ਪੰਜਾਬ-ਹਰਿਆਣਾ ਦੇ ਮੁੱਠੀ ਭਰ ਅਮੀਰ ਕਿਸਾਨਾਂ ਨੂੰ ਛੱਡ ਕੇ ਪੂਰੇ ਦੇਸ਼ ਨੂੰ ਸਵੀਕਾਰ ਨੇ ਖੇਤੀ ਕਾਨੂੰਨ : ‘ਮੋਦੀ’

ਕਿਸਾਨ ਅੰਦੋਲਨ ਵਿਚਕਾਰ ਭਾਜਪਾ ਨੇਤਾ ਤੇ ਰਾਜ ਸਭਾ ਸਾਂਸਦ ਸੁਸ਼ੀਲ ਕੁਮਾਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਮੋਦੀ ਸਰਕਾਰ ਦੇ ਸਮਰਥਨ ਵਿਚ ਆਵਾਜ਼ ਬੁਲੰਦ ਕਰਦਿਆਂ ਟਵੀਟ ਕੀਤਾ ਤੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਤੇ ਵਿਚੌਲੀਆਂ ਤੋਂ ਆਜ਼ਾਦੀ ਦਿਵਾਉਣ ਵਾਲੇ ਖੇਤੀ ਕਾਨੂੰਨ ਪੰਜਾਬ ਹਰਿਆਣਾ ਦੇ ਮੁੱਠੀ ਭਰ ਅਮੀਰ ਕਿਸਾਨਾਂ ਨੂੰ ਛੱਡ ਕੇ ਪੂਰੇ ਦੇਸ਼ ਨੂੰ ਮਨਜ਼ੂਰ ਹਨ ਪਰ ਕਾਂਗਰਸ, ਰਾਜਦ ਤੇ ਹੋਰ ਸਹਿਯੋਗੀ ਦਲ ਕਥਿਤ ਕਿਸਾਨ ਅੰਦੋਲਨ ਦੀ ਪਿੱਠ ‘ਤੇ ਹੱਥ ਰੱਖ ਕੇ ਪ੍ਰਧਾਨ ਮੰਤਰੀ ਮੋਦੀ ਦੀ ਕਿਸਾਨ ਹਿਤੈਸ਼ੀ ਸਰਕਾਰ ਨੂੰ ਬਦਨਾਮ ਕਰਨ ਵਿਚ ਲੱਗੇ ਰਹੇ।

ਇਨ੍ਹਾਂ ਲੋਕਾਂ ਨੇ ਐੱਮ.ਐੱਸ. ਪੀ. ਬੰਦ ਹੋਣ ਦੀ ਅਫਵਾਹ ਫੈਲਾਈ ਜਦੋਂ ਕਿ ਸਰਕਾਰ ਨੇ ਕਣਕ, ਝੋਨੇ, ਸਰ੍ਹੋਂ ਸਣੇ ਅੱਧਾ ਦਰਜਨ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ 40 ਤੋਂ 65 ਫੀਸਦੀ ਤੱਕ ਵਧਾਇਆ। ਇਸ ਸਾਲ ਵਧੇ ਹੋਏ ਸਮਰਥਨ ਮੁੱਲ ‘ਤੇ ਕਣਕ ਦੀ ਰਿਕਾਰਡ ਖਰੀਦ ਹੋਈ ਤੇ ਇਸ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਹੋਇਆ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰਦਿਆਂ ਲਗਭਗ ਸਾਲ ਹੋ ਗਿਆ ਹੈ ਤੇ ਅਜੇ ਵੀ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋਏ ਹਨ।

The post ਪੰਜਾਬ-ਹਰਿਆਣਾ ਦੇ ਮੁੱਠੀ ਭਰ ਅਮੀਰ ਕਿਸਾਨਾਂ ਨੂੰ ਛੱਡ ਕੇ ਪੂਰੇ ਦੇਸ਼ ਨੂੰ ਸਵੀਕਾਰ ਨੇ ਖੇਤੀ ਕਾਨੂੰਨ : ‘ਮੋਦੀ’ appeared first on Daily Post Punjabi.



Source link

Leave a Reply

Your email address will not be published. Required fields are marked *