ਬ੍ਰਿਟਿਸ਼-ਪਾਕਿਸਤਾਨੀ ਬਾਕਸਰ ਅਮੀਰ ਖਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ, ਗਾਇਕ ਜੈਜ਼ੀ ਬੀ ਨੇ ਪੋਸਟ ਸਾਂਝੀ ਕਰਕੇ ਕੀਤਾ ਧੰਨਵਾਦ

Jazzy B shares post : ਹਾਲੀਵੁੱਡ ਤੋਂ ਲੈ ਕੇ ਅੰਤਰਰਾਸ਼ਟਰੀ ਖਿਡਾਰੀ ਵੀ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਏ ਨੇ । ਉਨ੍ਹਾਂ ਨੇ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਅਜਿਹੇ ਚ ਪੰਜਾਬੀ ਕਲਾਕਾਰ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਹੱਕ ਬੋਲਣ ਦੇ ਲਈ ਦਿੱਲੋਂ ਧੰਨਵਾਦ ਕਰ ਰਹੇ ਨੇ । ਅਜਿਹੇ ਚ ਬ੍ਰਿਟਿਸ਼-ਪਾਕਿਸਤਾਨੀ ਬਾਕਸਰ ਅਮੀਰ ਖਾਨ ਜਿਨ੍ਹਾਂ ਨੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਪੋਸਟ ਪਾਈ ਹੈ ।

ਉਨ੍ਹਾਂ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਤੋਂ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਕਿਸਾਨਾਂ ਦੇ ਲਈ ਆਪਣੀ ਆਵਾਜ਼ ਉਠਾਓ! ਤੇ ਨਾਲ ਹੀ #farmersprotest #Sikh ਹੈਸ਼ਟੈੱਗ ਪੋਸਟ ਕੀਤੇ ਨੇ । ਇਸ ਖਿਡਾਰੀ ਦਾ ਧੰਨਵਾਦ ਕਰਦੇ ਹੋਏ ਇਸ ਪੋਸਟ ਨੂੰ ਰੀ-ਪੋਸਟ ਕੀਤਾ ਹੈ ਪੰਜਾਬੀ ਗਾਇਕ ਜੈਜ਼ੀ ਬੀ ਨੇ । ਉਨ੍ਹਾਂ ਨੇ ਟਵੀਟ ਤੇ ਵੀ ਉਨ੍ਹਾਂ ਸਾਰੇ ਸਿਤਾਰਿਆਂ ਦਾ ਧੰਨਵਾਦ ਕੀਤਾ ਸੀ ਜਿਨ੍ਹਾਂ ਨੇ ਕਿਸਾਨਾਂ ਦੇ ਹੱਕਾਂ ਲਈ ਟਵੀਟ ਕੀਤਾ ਸੀ। ਜੈਜ਼ੀ ਬੀ ਟਵਿੱਟਰ ਉੱਤੇ ਬਾਲੀਵੁੱਡ ਸਿਤਾਰਿਆਂ ਨੂੰ ਵੀ ਲਾਹਨਤਾਂ ਪਾਈਆਂ ਜੋ ਸਰਕਾਰ ਦੇ ਪੱਖ ਦੀ ਗੱਲ ਕਰ ਰਹੇ ਨੇ।

Jazzy B shares post

ਪਿਛਲੇ ਕੁੱਝ ਦਿਨਾਂ ਤੋਂ ਟਵਿਟਰ ਤੇ ਚਲ ਰਹੀ ਬਾਲੀਵੁੱਡ ਸਿਤਾਰਿਆਂ ਤੇ ਹਾਲੀਵੁਡ ਦੇ ਵਿੱਚ ਜੈਜ਼ੀ ਬੀ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਲਾਹਨਤਾਂ ਪਾਈਆਂ ਸਨ । ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਕਿਸਾਨਾਂ ਦੇ ਇਸ ਧਰਨੇ ਪ੍ਰਦਰਸ਼ਨ ਦਾ ਵਿਰੋਧ ਕਰ ਰਹੇ ਹਨ। ਜਿਸ ਵਿੱਚ ਜੈਜ਼ੀ ਬੀ ਨੇ ਅਕਸ਼ੈ ਕੁਮਾਰ , ਸੁਨੀਲ ਸ਼ੈਟੀ , ਤੇ ਅਜੈ ਦੇਵਗਨ ਹੋਰ ਵੀ ਬਹੁਤ ਸਾਰੇ ਸਿਤਾਰਿਆਂ ਨੂੰ ਲਾਹਨਤਾਂ ਪਾਈਆਂ ਸਨ ਕਿ ਤੁਸੀ ਉਸ ਸਮੇ ਕਿਥੇ ਸੀ ਜਦੋ ਐਨੇ ਦਿਨਾਂ ਤੋਂ ਕਿਸਾਨ ਧਰਨੇ ਤੇ ਬੈਠੇ ਹੋਏ ਸਨ ਆਪਣੇ ਹੱਕਾਂ ਦੀ ਮੰਗ ਲਈ। ਜੈਜ਼ੀ ਬੀ ਹਰ ਵਾਰ ਕਿਸਾਨਾਂ ਦਾ ਸਮਰਥਨ ਕਰਦੇ ਹਨ ਤੇ ਸ਼ੁਰੂ ਤੋਂ ਕਰਦੇ ਆਏ ਹਨ।

ਦੇਖੋ ਵੀਡੀਓ : 1965 ਦੀ ਭਾਰਤ-ਪਾਕਿ ਜੰਗ ਦਾ ਹੀਰੋ ਇਹ ਬਜ਼ੁਰਗ ਨੂੰ ਹੁਣ ਬੁਢਾਪੇ ‘ਚ ਸਰਕਾਰ ਨਾਲ ਲੜ ਰਿਹੈ ਕਿਸਾਨੀ ਹੱਕਾਂ ਦੀ ਜੰਗSource link

Leave a Reply

Your email address will not be published. Required fields are marked *