗਰਲਫ੍ਰੈਂਡ ਹਮੀਜਾ ਮੁਖਤਾਰ ਨੇ ਕੁਰਾਨ ਦੀ ਕਸਮ ਖਾ ਕੇ ਵੱਡਾ ਖੁਲਾਸਾ ਕੀਤਾ ਹੈ। ਬਾਬਰ ਦੀ ਗਰਲਫ੍ਰੈੱਡ ਦਾ ਦਾਅਵਾ ਹੈ ਕਿ ਬਾਬਰ ਨੇ ਵਿਆਹ ਦਾ ਝਾਂਸਾ ਦੇ ਕੇ ਉੁਸ ਨਾਲ ਯੌਨ ਸ਼ੋਸ਼ਣ ਕੀਤਾ ਅਤੇ ਹੁਣ ਪਾਕਿਸਤਾਨੀ ਕਪਤਾਨ ਨਿਕਾਹ ਤੋਂ ਮੁਕਰ ਰਿਹਾ ਹੈ। ਉਸ ਨੇ ਅੱਗੇ ਕਿਹਾ ਕਿ ਉਹ ਬਾਬਰ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ।

ਹਮੀਜਾ ਨੇ ਬਾਬਰ ਆਜ਼ਮ ਦੇ ਖਿਲਾਫ ਪਾਕਿਸਤਾਨੀ ਅਦਾਲਤ ਵਿੱਚ ਪਹੁੰਚ ਕੀਤੀ ਹੈ, ਜਿੱਥੇ ਉਨ੍ਹਾਂ ਨੇ ਪਾਕਿਸਤਾਨੀ ਕਪਤਾਨ ਦੇ ਖਿਲਾਫ ਤਸ਼ੱਦਦ ਦਾ ਕੇਸ ਦਾਇਰ ਕੀਤਾ ਹੈ। ਉਸ ਨੇ ਪਿਛਲੇ ਦਿਨੀਂ ਇਹ ਵੀ ਦਾਅਵਾ ਕੀਤਾ ਸੀ ਕਿ ਬਾਬਰ ਦੇ ਪਰਿਵਾਰ ਨੇ ਉਸ ਨੂੰ ਸਾਰਾ ਝਗੜਾ ਸੁਲਝਾਉਣ ਲਈ 20 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਬਾਬਰ ਦੇ ਪੱਖ ਤੋਂ ਇਹ ਪ੍ਰਸਤਾਵ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਉਸ ਖਿਲਾਫ ਬਲੈਕਮੇਲ ਅਤੇ ਤਸ਼ੱਦਦ ਦਾ ਮਾਮਲਾ ਲਾਹੌਰ ਹਾਈ ਕੋਰਟ ‘ਚ ਵਿਚਾਰ ਅਧੀਨ ਹੈ।

