ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਨੇ ਬਿਕਨੀ ‘ਚ ਪਾਈਆਂ ਤਸਵੀਰਾਂ, ਕੋਹਲੀ ਨੇ ਕੀਤਾ ਇਹ ਕੁਮੈਂਟ

ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਨੇ ਹੁਣੇ ਜਿਹੇ ਬਿਕਨੀ ਵਿਚ ਸਵੀਮਿੰਗ ਪੂਲ ਵਿਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ‘ਤੇ ਕੋਹਲੀ ਨੇ ਰੋਮਾਂਟਿਕ ਕਮੈਂਟ ਕੀਤਾ ਹੈ।

ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੋਂ ਹਰੇ ਰੰਗ ਦੀ ਬਿਕਨੀ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਦੋਵੇਂ ਫੋਟੋਆਂ ਵਿਚ ਅਨੁਸ਼ਕਾ ਸ਼ਰਮਾ ਸਵੀਮਿੰਗ ਪੂਲ ਵਿਚ ਨਜ਼ਰ ਆ ਰਹੀ ਹੈ। ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕਰਦੇ ਹੋਏ ਦਿਲ ਦਾ ਇਮੋਜੀ ਬਣਾਇਆ ਹੈ।

ਅਨੁਸ਼ਕਾ ਹਰੇ ਰੰਗ ਦੀ ਬਿਕਨੀ ਵਿਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਇਸ ਲਈ ਜ਼ਾਹਿਰ ਜਿਹੀ ਗੱਲ ਹੈ ਕਿ ਵਿਰਾਟ ਕੋਹਲੀ ਖੁਦ ਨੂੰ ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕਰਨ ਤੋਂ ਰੋਕ ਨਹੀਂ ਸਕੇ ਹਨ। ICC ਟੀ-20 ਵਰਲਡ ਕੱਪ 2021 ਵਿਚ ਸੈਮੀਫਾਈਨਲ ਤੋਂ ਪਹਿਲਾਂ ਹੀ ਟੀਮ ਇੰਡੀਆ ਵਾਪਸ ਪਰਤ ਆਈ ਸੀ। ਇਸ ਲਈ ਕੁਝ ਦਿਨ ਪਹਿਲਾਂ ਹੀ ਵਿਰਾਟ ਕੋਹਲੀ ਅਨੁਸ਼ਕਾ ਤੇ ਬੇਟੀ ਵਾਮਿਕਾ ਨਾਲ ਮੁੰਬਈ ਪਰਤ ਆਏ ਹਨ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਵਿਰਾਟ ਕੋਹਲੀ ਇਸ ਸਾਲ ਦੀ ਸ਼ੁਰੂਆਤ ਵਿਚ ਜਨਵਰੀ ਤੋਂ ਹੀ ਵਿਦੇਸ਼ੀ ਦੌਰਿਆਂ ‘ਤੇ ਹਨ। ਵਰਲਡ ਕੱਪ 2021 ਤੱਕ ਵੀ ਵਿਰਾਟ ਦਾ ਪਰਿਵਾਰ ਉਨ੍ਹਾਂ ਨਾਲ ਹੀ ਰਿਹਾ। ਵਿਦੇਸ਼ੀ ਦੌਰਿਆਂ, ਆਈ. ਪੀ. ਐੱਲ-2021 ਅਤੇ ਵਰਲਡ ਕੱਪ 2021 ਦੌਰਾਨ ਵਿਰਾਟ ਤੇ ਅਨੁਸ਼ਕਾ ਅਕਸਰ ਆਪਣੀ ਬੇਟੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹੇ ਹਨ।

ਵਿਰਾਟ ਕੋਹਲੀ ਨੇ ਟੀ-20 ਵਰਲਡ ਕੱਪ ਤੋਂ ਪਹਿਲਾਂ ਹੀ ਟੀ-20 ਇੰਟਰਨੈਸ਼ਨਲ ਕਪਤਾਨੀ ਛੱਡਣ ਦਾ ਐਲਾਨ ਕਰ ਦਿਤਾ ਸੀ। ਉਨ੍ਹਾਂ ਨੇ ਵਰਕਲੋਡ ਕਾਰਨ ਅਜਿਹਾ ਫੈਸਲਾ ਲਿਆਸੀ। ਵਿਰਾਟ ਕੋਹਲੀ ਦੀ ਜਗ੍ਹਾ ਹੁਣ ਰੋਹਿਤ ਸ਼ਰਮਾ ਨੂੰ ਭਾਰਤੀ ਟੀ-20 ਟੀਮ ਦੀ ਕਪਤਾਨੀ ਸੌਂਪੀ ਗਈ ਹੈ।

The post ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਨੇ ਬਿਕਨੀ ‘ਚ ਪਾਈਆਂ ਤਸਵੀਰਾਂ, ਕੋਹਲੀ ਨੇ ਕੀਤਾ ਇਹ ਕੁਮੈਂਟ appeared first on Daily Post Punjabi.

Source link

Leave a Reply

Your email address will not be published. Required fields are marked *