ਸਿੱਧੂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਇਲਜ਼ਾਮ, ਬੋਲੇ- ‘ਹੋ ਰਹੀ ਹੈ ਇਹ ਵੱਡੀ ਗੁੱਝੀ ਸਾਜ਼ਿਸ਼’

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਿਸਾਨ ਚਿੰਤਤ ਹਨ, ਉੱਥੇ ਹੀ ਇਸ ਨੂੰ ਲੈ ਕੇ ਸਿਆਸਤ ਵੀ ਸਰਗਰਮ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਐਲਾਨ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਇੱਕ ਗੁੰਝੀ ਸਾਜ਼ਿਸ਼ ਹੈ, ਜੋ ਕਿ ਅਜੇ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਇਹ ਹੋਰ ਗੁਪਤ ਅਤੇ ਖ਼ਤਰਨਾਕ ਹੋਵੇਗੀ।

Navjot sidhu warns on farm laws

ਨਵਜੋਤ ਸਿੰਘ ਸਿੱੱਧੂ ਨੇ ਖੇਤੀ ਕਾਨੂੰਨਾਂ ਸਬੰਧੀ ਚੇਤਾਉਂਦਿਆਂ ਕਿਹਾ ਕਿ ਭਾਵੇਂ ਅੱਜ ਅਸੀਂ ਕੇਂਦਰ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸੀ ਦੇ ਐਲਾਨਾਂ ‘ਤੇ ਖੁਸ਼ੀ ਮਨਾ ਰਹੇ ਹਾਂ, ਪਰ ਸਾਡਾ ਅਸਲ ਕੰਮ ਅਜੇ ਸਿਰਫ਼ ਸ਼ੁਰੂ ਹੀ ਹੋਇਆ ਹੈ ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ‘ਤੇ BJP ਸਾਂਸਦ ਸਾਕਸ਼ੀ ਮਹਾਰਾਜ ਦਾ ਵੱਡਾ ਬਿਆਨ, ਕਿਹਾ-“ਬਿੱਲ ਬਣਦੇ ਤੇ ਵਿਗੜਦੇ ਰਹਿੰਦੇ ਹਨ, ਵਾਪਸ ਆ ਜਾਣਗੇ”

ਦੱਸ ਦੇਈਏ ਕਿ ਇਸ ਸਬੰਧੀ ਸਿੱਧੂ ਵੱਲੋਂ ਟਵਿੱਟਰ ‘ਤੇ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਤੋਂ ਬਿਨ੍ਹਾਂ ਕੇਂਦਰ ਦੀ MSP, ਗਰੀਬਾਂ ਲਈ ਭੋਜਨ ਸੁਰੱਖਿਆ, ਸਰਕਾਰੀ ਖਰੀਦ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦੀ ਗੁੱਝੀ ਸਾਜਿਸ਼ ਜਾਰੀ ਰਹੇਗੀ ਅਤੇ ਇਹ ਹੁਣ ਗੁਪਤ ਅਤੇ ਹੋਰ ਖਤਰਨਾਕ ਹੋਵੇਗੀ। ਇਸ ਤੋਂ ਇਲਾਵਾ ਸਿੱਧੂ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਕਬਜ਼ੇ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਇਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Source link

Leave a Reply

Your email address will not be published. Required fields are marked *