ਕੈਪਟਨ ਦਾ ਕਾਂਗਰਸੀ ਮੰਤਰੀ ਤੇ MLAs ਨੂੰ ਲੈ ਕੇ ਵੱਡਾ ਖੁਲਾਸਾ, ਬੋਲੇ- ‘ਸਿੱਧੂ ਤਾਂ ਪਾਕਿਸਤਾਨੀ ਪ੍ਰਸਤ ਐ’

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਮੰਗਲਵਾਰ ਨੂੰ ਲਾਂਚ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ‘ਤੇ ਵੱਡੇ ਇਲਾਜ਼ਾਮ ਲਾਏ ਹਨ ਅਤੇ ਸਿੱਧੂ ਨੂੰ ਪਾਕਿਸਤਾਨੀ ਪ੍ਰਸਤ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਨੇ ਤਾਂ ਮੇਰੀ ਉਮਰ ਤੱਕ ਦਾ ਲਿਹਾਜ ਨਹੀਂ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਈ ਮੰਤਰੀ ਤੇ ਵਿਧਾਇਕ ਰੇਤ ਮਾਫੀਆ ਨਾਲ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਵਿੱਚ ਵੀ ਕਈ ਮੰਤਰੀ ਇਸ ਕਾਰੋਬਾਰ ਵਿੱਚ ਸਨ ਪਰ ਪਾਰਟੀ ਨੂੰ ਦੇਖਦੇ ਹੋਏ ਮੈਂ ਕਾਰਵਾਈ ਨਹੀਂ ਕੀਤੀ ਸੀ।ਕੈਪਟਨ ਨੇ ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੇਰੇ ਵਿਰੋਧ ਦੇ ਬਾਵਜੂਦ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਮੇਰੇ ਖਿਲਾਫ ਅੱਧੀ ਰਾਤ ਨੂੰ ਸਾਜ਼ਿਸ ਰਚੀ ਗਈ ਸੀ।

The post ਕੈਪਟਨ ਦਾ ਕਾਂਗਰਸੀ ਮੰਤਰੀ ਤੇ MLAs ਨੂੰ ਲੈ ਕੇ ਵੱਡਾ ਖੁਲਾਸਾ, ਬੋਲੇ- ‘ਸਿੱਧੂ ਤਾਂ ਪਾਕਿਸਤਾਨੀ ਪ੍ਰਸਤ ਐ’ appeared first on Daily Post Punjabi.

Source link

Leave a Reply

Your email address will not be published. Required fields are marked *