ਪੰਜਾਬੀ ਗਾਇਕ ਗਗਨ ਕੋਕਰੀ ਕਿਸਾਨ ਆਗੂ ਟਿਕੈਤ ਬਾਰੇ ਆਖੀ ਇਹ ਗੱਲ , ਸਾਂਝੀ ਕੀਤੀ ਪੋਸਟ

Punjabi singer Gagan Kokri : ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਪਰ ਕਿਸਾਨਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਹੋਰ ਰੂਪ ਦੇਣ ਦੀ ਕੋੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।ਜਿਸ ਤੋਂ ਬਾਅਦ ਪੰਜਾਬ ਦੇ ਗਾਇਕਾਂ ਅਤੇ ਅਦਾਕਾਰਾਂ ਵੱਲੋਂ ਲਗਾਤਾਰ ਇਸ ਧਰਨੇ ‘ਤੇ ਹੋਰ ਵੀ ਜੋਸ਼ ਨਾਲ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ।ਪੰਜਾਬੀ ਗਾਇਕ ਅਤੇ ਅਦਾਕਾਰ ਗਗਨ ਕੋਕਰੀ ਨੇ ਵੀ ਇਸ ਧਰਨੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਾਕੇਸ਼ ਟਿਕੈਤ ਦੇ ਪਿਤਾ ਤੇ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਟਿਕੈਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਕੁਝ ਕਹਿਣ ਦੀ ਲੋੜ ਨਹੀਂ ਬੰਦਾ ਆਪਣੇ ਦਮ ‘ਤੇ ਦੁਬਾਰਾ ਖੜਾ ਕਰ ਗਿਆ ਸਭ ਕੁਝ । ਟਿਕੈਤ ਬੰਦਾ ਘੈਂਟ ਆ ਪੂਰਾ ਯੂਪੀ ਆਲਾ ਜੱਟ । ਆਉਣ ਵਾਲੇ ਦਿਨਾਂ ‘ਚ ਲੋੜ ਆ ਦਿੱਲੀ ਸਭ ਦੀ ਤੇ ਅਸੀਂ ਸਾਰੇ ਉੱਥੇ ਪਹੁੰਚੀਏ, ਸਾਡੇ ਪਿੰਡ ‘ਚ ਪੰਚਾਇਤ ਨੇ ਇੱਕ –ਇੱਕ ਮੈਂਬਰ ਨੂੰ ਪਹੁੰਚਣ ਲਈ ਕਿਹਾ । ਸੋ ਬਹੁਤ ਵਧੀਆ ਉਪਰਾਲਾ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕਠੇ ਹੋ ਕੇ ਚੱਲੀਏ ਓਥੇ।

Punjabi singer Gagan Kokri

ਇਹ ਸਾਨੂੰ ਵੰਡਣਾ ਚਾਹੁੰਦੇ ਹਨ, ਪਰ ਆਪਾਂ ਧਰਮਾ ਦੇ ਨਾਂਅ ‘ਤੇ ਧਰੁਵੀਕਰਨ ਨਹੀਂ ਕਰਾਂਗੇ’। 26 ਜਨਵਰੀ ਦੇ ਹੋਈ ਘਟਨਾ ਤੋਂ ਬਾਅਦ ਕਿਸਾਨੀ ਅੰਦੋਲਨ ਠੰਡਾ ਪੈਂਦਾ ਦਿਖਾਈ ਦੇ ਰਿਹਾ ਸੀ, ਪਰ ਵੀਰਵਾਰ ਨੂੰ ਗਾਜੀਪੁਰ ਸਰਹੱਦ ‘ਤੇ ਰਾਕੇਸ਼ ਟਿਕੈਤ ਦੇ ਬਿਆਨ ਤੇ ਰੋਣ ਤੋਂ ਬਾਅਦ ਮਾਹੌਲ ਫਿਰ ਬਦਲ ਗਿਆ ਹੈ । ਕਿਸਾਨਾਂ ਦਾ ਅੰਦੋਲਨ ਇੱਕ ਵਾਰ ਫਿਰ ਜ਼ੋਰ ਫੜਦਾ ਜਾ ਰਿਹਾ ਹੈ । ਰਾਕੇਸ਼ ਟਿਕੈਤ ਦੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਕਿਸਾਨ ਬਾਰਡਰ ‘ਤੇ ਆਉਣਾ ਸ਼ੁਰੂ ਹੋ ਗਏ ਹਨ। ਜਿਸ ਨਾਲ ਅੰਦੋਲਨ ਨੂੰ ਤੇਜ਼ੀ ਮਿਲਦੀ ਨਜ਼ਰ ਆ ਰਹੀ ਹੈ। ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਕਿਸਾਨ ਗਾਜ਼ੀਪੁਰ ਸਰਹੱਦ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਪਰਸੋ ਸ਼ਾਮ ਨੂੰ ਕੁੱਝ ਘੰਟਿਆਂ ‘ਚ ਹੀ ਗਾਜ਼ੀਪੁਰ ਬਾਰਡਰ ਦੀ ਤਸਵੀਰ ਬਦਲ ਗਈ ਸੀ। ਜਾਂ ਇਹ ਕਿਹਾ ਜਾ ਸਕਦਾ ਹੈ ਕਿ ਰਾਕੇਸ਼ ਟਿਕੈਤ ਦੇ ਹੰਝੂ ਕਿਸਾਨ ਅੰਦੋਲਨ ਦੇ ਲਈ ਸੰਜੀਵਨੀ ਬੂਟੀ ਸਾਬਿਤ ਹੋਏ ਹਨ।

ਦੇਖੋ ਵੀਡੀਓ : ਗਾਜ਼ੀਪੁਰ ਬਾਰਡਰ ‘ਤੇ ਚੱਲਦੀ ਸਟੇਜ ‘ਤੇ ਪਤਾ ਹੀ ਨਹੀਂ ਲੱਗਾ ਕਦੋਂ ਸਿਆਸੀ ਨੇਤਾ ਵੀ ਚੜ੍ਹਨ ਦਾ ਦਾਅ ਲਗਾ ਗਏSource link

Leave a Reply

Your email address will not be published. Required fields are marked *