ਕਿੰਨਾ ਵੀ ਪੁਰਾਣਾ ਥਾਇਰਾਇਡ ਕਿਉਂ ਨਾ ਹੋਵੇ, ਮਿਲੇਗਾ ਛੁਟਕਾਰਾ ਜਾਣੋ ਇਲਾਜ਼ ?

Thyroid home remedies: ਥਾਇਰਾਇਡ ਬਿਮਾਰੀ ਔਰਤਾਂ ਲਈ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ ਕਿਉਂਕਿ ਮਰਦਾਂ ਦੇ ਮੁਕਾਬਲੇ ਉਹ ਇਸ ਦੀਆਂ ਤਿੰਨ ਗੁਣਾ ਜ਼ਿਆਦਾ ਸ਼ਿਕਾਰ ਹਨ। ਇਸ ਨਾਲ ਨਾ ਉਨ੍ਹਾਂ ਨੂੰ ਸਹੀ ਨਾਲ ਪੀਰੀਅਡਜ਼ ਆਉਂਦੇ ਹਨ ਅਤੇ ਨਾ ਉਹ ਆਸਾਨੀ ਨਾਲ ਕੰਸੀਵ ਕਰ ਪਾਉਂਦੀਆਂ ਹਨ। ਜਦੋਂ ਕੋਈ ਔਰਤ ਇਸ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਉਸ ਦੇ ਦਿਮਾਗ ‘ਚ ਬਸ ਇਕੋ ਗੱਲ ਹੀ ਆਉਂਦੀ ਹੈ ਕਿ ਉਸ ਨੂੰ ਸਾਰੀ ਉਮਰ ਦੀ ਦਵਾਈ ਲੱਗ ਗਈ ਹੈ ਅਤੇ ਇਸ ਬਿਮਾਰੀ ਨੂੰ ਵੀ ਇਕ ਸਾਈਲੈਂਟ ਕਿੱਲਰ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਤੋਂ ਬਾਅਦ ਹੀ ਹੌਲੀ- ਹੌਲੀ ਹੋਰ ਬਿਮਾਰੀਆਂ ਦਿਖਾਈ ਦੇਣ ਲੱਗਦੀਆਂ ਹਨ ਪਰ ਆਯੁਰਵੈਦ ‘ਚ ਇਸ ਸਮੱਸਿਆ ਦੀ ਸਫਲ ਰੋਕਥਾਮ ਹੈ ਉੱਥੇ ਹੀ ਖਾਣ-ਪੀਣ ਦਾ ਖਾਸ ਧਿਆਨ ਰੱਖ ਕੇ ਵੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਆਓ ਅਸੀਂ ਤੁਹਾਨੂੰ ਕੁਝ ਮਹੱਤਵਪੂਰਣ ਜਾਣਕਾਰੀ ਦਿੰਦੇ ਹਾਂ।