ਹਮੀਜਾ ਨੇ ਦੋਸ਼ ਲਾਇਆ ਕਿ ਬਾਬਰ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਪੈਸੇ ਲਈ ਉਸ ਨਾਲ ਧੋਖਾ ਕੀਤਾ। ਉਸ ਨੇ ਕਿਹਾ ਕਿ ਉਹ ਅਤੇ ਬਾਬਰ ਆਜ਼ਮ ਪਿਆਰ ਵਿੱਚ ਸਨ ਅਤੇ 2011 ਵਿੱਚ ਉਹ ਘਰ ਤੋਂ ਭੱਜ ਗਏ ਸਨ ਤੇ ਕਾਫੀ ਦੇਰ ਇਕੱਠੇ ਰਹੇ। ਹਮੀਜਾ ਨੇ ਪਵਿੱਤਰ ਕੁਰਾਨ ਹੱਥ ਵਿਚ ਫੜ ਕੇ ਸਹੁੰ ਖਾਧੀ ਕਿ 2011 ਵਿਚ ਉਹ ਘਰੋਂ ਭੱਜੇ ਸਨ ਕਿਉਂਕਿ ਉਸ ਦੇ ਪਰਿਵਾਰ ਵਾਲਿਆਂ ਨੇ ਰਿਸ਼ਤੇ ਨੂੰ ਕਬੂਲ ਨਹੀਂ ਕੀਤਾ ਸੀ। ਹਮੀਜਾ ਨੇ ਦੱਸਿਆ ਬਾਬਰ ਉਸ ਨੂੰ ਦੋਸਤ ਦੇ ਘਰ ਲੈ ਗਿਆ ਸੀ ਜਿਥੇ ਅਸੀਂ ਕਈ ਦਿਨ ਇਕੱਠੇ ਰਹੇ। ਮੈਂ ਬਾਬਰ ਨਾਲ ਵਿਆਹ ਲਈ ਆਪਣੇ ਘਰ ਤੋਂ 2 ਲੱਖ ਰੁਪਏ ਦੇ ਗਹਿਣੇ ਵੀ ਚੁਰਾਏ ਸਨ ਤਾਂ ਕਿ ਇਹ ਰਿਸ਼ਤਾ ਬਣਿਆ ਰਹੇ। ਮੈਂ ਬਾਬਰ ਲਈ ਆਪਣੀ ਕਾਰ ਵੇਚ ਦਿੱਤੀ ਤੇ ਉਸ ਨੂੰ 12 ਲੱਖ ਰੁਪਏ ਵੀ ਦਿੱਤੇ।

ਵੀਡੀਓ ਲਈ ਕਲਿੱਕ ਕਰੋ-:

Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe

ਹਮੀਜਾ ਨੇ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ ਕਿਹਾ, ‘ਇੰਨੇ ਪੈਸੇ ਮਿਲਣ ਦੇ ਬਾਵਜੂਦ ਬਾਬਰ ਮੇਰੇ ਤੋਂ ਖੁਸ਼ ਨਹੀਂ ਸੀ ਅਤੇ ਉਹ ਹਮੇਸ਼ਾ ਮੇਰੇ ਨਾਲ ਝਗੜਾ ਕਰਦਾ ਸੀ।’ ਬਾਬਰ ਦੇ ਇਸ ਵਤੀਰੇ ਤੋਂ ਬਾਅਦ ਹਮੀਜ਼ਾ ਨੇ ਉਸ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ। ਉਸ ਨੇ ਕਿਹਾ ਕਿ ਇੰਨੇ ਸਾਲਾਂ ਬਾਬਰ ਨੇ ਵਿਆਹ ਦਾ ਲਾਲਚ ਦੇ ਕੇ ਉਸ ਦਾ ਜਿਣਸੀ ਸ਼ੋਸ਼ਣ ਕੀਤਾ। ਉਸ ਨੇ ਇਹ ਵੀ ਕਿਹਾ ਕਿ ਉਹ ਬਾਬਰ ਦੇ ਬੱਚਾ ਦੀ ਮਾਂ ਬਣਨ ਵਾਲੀ ਸੀ ਪਰ ਪਾਕਿਸਤਾਨੀ ਕਪਤਾਨ ਦੇ ਦਬਾਅ ਹੇਠ ਉਸ ਨੂੰ ਗਰਭਪਾਤ ਕਰਵਾਉਣਾ ਪਿਆ। ਉਸ ਨੇ ਕਿਹਾ ਕਿ ਉਸ ਨੂੰ ਗਰਭਪਾਤ ਕਰਵਾਉਣਾ ਪਿਆ ਕਿਉਂਕਿ ਬਾਬਰ ਇਸ ਬੱਚੇ ਨੂੰ ਸਵੀਕਾਰ ਨਹੀਂ ਕਰ ਰਿਹਾ ਸੀ।

The post ਪਾਕਿਸਤਾਨੀ ਕਪਤਾਨ ਬਾਬਰ ਦੀ ਗਰਲਫ੍ਰੈਂਡ ਨੇ ਕੁਰਾਨ ਦੀ ਕਸਮ ਖਾ ਕੀਤਾ ਵੱਡਾ ਖੁਲਾਸਾ appeared first on Daily Post Punjabi.

Source link

Leave a Reply

Your email address will not be published. Required fields are marked *