ਬਾਲੀਵੁੱਡ ਮਸ਼ਹੂਰ ਅਦਾਕਾਰਾ ਜੀਨਤ ਅਮਾਨ ਕਰਨ ਜਾ ਰਹੀ ਹੈ ਵਾਪਸੀ ਫਿਰ ਵੱਡੇ ਪਰਦੇ ਤੇ

famous actress Zeenat Aman : ਜ਼ੀਨਤ ਅਮਾਨ (ਜਨਮ 19 ਨਵੰਬਰ 1951), ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ । 1970 ਅਤੇ 1980 ਦੇ ਸ਼ੁਰੂ ਵਿਚ ਅਮਨ ਸਭ ਤੋਂ ਜ਼ਿਆਦਾ ਤਨਖਾਹ ਲੈਣ ਵਾਲੀ ਅਭਿਨੇਤਰੀਆਂ ਵਿਚੋਂ ਇਕ ਸੀ ।ਅਮਨ ਬਾਲੀਵੁੱਡ ਫਿਲਮਾਂ ਵਿਚ ਆਪਣੇ ਕੰਮ ਲਈ ਸਭ ਤੋਂ ਜ਼ਿਆਦਾ ਜਾਣੀ ਜਾਂਦੀ ਹੈ, ਅਤੇ ਵਿਆਪਕ ਤੌਰ ਤੇ ਇਸਨੂੰ ਭਾਰਤੀ ਸਿਨੇਮਾ ਵਿਚ ਇਕ ਬਹੁਤ ਪ੍ਰਭਾਵਸ਼ਾਲੀ ਅਦਾਕਾਰਾ ਮੰਨਿਆ ਜਾਂਦਾ ਸੀ ।ਅਦਾਕਾਰੀ ਤੋਂ ਪਹਿਲਾਂ ਅਮਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਫੈਮਿਨਾ ਮੈਗਜ਼ੀਨ ਲਈ ਥੋੜ੍ਹੇ ਸਮੇਂ ਲਈ ਪੱਤਰਕਾਰ ਵਜੋਂ ਕੀਤੀ ਸੀ।

famous actress Zeenat Aman

ਹਿੰਦੀ ਸਿਨੇਮਾ ਵਿੱਚ 70 ਤੇ 80 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਤੇ ਬੋਲਡਨੈਸ ਨਾਲ ਇੰਡਸਟਰੀ ਵਿੱਚ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਜੀਨਤ ਅਮਾਨ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ । ਜੀਨਤ ਲੰੰਮੇ ਸਮੇਂ ਤੋਂ ਇੰਡਸਟਰੀ ਤੋਂ ਦੂਰ ਹੈ । ਉਹਨਾਂ ਨੂੰ ਅਕਸਰ ਫੈਸ਼ਨ ਸ਼ੋਅ ਵਿੱਚ ਦੇਖਿਆ ਗਿਆ ਹੈ । ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਹਨ ਵਿੱਚ ਜੀਨਤ ਇੱਕ ਵਾਰ ਫਿਰ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ ।

famous actress Zeenat Aman
famous actress Zeenat Aman

ਦਰਅਸਲ ਫ਼ਿਲਮ ‘ਮਾਰਗਾਂਵ: ਦ ਕਲੋਜਡ ਫਾਈਲ’ ਨਾਲ ਜੀਨਤ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ । ਦਰਸ਼ਕ ਇਸ ਫ਼ਿਲਮ ਵਿੱਚ ਜੀਨਤ ਨੂੰ ਨਵੇਂ ਅਵਤਾਰ ਵਿੱਚ ਦੇਖਣਗੇ । ਇਸ ਫ਼ਿਲਮ ਦਾ ਨਿਰਦੇਸ਼ਨ ਕਪਿਲ ਕੋਸਤੁੰਭ ਸ਼ਰਮਾ ਕਰਨਗੇ । ਇਸ ਫ਼ਿਲਮ ਦੀ ਕਹਾਣੀ ਵੀ ਉਹਨਾਂ ਨੇ ਖੁਦ ਲਿਖੀ ਹੈ । ਇਹ ਫ਼ਿਲਮ ਮਰਡਰ ਮਿਸਟਰੀ ਤੇ ਅਧਾਰਿਤ ਹੈ । ਇਸ ਫ਼ਿਲਮ ਦਾ ਇੰਤਜਾਰ ਜੀਨਤ ਦੇ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਹਨ ।

ਦੇਖੋ ਵੀਡੀਓ : ਰਾਮ ਰਹੀਮ ਦੀ ਗੁਪਤ ਕੈਮਰੇ ਤੋਂ ਬਣਾਈ ਵੀਡੀਓ ‘Leak’, ਜੇਲ੍ਹ ‘ਚੋ ਨਿਕਲ ਕਿਸਨੂੰ ਗਿਆ ਮਿਲਣ ਦੇਖੋ !

Source link

Leave a Reply

Your email address will not be published. Required fields are marked *