Thyroid home remedies

ਥਾਇਰਾਇਡ ਦਾ ਆਯੁਰਵੈਦਿਕ ਇਲਾਜ

  1. ਤਣਾਅ ਚਿੰਤਾ, ਆਇਓਡੀਨ ਦੀ ਕਮੀ ਜਾਂ ਜ਼ਿਆਦਾ ਵਰਤੋਂ, ਦਵਾਈਆਂ ਦੇ side effects ਜਾਂ ਕਿਸੇ ਨੂੰ ਘਰ ‘ਚ ਪਹਿਲਾਂ ਇਹ ਸਮੱਸਿਆ ਹੈ ਤਾਂ ਇਸਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
  2. ਅਲਸੀ ਦਾ 1 ਚਮਚਾ ਪਾਊਡਰ ਫ਼ਾਇਦਾ ਪਹੁੰਚਾਉਂਦਾ ਹੈ।
  3. ਨਾਰੀਅਲ ਤੇਲ ਦੇ 2 ਚੱਮਚ ਦੁੱਧ ਦੇ ਨਾਲ ਖਾਲੀ ਪੇਟ ਸਵੇਰੇ-ਸ਼ਾਮ ਲੈਣ ਨਾਲ ਫ਼ਾਇਦਾ ਮਿਲਦਾ ਹੈ।
  4. ਧਨੀਏ ਦਾ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ। ਸ਼ਾਮ ਨੂੰ ਤਾਂਬੇ ਦੇ ਭਾਂਡੇ ਦੇ ‘ਚ ਧਨੀਆ ਭਿਓ ਕੇ ਰੱਖ ਦਿਓ ਅਤੇ ਸਵੇਰੇ ਚੰਗੀ ਤਰ੍ਹਾਂ ਧਨੀਏ ਨੂੰ ਮਸਲ ਕੇ ਪਾਣੀ ਛਾਣ ਕੇ ਪੀਓ।
  5. ਸਵੇਰੇ ਖਾਲੀ ਪੇਟ ਇੱਕ ਚਮਚ ਸ਼ਹਿਦ ‘ਚ 5-10 ਗ੍ਰਾਮ ਆਂਵਲਾ ਪਾਊਡਰ ਮਿਕਸ ਕਰਕੇ ਸੇਵਨ ਕਰੋ। ਰਾਤ ਨੂੰ ਖਾਣੇ ਤੋਂ 2 ਘੰਟੇ ਬਾਅਦ ਵੀ ਸੇਵਨ ਕਰੋ। 10-15 ਦਿਨਾਂ ‘ਚ ਤੁਸੀਂ ਫਰਕ ਮਹਿਸੂਸ ਕਰੋਗੇ ਅਤੇ ਭਾਰ ਵੀ ਕੰਟਰੋਲ ‘ਚ ਰਹੇਗਾ।
  6. ਥਾਇਰਾਇਡ ਮਰੀਜ਼ ਨੂੰ ਰੋਜ਼ 1 ਗਲਾਸ ਦੁੱਧ ਪੀਣਾ ਚਾਹੀਦਾ ਹੈ। ਫ਼ਲ ‘ਚ ਅੰਬ, ਸ਼ਹਿਤੂਤ, ਤਰਬੂਜ ਅਤੇ ਖਰਬੂਜੇ ਦਾ ਸੇਵਨ ਕਰ ਸਕਦੇ ਹੋ। ਥਾਈਰੋਇਡ ਮਰੀਜ਼ ਲਈ ਦੁੱਧ ਦਹੀਂ ਖਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੈਲਸ਼ੀਅਮ, ਖਣਿਜ ਅਤੇ ਵਿਟਾਮਿਨ ਭਰਪੂਰ ਹੁੰਦੇ ਹਨ ਜੋ ਬਿਮਾਰੀ ਨੂੰ ਕੰਟਰੋਲ ਕਰਨ ਲਈ ਬਹੁਤ ਜ਼ਰੂਰੀ ਹਨ।
  7. ਖਾਣੇ ‘ਚ ਦਾਲਚੀਨੀ, ਅਦਰਕ, ਲਸਣ, ਚਿੱਟਾ ਪਿਆਜ਼, ਮੁਲੱਠੀ ਅਤੇ ਸਟ੍ਰਾਬੇਰੀ ਜ਼ਿਆਦਾ ਖਾਓ। ਨਾਰਿਅਲ ਤੇਲ ਦੀ ਵਰਤੋਂ ਕਰੋ।
Thyroid home remedies
Thyroid home remedies

ਥਾਇਰਾਇਡ ਮਰੀਜ਼ ਨੂੰ ਕੀ ਨਹੀਂ ਖਾਣਾ: ਇਨ੍ਹਾਂ ਮਰੀਜ਼ਾਂ ਨੂੰ ਸੋਇਆ ਪ੍ਰੋਡਕਟਸ ਨਹੀਂ ਖਾਣੇ ਚਾਹੀਦੇ। ਆਇਲੀ, ਮਸਾਲੇਦਾਰ, ਹਾਈ ਕੈਲੋਰੀ ਵਾਲੀਆਂ ਚੀਜ਼ਾਂ, ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਸ ਨਾਲ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਜੋ ਬਿਮਾਰੀ ਨੂੰ ਤੇਜ਼ੀ ਨਾਲ ਵਧਾਉਂਦਾ ਹੈ। ਬ੍ਰੋਕਲੀ ਲਾਭਕਾਰੀ ਹੁੰਦੀ ਹੈ ਪਰ ਇਹਨਾਂ ਮਰੀਜ਼ਾਂ ਲਈ ਨਹੀਂ, ਉਨ੍ਹਾਂ ਨੂੰ ਬਰੌਕਲੀ, ਸੀ ਫ਼ੂਡ, ਰਿਫਾਈਡ ਭੋਜਨ ਅਤੇ ਰੈਡਮੀਟਿਕ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ।

ਥਾਇਰਾਇਡ ਦੇ ਮਰੀਜ਼ ਕਰੋ ਇਹ 4 ਯੋਗਾ ਆਸਣ: ਇਸ ਦੇ ਨਾਲ ਹੀ ਥਾਇਰਾਇਡ ਮਰੀਜ਼ਾਂ ਲਈ ਇਹ 4 ਆਸਣ ਬਹੁਤ ਫਾਇਦੇਮੰਦ ਹੁੰਦੇ ਹਨ। ਹਲਾਸਾਨ, ਮਤਸਿਆਸਨ, ਸਰਵੰਗਸਾਨਾ ਅਤੇ ਵਿਪਰੀਤ ਕਰਨੀ ਆਸਣ। ਇਹ ਯੋਗਾਸਨ ਰੁਟੀਨ ‘ਚ ਕਰੋ। ਯੋਗਾ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਲ ਮੰਨਿਆ ਜਾਂਦਾ ਹੈ। ਇਸ ਬੀਮਾਰੀ ਨੂੰ ਵੀ ਤੁਸੀਂ ਡਾਇਟ ਅਤੇ ਯੋਗਾ ਦੇ ਜ਼ਰੀਏ ਵੀ ਕੰਟਰੋਲ ‘ਚ ਰੱਖ ਸਕਦੇ ਹੋ।

Source link

Leave a Reply

Your email address will not be published. Required fields are marked *