ਜਾਣੋ ਕੀ ਹੈ ਟੂਲਕਿੱਟ ? ਜਿਸ ਕਾਰਨ ਗ੍ਰੇਟਾ ਥਨਬਰਗ ‘ਤੇ ਦਿਸ਼ਾ ਰਵੀ ਦੀ ਹੋ ਰਹੀ ਹੈ ਚਰਚਾ

Learn what a toolkit : ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਇਆ ਟੂਲਕਿੱਟ ਮੁੱਦਾ ਹੁਣ ਗੰਭੀਰ ਹੋ ਗਿਆ ਹੈ। ਹਾਲ ਹੀ ਵਿੱਚ, ਦਿੱਲੀ ਪੁਲਿਸ ਨੇ ਕਰਨਾਟਕ ਦੇ ਬੰਗਲੁਰੂ ਤੋਂ 21 ਸਾਲਾ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ। ਦਿਸ਼ਾ ਇੱਕ Climate Activist ਹੈ, ਦਿਸ਼ਾ ‘ਤੇ ਆਰੋਪ ਹੈ ਕਿ ਜਿਸ ਟੂਲਕਿੱਟ ਨੂੰ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਸੀ, ਉਹ ਦਿਸ਼ਾ ਨੇ ਐਡਿਟ ਕੀਤੀ ਸੀ। ਹੁਣ ਇਸ ਮਾਮਲੇ ਵਿੱਚ ਦਿਸ਼ਾ ਰਵੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ 5 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਹੈ। ਉਸ ਸਮੇਂ ਤੋਂ, ਇਹ ਮਾਮਲਾ ਰਾਜਨੀਤਿਕ ਤੌਰ ‘ਤੇ ਵੀ ਭੱਖਦਾ ਜਾ ਰਿਹਾ ਹੈ। ਕਈ ਵਿਰੋਧੀ ਨੇਤਾਵਾਂ, ਸਮਾਜ ਸੇਵੀਆਂ, ਸੰਗਠਨਾਂ ਨੇ ਦਿਸ਼ਾ ਰਵੀ ਦੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਦਿਸ਼ਾ ਦੇ ਹੱਕ ਵਿੱਚ ਟ੍ਰੇਂਡ ਚੱਲ ਰਹੇ ਹਨ ਅਤੇ ਵਿਦਿਆਰਥੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।

Learn what a toolkit

ਟੂਲਕਿੱਟ ਕੀ ਹੈ ? – “ਟੂਲਕਿੱਟ” ਇੱਕ ਗੂਗਲ ਦਸਤਾਵੇਜ਼ ਹੈ ਜੋ ਕਿਸੇ ਵੀ ਮੁੱਦੇ ਨੂੰ ਸਮਝਾਉਣ ਲਈ ਤਿਆਰ ਕੀਤਾ ਜਾਂਦਾ ਹੈ। ਇਹ ਇਸ ਬਾਰੇ ਜਾਣਕਾਰੀ ਦਿੰਦਾ ਹੈ ਕਿ ਸਮੱਸਿਆ ਦੇ ਹੱਲ ਲਈ ਕੀ-ਕੀ ਕੀਤਾ ਜਾਣਾ ਚਾਹੀਦਾ ਹੈ। ਯਾਨੀ ਇਸ ਵਿੱਚ ਐਕਸ਼ਨ ਪੁਆਇੰਟ ਦਰਜ ਕੀਤੇ ਜਾਂਦੇ ਹਨ। ਜਿਸ ਨੂੰ ਟੂਲਕਿੱਟ ਕਿਹਾ ਜਾਂਦਾ ਹੈ। ਇਹ ਸੋਸ਼ਲ ਮੀਡੀਆ ਦੇ ਪ੍ਰਸੰਗ ਵਿੱਚ ਵਰਤੀ ਜਾਂਦੀ ਹੈ, ਜਿਸ ਵਿੱਚ ਸੋਸ਼ਲ ਮੀਡੀਆ ‘ਤੇ ਜਾਣਕਾਰੀ, ਮੁਹਿੰਮ ਦੀ ਰਣਨੀਤੀ ਤੋਂ ਇਲਾਵਾ, ਅਸਲ ਵਿੱਚ ਜਨਤਕ ਪ੍ਰਦਰਸ਼ਨਾਂ ਜਾਂ ਅੰਦੋਲਨਾਂ ਨਾਲ ਸਬੰਧਤ ਹੈ। ਇਸ ਵਿੱਚ ਪਟੀਸ਼ਨਾਂ, ਵਿਰੋਧ ਪ੍ਰਦਰਸ਼ਨਾਂ ਅਤੇ ਕਿਸੇ ਵੀ ਮੁੱਦੇ ਉੱਤੇ ਦਰਜ਼ ਜਨਤਕ ਅੰਦੋਲਨਾਂ ਬਾਰੇ ਜਾਣਕਾਰੀ ਸ਼ਾਮਿਲ ਹੋ ਸਕਦੀ ਹੈ। ਭਾਵ ਕਿਸੇ ਜਾਣਕਾਰੀ ਭਰੇ ਪੋਸਟਰ ਦਾ ਇੱਕ ਆਨਲਾਈਨ ਸੁਧਰਿਆ ਹੋਇਆ ਰੂਪ। ਜਿਸ ਵਿੱਚ ਕਿਸੇ ਵੀ ਪ੍ਰੋਗਰਾਮ ਬਾਰੇ ਦੱਸਿਆ ਗਿਆ ਹੋਵੇ ਅਤੇ ਤਰੀਕ ਅਤੇ ਟਾਈਮ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੋਵੇ।

ਇਹ ਵੀ ਦੇਖੋ : Valentine Day ਦਾ ਜ਼ਿਕਰ ਕਰ ਸੁਣੋ ਲੁਧਿਆਣੇ ਦੇ ਇਨ੍ਹਾਂ ਮੁੰਡਿਆਂ ਨੇ ਕੀ ਰੋਇਆ ਦੁਖੜਾ, ਕੱਪੜੇ ਉਤਾਰ ਕੇ ਕੀਤਾ ਪ੍ਰਦਰਸ਼ਨ

Source link

Leave a Reply

Your email address will not be published. Required fields are marked *