ਕਿਸਾਨਾਂ ਦਾ ਟ੍ਰੈਕਟਰ ਮਾਰਚ ਅੱਜ, ਕਿਸਾਨ ਜੱਥੇਬੰਦੀਆਂ ਨੇ ਕਿਹਾ- 26 ਜਨਵਰੀ ਨੂੰ ਹੋਣ ਵਾਲੀ ਰੈਲੀ ਦਾ ਟ੍ਰੇਲਰ

Farmers tractor march: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 43ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਜਦਕਿ ਸਰਕਾਰ ਕਿਸਾਨਾਂ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਲਾਭ ਗਿਣਾ ਰਹੀ ਹੈ, ਕਿਸਾਨ ਸੰਗਠਨ ਕਾਨੂੰਨਾਂ ਨੂੰ ਵਾਪਿਸ ਲੈਣ ‘ਤੇ ਅੜੇ ਹੋਏ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਸਰਦੀ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਇਸੇ ਵਿਚਾਲੇ ਅੱਜ ਕਿਸਾਨਾਂ ਵੱਲੋਂ ਦਿੱਲੀ ਘੇਰਨ ਦੀ ਤਿਆਰੀ ਕੀਤੀ ਗਈ ਹੈ। ਅੱਜ ਕਿਸਾਨਾਂ ਵੱਲੋਂ ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਟਰੈਕਟਰ ਰੈਲੀ ਕਰ ਕੇ ਸਰਕਾਰ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਵੇਗਾ।  ਟਰੈਕਟਰ ਮਾਰਚ ਦੇ ਲਈ ਕਿਸਾਨਾਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।

Farmers tractor march

ਦਰਅਸਲ, ਇਸ ਟਰੈਕਟਰ ਰੈਲੀ ਦੌਰਾਨ ਅੱਜ ਸਵੇਰੇ 11 ਵਜੇ ਚਾਰ ਜੱਥੇ ਇੱਕੋ ਸਮੇਂ ਵੱਖ-ਵੱਖ ਥਾਵਾਂ ਤੋਂ ਰਵਾਨਾ ਹੋਣਗੇ। ਇਸ ਵਿੱਚ ਪਹਿਲਾ ਜੱਥਾ ਪਹਿਲਾ ਸਿੰਘੂ ਬਾਰਡਰ ਤੋਂ ਟਿਕਰੀ ਬਾਰਡਰ ਵੱਲ ਜਾਵੇਗਾ। ਇਸ ਜੱਥੇ ਦੀ ਸ਼ੁਰੂਆਤ ਕੁੰਡਲੀ ਦੇ ਕੇਐਮਪੀ ਦੇ ਐਂਟਰੀ ਪੁਆਇੰਟ ਤੋਂ ਹੋਵੇਗੀ। ਦੂਜਾ ਜੱਥਾ ਟਿਕਰੀ ਵੱਲੋਂ ਕੁੰਡਲੀ ਬਾਰਡਰ ਵੱਲ ਜਾਵੇਗਾ, ਜਿਸਦੀ ਸ਼ੁਰੂਆਤ ਸਾਂਪਲਾ ਦੇ ਕੇਐੱਮਪੀ ਦਾ ਐਂਟਰੀ ਪੁਆਇੰਟ ਹੋਵੇਗਾ। ਪਹਿਲਾ ਅਤੇ ਦੂਜਾ ਜੱਥਾ ਸਾਂਪਲਾ ਤੇ ਕੁੰਡਲੀ ਦੇ ਮਿਡ ਪੁਆਇੰਟ ਨੂੰ ਛੂਹ ਕੇ ਵਾਪਿਸ ਆਪਣੇ ਸ਼ੁਰੂਆਤੀ ਪੁਆਇੰਟ ‘ਤੇ ਪਹੁੰਚ ਜਾਣਗੇ।

