ਬੈਂਕ ਤੋਂ ਲੋਨ ਲੈ ਕਿਸ਼ਤ ਚੁਕਾ ਰਹੇ ਲੋਕਾਂ ਦੀ ਜੇਬ ਹੋਵੇਗੀ ਢਿੱਲੀ, RBI ਦੇਣ ਵਾਲਾ ਹੈ ਇਹ ਜ਼ੋਰ ਦਾ ਝਟਕਾ

ਪਿਛਲੇ ਸਾਲ ਦੀ ਕੋਰੋਨਾ ਮਹਾਮਾਰੀ ਤੋਂ ਦੇਸ਼ ਦੀ ਅਰਥਵਿਵਸਥਾ ਉਭਰ ਰਹੀ ਹੈ ਅਤੇ ਇਸ ਦੌਰਾਨ ਆਰ. ਬੀ. ਆਈ. ਨੇ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ ਵਿੱਚ ਕਟੌਤੀ ਦਾ ਜੋ ਕਦਮ ਚੁੱਕਿਆ ਸੀ ਹੁਣ ਉਸ ਨੂੰ ਵਾਪਸ ਲਿਆ ਜਾ ਸਕਦਾ ਹੈ। ਇਸ ਮਤਲਬ ਹੈ ਕਿ ਕਰਜ਼ ਦਰਾਂ ਵਿੱਚ ਜਲਦ ਹੀ ਵਾਧਾ ਹੋਣ ਜਾ ਰਿਹਾ ਹੈ।

ਮਾਰਗਨ ਸਟੈਨਲੀ ਦੀ ਰਿਪੋਰਟ ਅਨੁਸਾਰ, ਆਰ. ਬੀ. ਆਈ. ਅਗਲੇ ਸਾਲ ਦੇ ਸ਼ੁਰੂ ਵਿੱਚ ਰੇਪੋ ਰੇਟ ਵਧਾ ਸਕਦਾ ਹੈ। ਇਹ ਉਹ ਦਰ ਹੈ ਜਿਸ ‘ਤੇ ਬੈਂਕ ਰੋਜ਼ਾਨਾ ਫੰਡ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਰ. ਬੀ. ਆਈ. ਤੋਂ ਉਧਾਰ ਲੈਂਦੇ ਹਨ। ਇਸ ਸਮੇਂ ਰੇਪੋ ਰੇਟ 4 ਫ਼ੀਸਦੀ ਹੈ। ਇਸ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਬੈਂਕ ਨੂੰ ਕਰਜ਼ ਦੀਆਂ ਦਰਾਂ ਵਿੱਚ ਵਾਧਾ ਕਰਨਾ ਪਵੇਗਾ। ਇਸ ਨਾਲ ਸਿੱਧਾ ਉਨ੍ਹਾਂ ਲੋਕਾਂ ਦੀ ਕਿਸ਼ਤ ‘ਤੇ ਅਸਰ ਹੋਵੇਗਾ, ਜਿਨ੍ਹਾਂ ਨੇ ਫਲੋਟਿੰਗ ਰੇਟ ‘ਤੇ ਕਰਜ਼ ਲਿਆ ਹੈ। ਹਾਲਾਂਕਿ, ਕਿਸ਼ਤ ਦੀ ਰਕਮ ਵਿੱਚ ਵੱਡਾ ਵਾਧਾ ਨਹੀਂ ਹੋਵੇਗਾ ਪਰ ਬੈਂਕ ਕਰਜ਼ ਮਹਿੰਗੇ ਹੋਣ ਦੀ ਸ਼ੁਰੂਆਤ ਹੋ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਮਾਰਗਨ ਸਟੈਨਲੀ ਅਰਥਸ਼ਾਸਤਰੀ ਉਪਾਸਨਾ ਚਾਚਰਾ ਅਤੇ ਬਾਨੀ ਗੰਭੀਰ ਨੇ ਕਿਹਾ ਕਿ 2022 ਵਿੱਚ ਮਹਿੰਗਾਈ ਦਰ 5 ਫ਼ੀਸਦੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ, ਜੋ ਆਰ. ਬੀ. ਆਈ. ਦੇ 6 ਫ਼ੀਸਦੀ ਕੰਟਰੋਲ ਟੀਚੇ ਵਿਚਕਾਰ ਹੈ। ਉਨ੍ਹਾਂ ਮੁਤਾਬਕ, ਆਰ. ਬੀ. ਆਈ. ਦਸੰਬਰ 2021 ਤੋਂ ਮੁਦਰਾ ਨੀਤੀ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਸਕਦਾ ਹੈ ਅਤੇ ਰੇਪੋ ਰੇਟ ਵਿੱਚ ਫਰਵਰੀ 2022 ਵਿੱਚ ਪਹਿਲਾ ਵਾਧਾ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਆਰ. ਬੀ. ਆਈ. ਨੇ ਕੋਰੋਨਾ ਮਹਾਮਾਰੀ ਦੌਰਾਨ ਰੇਪੋ ਰੇਟ ਨੂੰ ਘਟਾ ਕੇ 4 ਫ਼ੀਸਦੀ ਤੱਕ ਲੈ ਆਂਦਾ ਸੀ। ਮਾਰਚ 2020 ਵਿੱਚ ਇਸ ਵਿੱਚ 0.75 ਫ਼ੀਸਦੀ ਅਤੇ ਮਈ 2020 ਵਿੱਚ 0.4 ਫ਼ੀਸਦੀ ਦੀ ਕਟੌਤੀ ਕੀਤੀ ਗਈ ਸੀ। ਇਸ ਦਾ ਮਕਸਦ ਕਰਜ਼ ਦਰਾਂ ਨੂੰ ਸਸਤਾ ਕਰਨਾ ਸੀ ਤਾਂ ਜੋ ਅਰਥਵਿਵਸਥਾ ਵਿੱਚ ਖ਼ਪਤ ਨੂੰ ਵਧਾਇਆ ਜਾ ਸਕੇ।

The post ਬੈਂਕ ਤੋਂ ਲੋਨ ਲੈ ਕਿਸ਼ਤ ਚੁਕਾ ਰਹੇ ਲੋਕਾਂ ਦੀ ਜੇਬ ਹੋਵੇਗੀ ਢਿੱਲੀ, RBI ਦੇਣ ਵਾਲਾ ਹੈ ਇਹ ਜ਼ੋਰ ਦਾ ਝਟਕਾ appeared first on Daily Post Punjabi.

Source link

Leave a Reply

Your email address will not be published. Required fields are marked *