ਭਲਕੇ ਮੋਗਾ ਪਹੁੰਚ ਰਹੇ ਕੇਜਰੀਵਾਲ ਇਸ ਵਾਰ ਔਰਤਾਂ ਲਈ ਕਰਨਗੇ ਵੱਡਾ ਐਲਾਨ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਆਮ ਆਦਮੀ ਪਾਰਟੀ ਦੇ ਕਨਵੀਰਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਮੁੜ ਚੋਣ ਪ੍ਰਚਾਰ ਲਈ ਪੰਜਾਬ ਵਿੱਚ ਆਪਣੇ ਤੂਫਾਨੀ ਦੌਰੇ ‘ਤੇ ਪਹੁੰਚ ਰਹੇ ਹਨ। ਇਸ ਵਾਰ ਕੇਜਰੀਵਾਲ ਮੋਗਾ ਵਿੱਚ ਔਰਤਾਂ ਲਈ ਇੱਕ ਵੱਡਾ ਐਲਾਨ ਕਰ ਸਕਦੇ ਹਨ।

Kejriwal will make a big

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਪਣੇ ਪੰਜਾਬ ਦੌਰੇ ਦੌਰਾਨ ਦੋ ਗਾਰੰਟੀਆਂ ਦੇ ਚੁੱਕੇ ਹਨ। ਹੁਣ ਤੀਜੀ ਗਾਰੰਟੀ ਦੇਣ ਲਈ ਭਲਕੇ ਮੋਗਾ ਪਹੁੰਚ ਰਹੇ ਹਨ, ਜੋਕਿ ਔਰਤਾਂ ਨੂੰ ਲੈ ਕੇ ਹੋਵੇਗੀ, ਜਿਸ ਦਾ ਐਲਾਨ ਮੋਗਾ ਵਿੱਚ ਕੇਜਰੀਵਾਲ ਭਲਕੇ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

ਪਾਰਟੀ ਦੀ ਇੱਕ ਮਹਿਲਾ ਆਗੂ ਨੇ ਦੱਸਿਆ ਕਿ ਇਸ ਵਾਰ ਕੇਜਰੀਵਾਲ ਔਰਤਾਂ ਨੂੰ ਲੈ ਕੇ ਵੱਡਾ ਐਲਾਨ ਕਰਨਗੇ, ਜਿਸ ਦੇ ਚੱਲਦਿਆਂ ਪੂਰੇ ਸੂਬੇ ਦੇ ਮਹਿਲਾ ਵਿੰਗ ਦੀਆਂ ਔਰਤਾਂ ਨੂੰ ਇਥੇ ਸੱਦਾ ਦਿੱਤਾ ਗਿਆ ਹੈ। ਕੇਜਰੀਵਾਲ ਪੰਜਾਬ ਵਿੱਚ ਦੋ ਦਿਨਾਂ ਦੀ ਫੇਰੀ ‘ਤੇ ਹਨ। ਉਨ੍ਹਾਂ ਦੀ ਫਲਾਈਟ ਰਾਹੀਂ ਭਲਕੇ 11.30 ਵਜੇ ਦੇ ਕਰੀਬ ਅੰਮ੍ਰਿਤਸਰ ਤੇ ਇੱਕ ਵਜੇ ਦੇ ਕਰੀਬ ਮੋਗਾ ਵਿਖੇ ਪਹੁੰਚ ਜਾਣਗੇ।

ਇਹ ਵੀ ਪੜ੍ਹੋ : ਸਚਿਨ ਪਾਇਲਟ ਨੂੰ CM ਚਿਹਰੇ ਵਜੋਂ ਉਤਾਰ ਸਕਦੀ ਹੈ ਕਾਂਗਰਸ, ਪਾਰਟੀ ‘ਚ ਗੁੱਟਬਾਜ਼ੀ ਖ਼ਤਮ ਕਰਨ ਦੀ ਕੋਸ਼ਿਸ਼

ਦੱਸਣਯੋਗ ਹੈ ਕਿ ਕੇਜਰੀਵਾਲ ਨੇ ਪੰਜਾਬ ਵਿੱਚ ਪਹਿਲਾਂ ਦੋ ਗਾਰੰਟੀਆਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਪਹਿਲੀ ਗਾਰੰਟੀ 300 ਯੂਨਿਟ ਤੱਕ ਮੁਫਤ ਬਿਜਲੀ ਤੇ ਬਕਾਇਆ ਬਿੱਲ ਮਾਫ ਕਰਨ ਦੀ ਹੈ। ਦੂਜੀ ਗਾਰੰਟੀ ਵਿੱਚ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਦੀ ਗੱਲ ਕਹੀ ਸੀ, ਜਿਸ ਵਿੱਚ ਹੈਲਥ ਕਾਰਡ ਰਾਹੀਂ ਲੋਕਾਂ ਦਾ ਇਲਾਜ ਹੋਵੇਗਾ ਅਤੇ ਸੂਬੇ ਵਿੱਚ 16 ਹਜ਼ਾਰ ਹਸਪਤਾਲ ਖੋਲ੍ਹੇ ਜਾਣਗੇ।

Source link

Leave a Reply

Your email address will not be published. Required fields are marked *