ਕਿਸਾਨ ਅੰਦੋਲਨ: ਗਣਤੰਤਰ ਦਿਵਸ ਮੌਕੇ ਟ੍ਰੈਕਟਰ ਪਰੇਡ ਦੀ ਅਗਵਾਈ ਕਰਨਗੀਆਂ ਮਹਿਲਾਵਾਂ, ਤਿਆਰੀਆਂ ਜ਼ੋਰਾਂ ‘ਤੇ

BKU trains women: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 41ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਸਰਦੀ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਇਸੇ ਵਿਚਾਲੇ ਗਣਤੰਤਰ ਦਿਵਸ ਦੇ ਮੌਕੇ ‘ਤੇ ਕਿਸਾਨਾਂ ਨੇ ਲਾਲ ਕਿਲ੍ਹੇ ਅਤੇ ਰਾਜਪਥ ‘ਤੇ ਪਹੁੰਚ ਕੇ ਅਤੇ ਇੱਕ ਟਰੈਕਟਰ ਰੈਲੀ ਕੱਢਣ ਦੀ ਯੋਜਨਾ ਬਣਾਈ ਹੈ। ਇਸ ਟਰੈਕਟਰ ਰੈਲੀ ਦੀ ਅਗਵਾਈ ਕਰਨ ਲਈ ਮਹਿਲਾਵਾਂ ਨੇ ਤਿਆਰੀ ਕਰ ਲਈ ਹੈ । ਮਹਿਲਾਵਾਂ ਕਿਵੇਂ ਕਮਾਂਡ ਸੰਭਾਲਣਗੀਆਂ ਇਸਦੀ ਰਿਹਰਸਲ ਵੀ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ ।

BKU trains women

ਇਸ ਮਾਮਲੇ ਵਿੱਚ ਟਿਕਰੀ ਬਾਰਡਰ ‘ਤੇ ਡਟੇ ਕਿਸਾਨਾਂ ਅਨੁਸਾਰ ਗਣਤੰਤਰ ਦਿਵਸ ਦੀ ਇਸ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਲਈ ਹਰਿਆਣਾ ਦੇ ਹਜ਼ਾਰਾਂ ਕਿਸਾਨ ਤਿਆਰ ਹਨ। ਟਿਕਰੀ, ਸਿੰਘੂ ਅਤੇ ਗਾਜੀਪੁਰ ਬਾਰਡਰਾਂ ‘ਤੇ ਹਜ਼ਾਰਾਂ ਟਰੈਕਟਰ ਪਹਿਲਾਂ ਹੀ ਮੌਜੂਦ ਹਨ। ਪਰ ਇਸ ਰੈਲੀ ਵਿੱਚ ਹਜ਼ਾਰਾਂ ਹੋਰ ਟਰੈਕਟਰ ਵੀ ਸ਼ਾਮਿਲ ਕੀਤੇ ਜਾਣਗੇ । ਇਸ ਟਰੈਕਟਰ ਰੈਲੀ ਦੀ ਅਗਵਾਈ ਕਰਨ ਲਈ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦੀਆਂ ਦੋ ਤੋਂ ਢਾਈ ਸੌ ਮਹਿਲਾਵਾਂ ਸਿਖਲਾਈ ਲੈ ਰਹੀਆਂ ਹਨ।

BKU trains women
BKU trains women

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਅਧਿਕਾਰੀ ਰਾਮਰਾਜੀ ਧੂਲ ਨੇ ਦੱਸਿਆ ਕਿ ਜੀਂਦ ਤੋਂ ਲਗਭਗ 260 ਮਹਿਲਾਵਾਂ ਟਰੈਕਟਰ ਰੈਲੀ ਦੀ ਅਗਵਾਈ ਕਰਨ ਲਈ ਸਿਖਲਾਈ ਲੈ ਰਹੀਆਂ ਹਨ । ਉਨ੍ਹਾਂ ਕਿਹਾ ਕਿ ਟਰੈਕਟਰ ਰੈਲੀ ਵਿੱਚ ਲੱਖਾਂ ਟਰੈਕਟਰ ਸ਼ਾਮਿਲ ਹੋਣਗੇ। ਜਿਨ੍ਹਾਂ ਵਿੱਚੋਂ 20 ਹਜ਼ਾਰ ਦੇ ਕਰੀਬ ਟਰੈਕਟਰਾਂ ‘ਤੇ ਮਹਿਲਾਵਾਂ ਸਵਾਰ ਹੋਣਗੀਆਂ ।

BKU trains women

ਦੱਸ ਦੇਈਏ ਕਿ ਮਹਿਲਾ ਟਰੈਕਟਰ ਅੱਗੇ ਹੋਣਗੇ, ਜਿਸ ਦੇ ਪਿੱਛੇ ਬਾਕੀ ਟਰੈਕਟਰ ਚੱਲਣਗੇ । ਟਿਕਰੀ ਬਾਰਡਰ ‘ਤੇ ਰੋਜ਼ਾਨਾ ਮਹਿਲਾਵਾਂ ਦੀ ਰਿਹਰਸਲ ਵੀ ਹੋ ਰਹੀ ਹੈ। ਹਰ ਰੋਜ ਮਹਿਲਾਵਾਂ ਦਿੱਲੀ-ਹਰਿਆਣਾ ਬਾਰਡਰ ਨਾਲ ਲੱਗਦੇ ਪਿੰਡਾਂ ਵਿੱਚ ਟਰੈਕਟਰ ‘ਤੇ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਲਗਾ ਕੇ ਰੈਲੀ ਦਾ ਅਭਿਆਸ ਕਰ ਰਹੀਆਂ ਹਨ।

ਇਹ ਵੀ ਦੇਖੋ: KFC ‘ਤੇ ਦੇਖੋ ਕਿਸਾਨੀ ਤੇ ਸੂਰਵੀਰ ਜੋਧਿਆਂ ਦਾ ਰੰਗ, ਇਹ ਤਸਵੀਰਾਂ ਦੇਖ ਕੇ ਦਿਲ ਗਦ-ਗਦ ਹੋ ਉੱਠੇਗਾ

Source link

Leave a Reply

Your email address will not be published. Required fields are marked *