ਯੋ ਯੋ ਹਨੀ ਸਿੰਘ ਤੇ ਨੇਹਾ ਕੱਕੜ ਦਾ ਨਵਾਂ ਗੀਤ “SAIYAAN JI” ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Yo Yo Honey Singh and Neha Kakkar : ਪੰਜਾਬੀ ਰੈਪਰ, ਗਾਇਕ ਤੇ ਮਿਊਜ਼ਿਕ ਡਾਇਰੈਕਟਰ ਯੋ ਯੋ ਹਨੀ ਸਿੰਘ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਉਹ “Saiyaan Ji” ਟਾਈਟਲ ਹੇਠ ਬੀਟ ਸੌਂਗ ਲੈ ਕੇ ਆਏ ਨੇ । ਜਿਸ ਨੂੰ ਯੋ ਯੋ ਹਨੀ ਸਿੰਘ ਤੇ ਨੇਹਾ ਕੱਕੜ ਨੇ ਮਿਲਕੇ ਗਾਇਆ ਹੈ । ਗਾਣੇ ਦੇ ਵੀਡੀਓ ‘ਚ ਬਾਲੀਵੁੱਡ ਐਕਟਰੈੱਸ ਨੁਸਰਤ ਭਰੂਚਾ (Nushrratt Bharuccha)ਆਪਣੀ ਦਿਲਕਸ਼ ਅਦਾਵਾਂ ਦਾ ਜਾਦੂ ਬਿਖੇਰਦੀ ਹੋਈ ਦਿਖਾਈ ਦੇ ਰਹੀ ਹੈ।

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ Yo Yo Honey Singh, Lil Golu, Hommie Dilliwala ਨੇ ਮਿਲਕੇ ਲਿਖੇ ਨੇ । ਗਾਣੇ ਦਾ ਮਿਊਜ਼ਿਕ ਵੀ ਖੁਦ ਹਨੀ ਸਿੰਘ ਨੇ ਹੀ ਦਿੱਤਾ ਹੈ । ਵੀਡੀਓ ‘ਚ ਨੁਸਰਤ ਭਰੂਚਾ ਤੇ ਯੋ ਯੋ ਹਨੀ ਸਿੰਘ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ । Mihir Gulati ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

Yo Yo Honey Singh and Neha Kakkar

ਇਸ ਤੋਂ ਪਹਿਲਾ ਨੇਹਾ ਕੱਕੜ ਦਾ ਭਰਾ ਟੋਨੀ ਕੱਕੜ ਨਾਲ ਜੋ ਟੋਨੀ ਨੇ ਹੀ ਲਿਖਿਆ ਸੀ ਤੇ ਮਿਊਜ਼ਿਕ ਵੀ ਖੁਦ ਹੀ ਦਿੱਤਾ ਹੈ । ਜੇ ਗੱਲ ਕਰੀਏ ਗਾਣੇ ਦਾ ਸ਼ਾਨਦਾਰ ਵੀਡੀਓ Agam Mann & Azeem Mann ਨੇ ਤਿਆਰ ਕੀਤਾ ਹੈ । ਵੀਡੀਓ ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਐਕਟਰ Shivin Narang & Nia Sharma । ਵੀਡੀਓ ‘ਚ ਦੋਵਾਂ ਕਲਾਕਾਰਾਂ ਦੀ ਕਮਾਲ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਗਾਣਾ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ ।

ਦੇਖੋ ਵੀਡੀਓ : ਕੁੱਝ ਵੱਡਾ ਕਰਨ ਦੀ ਤਿਆਰੀ ‘ਚ ਤਾਂ ਨਹੀਂ ਸਰਕਾਰ ? ਸਿੰਘੂ ਤੇ ਭਾਰੀ ਪੁਲਿਸ ਫੋਰਸ ਤਾਇਨਾਤ, ਜ਼ਬਰਦਸਤ ਬੈਰੀਕੇਡਿੰਗ

Source link

Leave a Reply

Your email address will not be published. Required fields are marked *