ਬੁੱਲ੍ਹੇ ਸ਼ਾਹ ਰੰਗ ਫਿਕੇ ਪੈ ਗਏ, ਤੇਰੇ ਬਾਝੋਂ ਸਾਰੇ, ਤੂੰ ਤੂੰ ਕਰ ਕੇ ਜਿੱਤ ਗਏ ਸੀ, ਮੈਂ ਮੈਂ ਕਰ ਕੇ ਹਾਰੇ

sai bulle shah ji: ਬੁੱਲ੍ਹੇ ਸ਼ਾਹ (1680 -1758) ਇਕ ਪ੍ਰਸਿੱਧ ਸੂਫ਼ੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਉਨ੍ਹਾਂ ਨੂੰ ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ – ਬਾਬਾ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ – ਵਿਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਂ ‘ਅਬਦੁੱਲਾ ਸ਼ਾਹ’ ਸੀ ਅਤੇ ਉਹ ਇਸਲਾਮ ਦੇ ਅੰਤਮ ਨਬੀ ਮੁਹੰਮਦ ਦੀ ਪੁੱਤਰੀ ਫ਼ਾਤਿਮਾ ਦੇ ਵੰਸ਼ ਵਿਚੋਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫ਼ੀਆਂ ਅੱਜ ਵੀ ਬੜੇ ਸ਼ੌਕ ਨਾਲ ਗਾਈਆਂ ਅਤੇ ਸੁਣੀਆਂ ਜਾਂਦੀਆਂ ਹਨ।ਸਤਾਰਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ 1680 ਵਿਚ ਪਛਮੀ ਪਾਕਿਸਤਾਨ, ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਮਕ ਪਿੰਡ ਵਿਚ ਹੋਇਆ। ਬੁੱਲ੍ਹੇ ਸ਼ਾਹ ਨੇ

sai bulle shah ji

156 ਕਾਫ਼ੀਆਂ, 1 ਬਾਰਾਮਾਂਹ, 40 ਗੰਢਾਂ, 1 ਅਠਵਾਰਾ, 3 ਸੀਹਰਫ਼ੀਆਂ ਤੇ 49 ਦੋਹੜੇ ਆਦਿ ਲਿਖੇ ਹਨ। ਸੱਭ ਤੋਂ ਵੱਧ ਪ੍ਰਸਿੱਧੀ ਉਸ ਦੀਆਂ ਕਾਫ਼ੀਆਂ ਨੂੰ ਮਿਲੀ ਹੈ। ਆਪ ਦੀ ਭਾਸ਼ਾ ਵਧੇਰੇ ਠੇਠ, ਸਾਦਾ ਅਤੇ ਲੋਕ ਪੱਧਰ ਦੇ ਨੇੜੇ ਦੀ ਹੈ। ਬੁੱਲ੍ਹੇ ਦੀ ਰਚਨਾ ਲੈਅਬੱਧ ਅਤੇ ਰਾਗਬੱਧ ਹੈ। ਉਸ ਨੇ ਰਚਨਾ ਵਿਚ ਅਲੰਕਾਰਾਂ, ਮੁਹਾਵਰਿਆਂ, ਲੋਕ-ਅਖਾਣਾਂ ਅਤੇ ਛੰਦ-ਤਾਲਾਂ ਨਾਲ ਸ਼ਿੰਗਾਰ ਕੇ ਪੇਸ਼ ਕੀਤਾ ਹੈ। ਸਾਰ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਾਂਈਂ ਬੁੱਲ੍ਹੇ ਸ਼ਾਹ ਸੂਫ਼ੀ ਕਾਵਿ ਦਾ ਸਿਖਰ ਸੀ।ਬੁਲ੍ਹੇ ਤੋਂ ਪਹਿਲਾਂ ਕਾਫ਼ੀ ਦਾ ਪ੍ਰਯੋਗ ਪੰਜਾਬ ਤੋਂ ਬਾਹਰ ਵੀ ਹੋ ਰਿਹਾ ਸੀ। ਕਾਫ਼ੀ ਦਾ ਅਰਥ ਹੈ ਕਿ ਇਹ ਰਾਗਨੀ ਹੈ। ਇਸ ਸਬੰਧੀ ”ਪਿੰ: ਤੇਜਾ ਸਿੰਘ ਕਾਫ਼ੀ ਬਾਰੇ ਲਿਖਦੇ ਹਨ ਕਿ ਕਈ ਲੋਕ ਕਾਫ਼ੀ ਨੂੰ ਰਾਗਨੀ ਕਹਿੰਦੇ ਹਨ, ਇਹ ਗੱਲ ਕਾਫ਼ੀ ਹੱਦ ਤਕ ਸੱਚੀ ਹੈ । ਗੁਰੂ ਗ੍ਰੰਥ ਸਾਹਿਬ ਵਿਚ ਵੀ ਜਿੱਥੇ ‘ਆਸਾ’, ਸੂਹੀ, ਤਿਲੰਗ ਅਤੇ ਮਾਰੂ ਰਾਗਾਂ ਵਿਚ ਸ਼ਬਦਾਂ ਦਾ ਵੇਰਵਾ ਆਉਂਦਾ ਹੈ, ਉਥੇ ਨਾਲ ਸ਼ਬਦ ‘ਕਾਫ਼ੀ’ ਲਿਖਿਆ ਹੈ।

Source link

Leave a Reply

Your email address will not be published. Required fields are marked *