26 ਜਨਵਰੀ ਨੂੰ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ‘ਤੇ ਗਲਤ ਟਵੀਟ ਕਰਨ ਵਾਲਿਆਂ ਨੂੰ ਰਾਹਤ, ਸ਼ਸੀ ਥਰੂਰ ਸਮੇਤ 7 ਦੀ ਗ੍ਰਿਫਤਾਰੀ ‘ਤੇ ਰੋਕ..

shashi tharoor including 7 arrested: 26 ਜਨਵਰੀ ਨੂੰ ਦਿੱਲੀ ‘ਚ ਹੋਏ ਹੰਗਾਮੇ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਨੂੰ ਲੈ ਕੇ ਗਲਤ ਜਾਣਕਾਰੀ ਦੇਣ ਵਾਲੇ ਕਾਂਗਰਸ ਸੰਸਦ ਮੈਂਬਰ ਸ਼ਸੀ ਥਰੂਰ ਅਤੇ ਪੱਤਰਕਾਰ ਰਾਜਦੀਪ ਸਰਦੇਸਾਈ ਫਿਲਹਾਲ ਗ੍ਰਿਫਤਾਰ ਨਹੀਂ ਹੋਣਗੇ।ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਕੁਲ 7 ਲੋਕਾਂ ਦੀ ਗ੍ਰਿਫਤਾਰੀ ‘ਤੇ ਅੱਜ ਰੋਕ ਲਗਾ ਦਿੱਤੀ।ਯੂਪੀ ਅਤੇ ਦੂਜੇ ਸੂਬਿਆਂ ‘ਚ ਦਰਜ ਐੱਫਆਈਆਰ ਰੱਦ ਕਰਨ ਦੀ ਮੰਗ ‘ਤੇ ਕੋਰਟ ਨੇ ਨੋਟਿਸ ਜਾਰੀ ਕੀਤਾ।ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 2 ਹਫਤੇ ਗੱਲ ਕਰਨ ਦੀ ਗੱਲ ਕਹੀ।ਕੋਰਟ ਨੇ ਅੱਜ ਜਿਨ੍ਹਾਂ ਲੋਕਾਂ ਨੂੰ ਰਾਹਤ ਦਿੱਤੀ ਉਨ੍ਹਾਂ ਨੇ 26 ਜਨਵਰੀ ਨੂੰ ਟੈ੍ਰਕਟਰ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਕਾਰਨ ਹੋ ਗਈ ਸੀ ਜਿਸਨੂੰ ਗਲਤ ਤਰੀਕੇ ਨਾਲ ਸ਼ਸੀ ਥਰੂਰ ਵਲੋਂ ਪੇਸ਼ ਕੀਤਾ ਗਿਆ ਸੀ।ਹੰਗਾਮੇ ਅਤੇ ਤਣਾਅ ਦੇ ਮਾਹੌਲ ‘ਚ ਬਿਨਾਂ ਪੁਸ਼ਟੀ ਕੀਤੇ ਗਲਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਨੂੰ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ, ਇਨ੍ਹਾਂ ਲੋਕਾਂ ਦੇ ਵਿਰੁੱਧ ਯੂਪੀ, ਦਿੱਲੀ, ਮੱਧ ਪ੍ਰਦੇਸ਼ ਅਤੇ ਕੁਝ ਦੂਜੇ ਸੂਬਿਆਂ ‘ਚ ਐੱਫ.ਆਈ.ਆਰ ਦਰਜ ਹੋਈ ਹੈ।

shashi tharoor including 7 arrested

ਇਸ ਕੇਸ ਵਿੱਚ, ਸ਼ਸ਼ੀ ਥਰੂਰ, ਰਾਜਦੀਪ ਸਰਦੇਸਾਈ, ਮ੍ਰਿਣਾਲ ਪਾਂਡੇ, ਅਨੰਤ ਨਾਥ, ਪਰੇਸ਼ ਨਾਥ, ਵਿਨੋਦ ਕੇ ਜੋਸ ਅਤੇ ਜ਼ਫਰ ਆਗਾ ਨੇ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ। ਉਸਨੇ ਆਪਣੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਦੱਸਿਆ। ਇਨ੍ਹਾਂ ਲੋਕਾਂ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਪ੍ਰਦਰਸ਼ਨਕਾਰੀਆਂ ਦੀ ਮੌਤ ਬਾਰੇ ਉਨ੍ਹਾਂ ਨੂੰ ਪਹਿਲਾਂ ਮਿਲੀ ਜਾਣਕਾਰੀ ਗਲਤ ਸੀ, ਉਨ੍ਹਾਂ ਤੁਰੰਤ ਆਪਣਾ ਟਵੀਟ ਮਿਟਾ ਦਿੱਤਾ। ਲੋਕਾਂ ਨੂੰ ਜਾਣਕਾਰੀ ਸਹੀ ਕਰ ਦਿੱਤੀ। ਇਸ ਦੇ ਬਾਵਜੂਦ ਉਸ ਨੂੰ ਹਿੰਸਾ ਭੜਕਾਉਣ ਦੀ ਸਾਜਿਸ਼ ਦੱਸਿਆ ਜਾ ਰਿਹਾ ਹੈ। ਪਟੀਸ਼ਨਕਰਤਾਵਾਂ ਨੇ ਮੰਗ ਕੀਤੀ ਕਿ ਮਾਮਲੇ ਵਿੱਚ ਦਰਜ ਸਾਰੀਆਂ ਐਫਆਈਆਰਜ਼ ਨੂੰ ਰੱਦ ਕੀਤਾ ਜਾਵੇ।

ਸਰਕਾਰ ਨੇ ਦੀਪ ਸਿੱਧੂ ਬਣਾਇਆ ‘ਬਲੀ ਦਾ ਬੱਕਰਾ’, ਗ੍ਰਿਫ਼ਤਾਰੀ ‘ਤੇ ਰੁਲਦੂ ਮਾਨਸਾ ਦਾ ਵੱਡਾ ਬਿਆਨ LIVE !

Source link

Leave a Reply

Your email address will not be published. Required fields are marked *