Farmers tractor march
Farmers tractor march

ਇਸ ਤੋਂ ਬਾਅਦ ਤੀਸਰਾ ਜੱਥਾ ਗਾਜੀਪੁਰ ਤੋਂ ਪਲਵਲ ਵੱਲ ਜਾਵੇਗਾ, ਜਿਸਦੀ ਸ਼ੁਰੂਆਤ ਡਾਸਨਾ ਵਿੱਚ ਕੇਐਮਪੀ ਦੇ ਐਂਟਰੀ ਪੁਆਇੰਟ ‘ਤੇ ਹੋਵੇਗੀ । ਚੌਥਾ ਜੱਥਾ ਰਿਵਾਸਨ ਤੋਂ ਪਲਵਲ ਵੱਲ ਵਧੇਗਾ, ਜਿਸਦੀ ਸ਼ੁਰੂਆਤ ਰਿਵਾਸਨ ਦੇ ਕੇਐਮਪੀ ਐਂਟਰੀ ਪੁਆਇੰਟ ਤੋਂ ਹੋਵੇਗੀ। ਇਹ ਦੋਵੇਂ ਜੱਥੇ ਪਲਵਲ ਤੋਂ ਆਪਣੇ ਰਵਾਨਗੀ ਬਿੰਦੂ ‘ਤੇ ਵਾਪਸ ਆਉਣਗੇ। ਇਸ ਤੋਂ ਬਾਅਦ ਪੰਜਵਾਂ ਜੱਥਾ ਢਾਸਾ ਬਾਰਡਰ ਤੋਂ ਮਾਨੇਸਰ ਵੱਲ ਜਾਵੇਗਾ ਅਤੇ ਫਿਰ ਆਪਣੇ ਸ਼ੁਰੂਆਤੀ ਬਿੰਦੂ ‘ਤੇ ਵਾਪਸ ਆ ਜਾਵੇਗਾ। ਉੱਥੇ ਹੀ ਕਿਸਾਨ ਜੱਥੇਬੰਦੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅੱਜ ਦੀ ਟਰੈਕਟਰ ਰੈਲੀ 26 ਜਨਵਰੀ ਨੂੰ ਹੋਣ ਵਾਲੀ ਰੈਲੀ ਦਾ ਟ੍ਰੇਲਰ ਹੋਵੇਗਾ ।

Farmers tractor march
Farmers tractor march

ਜ਼ਿਕਰਯੋਗ ਹੈ ਕਿ ਅੱਜ ਹੋਣ ਵਾਲੀ ਟਰੈਕਟਰ ਰੈਲੀ ਦੇ ਮੱਦੇਨਜ਼ਰ ਪੁਲਿਸ ਵੱਲੋਂ ਜ਼ਬਰਦਸਤ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਅਤੇ ਗਾਜ਼ੀਆਬਾਦ ਦੀ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਐਕਸਪ੍ਰੈਸਵੇਅ ਦੀ ਆਵਾਜਾਈ ਨੂੰ ਮੋੜ ਦਿੱਤਾ ਹੈ। ਹਰਿਆਣਾ ਤੋਂ ਆਉਣ ਵਾਲੀਆਂ ਗੱਡੀਆਂ ਕਰਨਾਲ ਅਤੇ ਪਾਣੀਪਤ ਵੱਲ ਡਾਇਵਰਟ ਕੀਤੀਆਂ ਜਾਣਗੀਆਂ।

Farmers tractor march

ਦੱਸ ਦੇਈਏ ਕਿ 8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਦਾ 9ਵਾਂ ਦੌਰ ਤੈਅ ਹੋਇਆ ਹੈ, ਪਰ ਇਸ ਤੋਂ ਪਹਿਲਾਂ ਕਿਸਾਨ ਅੱਜ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਜੇ 8 ਜਨਵਰੀ ਦੀ ਮੀਟਿੰਗ ਨਾਲ ਹੱਲ ਨਹੀਂ ਨਿਕਲਿਆ ਤਾਂ 9 ਜਨਵਰੀ ਨੂੰ ਖੇਤੀਬਾੜੀ ਕਾਨੂੰਨ ਦੀ ਕਾਪੀ ਸਾੜਨ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸਦੇ ਨਾਲ ਹੀ 9 ਜਨਵਰੀ ਤੋਂ ਹਰਿਆਣਾ ਵਿੱਚ ਕਿਸਾਨ ਜੱਥੇਬੰਦੀਆਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰਨਗੀਆਂ ਅਤੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਦੀ ਚੇਤਾਵਨੀ ਦਿੱਤੀ ਗਈ ਹੈ। 

ਇਹ ਵੀ ਦੇਖੋ: ਟ੍ਰੈਕਟਰ ਰੈਲੀ ਲਈ ਹੋ ਜਾਓ ਤਿਆਰ, ਜੇ ਖ਼ਰਾਬੀ ਪਈ ਤਾਂ ਮੁਫ਼ਤ ਹੋਵੇਗੀ ਰਿਪੇਅਰ

Source link

Leave a Reply

Your email address will not be published. Required fields are marked *